ਅੰਮ੍ਰਿਤਸਰ (ਨੀਰਜ)-ਜਰਮਨੀ ਵਿਚ ਭਾਰਤ ਦੀ ਅੰਬੈਸਡਰ ਮੈਡਮ ਰਚਿਤਾ ਭੰਡਾਰੀ ਦੀ ਪਿੰਡ ਹੇਰ ਸਥਿਤ 588 ਗਜ਼ ਵਰਗ ਜ਼ਮੀਨ ਦੀ ਜਾਅਲੀ ਰਜਿਸਟਰੀ ਹੋਣ ਦੇ ਮਾਮਲੇ ਵਿਚ ਪੁਲਸ ਨੇ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਦੀ ਸਿਫਾਰਿਸ਼ ’ਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮਾਂ ਅਨੁਸਾਰ 25 ਜਨਵਰੀ ਨੂੰ ਮਾਮਲਾ ਤਾਂ ਦਰਜ ਕਰ ਦਿੱਤਾ ਪਰ ਹੁਣ ਤੱਕ ਨਾ ਤਾਂ ਨਕਲੀ ਰਚਿਤਾ ਭੰਡਾਰੀ ਪੁਲਸ ਦੇ ਹੱਥ ਲੱਗੀ ਹੈ ਅਤੇ ਨਾ ਹੀ ਖਰੀਦਦਾਰ ਸ਼ੇਰ ਸਿੰਘ। ਵਾਸਿਕਾ ਨਵੀਸ ਆਸ਼ੂ, ਨੰਬਰਦਾਰ ਰੁਪਿੰਦਰ ਕੌਰ ਅਤੇ ਨੰਬਰਦਾਰ ਜੇਮਸ ਹੰਸ ਵੀ ਪੁਲਸ ਦੀ ਗ੍ਰਿਫ਼ਤ ਤੋਂ ਦੂਰ ਹਨ, ਜਦਕਿ ਇਕ ਪ੍ਰਾਈਵੇਟ ਕਰਿੰਦੇ ਨਰਾਇਣ ਸਿੰਘ ਨੂੰ ਹੀ ਅਜੇ ਤੱਕ ਫੜਿਆ ਹੈ, ਜੋ ਪੁਲਸ ਦੀ ਕਾਰਵਾਈ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਰਿਹਾ ਹੈ।
ਇਹ ਵੀ ਪੜ੍ਹੋ :ਬਾਰਿਸ਼ ਨੇ ਮੁੜ ਬਦਲਿਆ ਮੌਸਮ ਦਾ ਮਿਜਾਜ਼, ਤਾਪਮਾਨ ਡਿੱਗਿਆ, ਲੋਕ ਮੁੜ ਗਰਮ ਕੱਪੜੇ ਪਾਉਣ ਲਈ ਹੋਏ ਮਜ਼ਬੂਰ
ਇਹ ਵੀ ਸੰਕੇਤ ਮਿਲ ਰਿਹਾ ਹੈ ਕਿ ਪੁਲਸ ਦੇ ਉੱਚ ਅਧਿਕਾਰੀਆਂ ਦੀ ਅਪਰਾਧ ਅਤੇ ਨਸ਼ਾ ਰੋਕਣ ਲਈ ਨੀਅਤ ਬਿਲਕੁਲ ਸਾਫ ਅਤੇ ਸੱਚੀ ਹੈ ਪਰ ਜ਼ਮੀਨੀ ਪੱਧਰ ’ਤੇ ਕੁਝ ਪੁਲਸ ਅਫਸਰ ਸਖ਼ਤੀ ਨਾਲ ਜਾਂਚ ਨਹੀਂ ਕਰ ਰਹੇ ਹਨ, ਜਦਕਿ ਡੀ. ਸੀ. ਘਣਸ਼ਾਮ ਥੋਰੀ ਵਲੋਂ ਸਿਫਾਰਿਸ਼ ਕੀਤੇ ਜਾਣ ਦੇ ਬਾਅਦ ਖੁਦ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਕ ਦਿਨ ’ਚ ਹੀ ਕੇਸ ਦਰਜ ਕਰਵਾਇਆ ਅਤੇ ਇਹ ਵੀ ਬਿਆਨ ਦਿੱਤਾ ਕਿ ਜੇਕਰ ਇਸ ਮਾਮਲੇ ਵਿਚ ਕੋਈ ਹੋਰ ਵਿਅਕਤੀ ਵੀ ਸ਼ਾਮਲ ਪਾਇਆ ਗਿਆ ਉਸ ਖ਼ਿਲਾਫ਼ ਵੀ ਪਰਚਾ ਦਰਜ ਕੀਤਾ ਜਾਵੇਗਾ। ਇਸ ਮਾਮਲੇ ਵਿਚ ਐੱਸ. ਐੱਚ. ਓ. ਸਿਵਲ ਲਾਈਨ ਨੇ ਕਿਹਾ ਕਿ ਉਹ ਅਜੇ ਨਵੇਂ ਆਏ ਹਨ, ਜਦਕਿ ਮਾਮਲੇ ਦੀ ਜਾਂਚ ਕਰਨ ਵਾਲੇ ਆਈ. ਓ. ਪੁਲਸ ਚੌਕੀ ਕੋਰਟ ਕੰਪਲੈਕਸ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਅਜੇ ਦੋ ਦਿਨ ਪਹਿਲਾਂ ਹੀ ਉਨ੍ਹਾਂ ਕੋਲ ਮਿਸਲ ਆਈ ਹੈ।
ਇਹ ਵੀ ਪੜ੍ਹੋ : ਕੰਮ ਤੋਂ ਪਰਤ ਰਹੇ ਮਾਮੇ-ਭਾਣਜੇ ਨਾਲ ਵਾਪਰੀ ਅਣਹੋਣੀ, ਸਕਾਰਪਿਓ ਦੀ ਲਪੇਟ 'ਚ ਆਉਣ ਕਾਰਨ ਦੋਵਾਂ ਦੀ ਮੌਤ
ਐੱਸ. ਡੀ. ਐੱਮ. ਨਿਕਾਸ ਕੁਮਾਰ ਅਤੇ ਸਬ-ਰਜਿਸਟਰਾਰ ਜਗਤਾਰ ਸਿੰਘ ਨੇ ਕੀਤੀ ਸੀ ਜਾਂਚ
ਆਈ. ਐੱਫ. ਐੱਸ. ਅਧਿਕਾਰੀ ਰਚਿਤਾ ਭੰਡਾਰੀ ਦੀ ਮਾਂ ਸੁਧਾ ਭੰਡਾਰੀ ਨੂੰ ਜਦੋਂ ਉਨ੍ਹਾਂ ਦੀ ਜ਼ਮੀਨ ਦੀ ਜਾਅਲੀ ਰਜਿਸਟਰੀ ਹੋਣ ਦੀ ਸੂਚਨਾ ਮਿਲੀ ਤਾਂ ਉਹ ਖੁਦ ਡੀ. ਸੀ. ਘਣਸ਼ਾਮ ਥੋਰੀ ਅੱਗੇ ਪੇਸ਼ ਹੋਈ, ਜਿਸ ਤੋਂ ਬਾਅਦ ਡੀ. ਸੀ. ਨੇ ਮਾਮਲੇ ਦੀ ਜਾਂਚ ਆਈ. ਏ. ਐੱਸ. ਅਧਿਕਾਰੀ ਐੱਸ. ਡੀ. ਐੱਮ-2 ਨਿਕਾਸ ਕੁਮਾਰ ਨੂੰ ਸੌਂਪ ਦਿੱਤੀ, ਜਦੋਂ ਕਿ ਇਸ ਤੋਂ ਪਹਿਲਾਂ ਸਬ ਰਜਿਸਟਰਾਰ-3 ਜਗਤਾਰ ਸਿੰਘ, ਜਿਸ ਦੇ ਦਫ਼ਤਰ ਵਿਚ ਰਜਿਸਟਰੀ ਹੋਈ ਸੀ, ਉਨ੍ਹਾਂ ਨੇ ਵੀ ਪੁਲਸ ਨੂੰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ। ਡੀ. ਸੀ. ਥੋਰੀ ਦੀ ਸਿਫਾਰਿਸ਼ ਤੋਂ ਬਾਅਦ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮਾਂ ’ਤੇ 6 ਲੋਕਾਂ ਖ਼ਿਲਾਫ਼ ਧਾਰਾ 419, 420, 468,471 ਅਤੇ 120ਬੀ ਅਤੇ ਰਜਿਸਟ੍ਰੇਸ਼ਨ ਐਕਟ 1908 ਦੀ ਧਾਰਾ 82 ਦੇ ਤਹਿਤ ਕੇਸ ਦਰਜ ਕੀਤਾ ਗਿਆ। ਖਰੀਦਦਾਰ ਸ਼ੇਰ ਸਿੰਘ ਅਤੇ ਬਹਿਰੂਬੀਆ ਜੋ ਰਚਨਾ ਭੰਡਾਰੀ ਬਣੀ ਉਹ ਐੱਸ. ਡੀ. ਐੱਮ. ਜਾਂਚ ਦੌਰਾਨ ਹੀ ਫ਼ਰਾਰ ਹੋ ਗਏ ਸਨ।
ਇਹ ਵੀ ਪੜ੍ਹੋ : ਲੋਕਾਂ ਦਾ ਧਿਆਨ ਖਿੱਚਦੀ ਹੈ ਇਹ ਕੋਠੀ, ਕੰਮ ਨਾਲ ਇੰਨਾ ਪਿਆਰ ਕਿ ਘਰ ਦੀ ਛੱਤ 'ਤੇ ਬਣਾ ਦਿੱਤੀ PRTC ਦੀ ਬੱਸ
ਮੁਅੱਤਲ ਹੋਣ ਤੋਂ ਬਾਅਦ ਵੀ ਜ਼ਿਲ੍ਹਾ ਕਚਹਿਰੀ ’ਚ ਸ਼ਰੇਆਮ ਘੁੰਮਦਾ ਹੈ ਗੁਰਧੀਰ ਸਿੰਘ
ਅੰਬੈਸਡਰ ਰਚਿਤਾ ਭੰਡਾਰੀ ਦੀ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾਉਣ ਦੇ ਮਾਮਲੇ ਵਿਚ ਖੁਦ ਡੀ. ਸੀ. ਦਫ਼ਤਰ ਦੇ ਹੀ ਕਰਮਚਾਰੀ ਗੁਰਧੀਰ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਗੁਰਧੀਰ ਸਿੰਘ ਨੂੰ ਇਕ ਸਾਲ ਵਿਚ ਦੂਜੀ ਵਾਰ ਮੁਅੱਤਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜਦੋਂ ਉਹ ਐੱਸ. ਡੀ. ਐੱਮ.-2 ਦੇ ਦਫ਼ਤਰ ਵਿਚ ਤਾਇਨਾਤ ਸੀ ਤਾਂ ਅਕਤੂਬਰ 2022 ਐੱਨ. ਓ. ਸੀ. ਲਈ 1 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿਚ ਤਤਕਾਲੀ ਡੀ. ਸੀ. ਹਰਪ੍ਰੀਤ ਸਿੰਘ ਸੂਦਨ ਨੇ ਗੁਰਧੀਰ ਨੂੰ ਮੁਅੱਤਲ ਕਰ ਕੇ ਬਾਬਾ ਬਕਾਲਾ ਵਿਚ ਤਬਦੀਲ ਕਰ ਦਿੱਤਾ ਸੀ ਪਰ ਉਨ੍ਹਾਂ ਦਾ ਤਬਾਦਲਾ ਹੋਣ ਤੋਂ ਬਾਅਦ ਗੁਰਧੀਰ ਨੇ ਜੁਗਾੜ ਲਗਾ ਕੇ ਆਪਣੀ ਟਰਾਂਸਫਰ ਫਿਰ ਤੋਂ ਡੀ. ਸੀ. ਦਫਤਰ ਅੰਮ੍ਰਿਤਸਰ ਵਿਚ ਕਰਵਾ ਲਈ। ਇੰਨਾਂ ਹੀ ਨਹੀਂ ਗੁਰਧੀਰ ਨੂੰ ਅਸਲਾ ਲਾਇਸੈਂਸ ਦੇ ਇਕ ਮਾਮਲੇ ਵਿਚ ਵਿਜੀਲੈਂਸ ਵਲੋਂ ਵੀ ਫੜਿਆ ਗਿਆ ਸੀ ਪਰ ਉਦੋਂ ਵੀ ਉਹ ਜੁਗਾੜ ਲਗਾ ਕੇ ਨਿਕਲ ਗਿਆ। ਗੁਰਧੀਰ ਲੰਬੇ ਸਮੇਂ ਤੋਂ ਆਪਣੀ ਉਲਟੀ ਸਿੱਧੀ ਹਰਕਤਾਂ ਲਈ ਮਸ਼ਹੂਰ ਹੈ। ਇਹ ਵੀ ਸੁਣਿਆ ਜਾ ਰਿਹਾ ਹੈ ਕਿ ਸਾਰੀ ਡੀਲ ਗੁਰਧੀਰ ਦੇ ਕਹਿਣ ’ਤੇ ਹੋਈ ਸੀ ਪਰ ਉਹ ਅਜੇ ਵੀ ਜ਼ਿਲ੍ਹਾ ਕਚਹਿਰੀ ਵਿਚ ਸ਼ਰੇਆਮ ਘੁੰਮਦਾ ਨਜ਼ਰ ਆਉਂਦਾ ਹੈ।
ਇਹ ਵੀ ਪੜ੍ਹੋ : PSEB ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆਵਾਂ ਦੇ ਚੱਲਦੇ ਵਿਭਾਗ ਨੇ ਜਾਰੀ ਕੀਤੇ ਸਖ਼ਤ ਹੁਕਮ
17 ਲੱਖ ’ਚ ਹੋਈ ਸੀ ਰਜਿਸਟਰੀ, 45 ਹਜ਼ਾਰ ਮਿਲੀ ਸੀ ਕਮਿਸ਼ਨ
ਰਜਿਸਟਰੀ ਦਫਤਰ-3 ਵਿਚ 31 ਅਗਸਤ 2023 ਨੂੰ 17 ਲੱਖ ਰੁਪਏ ਵਿਚ ਰਚਿਤਾ ਭੰਡਾਰੀ ਦੇ 588 ਗਜ਼ ਦੇ ਪਲਾਟ ਦੀ ਜਾਅਲੀ ਰਜਿਸਟਰੀ ਕਰਵਾਈ ਗਈ ਸੀ। ਮੁਲਜ਼ਮਾਂ ਵਲੋਂ ਪਹਿਲਾਂ ਜਾਅਲੀ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਤਿਆਰ ਕਰਵਾਏ ਗਏ, ਜਦਕਿ ਇਕ ਪ੍ਰਾਪਰਟੀ ਡੀਲਰ ਨੇ 42 ਹਜ਼ਾਰ ਰੁਪਏ ਦੀ ਕਮਿਸ਼ਨ ਵੀ ਲਈ ਸੀ। ਖਰੀਦਦਾਰ ਸ਼ੇਰ ਸਿੰਘ ਦੀ ਬੂਆ ਦੀ ਲੜਕੀ ਵਿਦੇਸ਼ ਤੋਂ ਆਈ ਦੱਸ ਕੇ ਰਜਿਸਟਰੀ ਕਰਵਾਈ ਗਈ ਸੀ ਜੋ ਪੁਲਸ ਜਾਂਚ ਵਿਚ ਅਹਿਮ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਖਦਾਈ ਖ਼ਬਰ: ਅਸਾਮ ’ਚ ਨਾਇਬ ਸੂਬੇਦਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
NEXT STORY