ਗੁਰਦਾਸਪੁਰ (ਵਿਨੋਦ)- 40ਨਸ਼ੀਲੀਆਂ ਗੋਲੀਆਂ ਸਮੇਤ ਇਕ ਮੁਲਜ਼ਮ ਨੂੰ ਕਾਬੂ ਕਰਕੇ ਧਾਰੀਵਾਲ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ.ਐੱਸ.ਆਈ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਦੇ ਨਾਲ ਨਾਕਾਬੰਦੀ ਕੀਤੀ ਹੋਈ ਸੀ ਕਿ ਤਰੀਜਾਨਗਰ ਮੋੜ ਤੋਂ ਮੁਲਜ਼ਮ ਸੋਰਵ ਸ਼ਰਮਾ ਪੁੱਤਰ ਸਤਿੰਦਰ ਪਾਲ ਸ਼ਰਮਾ ਵਾਸੀ ਪੁਰਾਣਾ ਧਾਰੀਵਾਲ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਮੁਲਜ਼ਮ ਪਾਸੋਂ ਬਰਾਮਦ ਮੋਮੀ ਲਿਫਾਫੇ ਨੂੰ ਚੈਕ ਕੀਤਾ ਤਾਂ ਉਸ ਵਿਚੋਂ 40 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਜਿਸ ’ਤੇ ਉਕਤ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ਼ ਕੀਤਾ ਗਿਆ।
ਕੱਪੜੇ ਦੀ ਦੁਕਾਨ ’ਚ ਲੁੱਟ ਕਰਨ ਵਾਲਾ ਗ੍ਰਿਫ਼ਤਾਰ, ਪਿਸਤੌਲ ਸਮਤੇ ਬੁਲੇਟ ਪਰੂਫ ਜੈਕੇਟ ਬਰਾਮਦ
NEXT STORY