ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਇੰਡਸਟਰੀ ‘ਚ ਕਈ ਅਜਿਹੇ ਕਲਾਕਾਰ ਹਨ, ਜਿਨ੍ਹਾਂ ਦੇ ਨਾਂ ਅਜਿਹੇ ਰਿਕਾਰਡ ਹਨ, ਜਿਸ ਨੂੰ ਹੁਣ ਤੱਕ ਕੋਈ ਹੋਰ ਨਹੀਂ ਤੋੜ ਸਕਿਆ ਹੈ। ਅੱਜ ਅਸੀਂ ਤੁਹਾਡੇ ਨਾਲ ਇਕ ਅਜਿਹੇ ਦਿੱਗਜ ਅਦਾਕਾਰ ਦੀ ਗੱਲ ਕਰਨ ਲੱਗੇ ਹਾਂ, ਜਿਨ੍ਹਾਂ ਦੇ ਨਾਂ ਇਕ ਅਜਿਹਾ ਰਿਕਾਰਡ ਹੈ, ਜਿਸ ਨੂੰ ਸਾਲਾਂ ਤੱਕ ਕੋਈ ਨਹੀਂ ਤੋੜ ਸਕਿਆ।
ਇਹ ਵੀ ਪੜ੍ਹੋ-ਜੇਕਰ ਤੁਸੀਂ ਵੀ ਰਾਤ ਨੂੰ ਬ੍ਰਾਅ ਪਹਿਣ ਕੇ ਸੌਂਦੇ ਹੋ ਤਾਂ ਸਾਵਧਾਨ ! ਪੜ੍ਹੋ ਕੀ ਹੋ ਸਕਦੈ ਨੇ ਨੁਕਸਾਨ ਅਮਿਤਾਭ ਬੱਚਨ, ਸ਼ਾਹਰੁਖ ਖਾਨ ਵਰਗੇ ਕਲਾਕਾਰ ਵੀ ਨਹੀਂ। ਇਸ ਅਦਾਕਾਰ ਨੇ ਇੰਨੀਆਂ ਵਿਦੇਸ਼ੀ ਫਿਲਮਾਂ ‘ਚ ਕੰਮ ਕੀਤਾ ਹੈ ਕਿ ਹੁਣ ਤੱਕ ਕੋਈ ਵੀ ਬਾਲੀਵੁੱਡ ਅਦਾਕਾਰ ਉਨ੍ਹਾਂ ਦਾ ਰਿਕਾਰਡ ਨਹੀਂ ਤੋੜ ਸਕਿਆ ਹੈ। ਆਓ ਅਸੀਂ ਤੁਹਾਨੂੰ ਉਸ ਮਹਾਨ ਅਦਾਕਾਰ ਬਾਰੇ ਦੱਸਦੇ ਹਾਂ।
ਸਭ ਤੋਂ ਵੱਧ ਵਿਦੇਸ਼ੀ ਫਿਲਮਾਂ ਵਿੱਚ ਕੰਮ ਕਰਕੇ ਇੰਡਸਟਰੀ ਵਿੱਚ ਇਹ ਰਿਕਾਰਡ ਬਣਾਉਣ ਵਾਲੇ ਅਦਾਕਾਰ ਦਾ ਨਾਂ ਕਬੀਰ ਬੇਦੀ ਹੈ। ਉਨ੍ਹਾਂ ਨੇ 65 ਸਾਲਾਂ ਦੇ ਕਰੀਅਰ ਵਿੱਚ 60 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਖਾਸ ਗੱਲ ਇਹ ਹੈ ਕਿ ਬਾਲੀਵੁੱਡ ਤੋਂ ਇਲਾਵਾ ਵਿਦੇਸ਼ਾਂ ‘ਚ ਵੀ ਉਨ੍ਹਾਂ ਨੂੰ ਸੁਪਰਸਟਾਰ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ-ਠੰਡ 'ਚ ਕੀ ਤੁਹਾਡੇ ਵੀ ਹੁੰਦੈ ਪਿੱਠ ਦਰਦ ਤਾਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਉਪਾਅ
ਅਮਿਤਾਭ ਬੱਚਨ ਅਤੇ ਰਾਜੇਸ਼ ਖੰਨਾ ਵਰਗੇ ਬਾਲੀਵੁੱਡ ਸਿਤਾਰਿਆਂ ਤੋਂ ਪਹਿਲਾਂ ਵੀ ਕਬੀਰ ਬੇਦੀ ਨੇ 1970 ਦੇ ਦਹਾਕੇ ਵਿੱਚ ਇੱਕ ਅੰਤਰਰਾਸ਼ਟਰੀ ਸਿਤਾਰੇ ਵਜੋਂ ਪਛਾਣ ਹਾਸਲ ਕੀਤੀ ਸੀ ਅਭਿਨੇਤਾ ਨੇ 1976 ਵਿੱਚ ਇਟਾਲੀਅਨ ਫਿਲਮ ‘ਦ ਬਲੈਕ ਕੋਰਸੇਅਰ’ ਵਿੱਚ ਮੁੱਖ ਭੂਮਿਕਾ ਨਿਭਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਹ ਇਟਾਲੀਅਨ ਫਿਲਮਾਂ ਵਿੱਚ ਕੰਮ ਕਰਨ ਵਾਲਾ ਪਹਿਲਾ ਭਾਰਤੀ ਅਦਾਕਾਰ ਬਣਿਆ।
ਉਨ੍ਹਾਂ ਨੇ ‘ਅਸ਼ਾਂਤੀ’ ਅਤੇ ‘40 ਡੇਜ਼ ਆਫ ਮੂਸਾ ਦਾਗ’ ਵਰਗੀਆਂ ਅਮਰੀਕੀ ਫਿਲਮਾਂ ਵਿੱਚ ਵੀ ਕੰਮ ਕੀਤਾ। ਇਹ ਫ਼ਿਲਮਾਂ ਉਸ ਦੀ ਅੰਤਰਰਾਸ਼ਟਰੀ ਪਛਾਣ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਕਬੀਰ ਬੇਦੀ ‘ਜੇਮਜ਼ ਬਾਂਡ’ ਸੀਰੀਜ਼ ਦੀ 13ਵੀਂ ਫਿਲਮ ‘ਆਕਟੋਪਸੀ’ ਦਾ ਵੀ ਹਿੱਸਾ ਸੀ, ਜੋ ਕਿ ਉਨ੍ਹਾਂ ਦੇ ਗਲੋਬਲ ਸਟਾਰਡਮ ਦਾ ਸਬੂਤ ਹੈ।
ਕਬੀਰ ਬੇਦੀ ਦੇ ਚਾਰ ਵਿਆਹ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨ ਦਾ ਅੰਤ ਤਲਾਕ ਨਾਲ ਹੋਇਆ। ਉਨ੍ਹਾਂ ਦਾ ਚੌਥਾ ਵਿਆਹ ਉਨ੍ਹਾਂ ਤੋਂ 30 ਸਾਲ ਛੋਟੀ ਪਰਵੀਨ ਦੁਸਾਂਜ ਨਾਲ ਹੋਇਆ। ਕਬੀਰ ਬੇਦੀ ਨੇ 70 ਸਾਲ ਦੀ ਉਮਰ ਵਿੱਚ ਆਪਣੀ ਧੀ ਪੂਜਾ ਬੇਦੀ ਤੋਂ ਛੋਟੀ ਕੁੜੀ ਨਾਲ ਚੌਥੀ ਵਾਰ ਵਿਆਹ ਕੀਤਾ। ਕਬੀਰ ਬੇਦੀ ਅਤੇ ਪਰਵੀਨ ਬਾਬੀ ਦਾ ਰਿਸ਼ਤਾ 1970 ਦੇ ਦਹਾਕੇ ਵਿੱਚ ਮਸ਼ਹੂਰ ਸੀ। ਦੋਵੇਂ ਕਰੀਬ 3-4 ਸਾਲ ਤੱਕ ਡੇਟ ਕਰਦੇ ਰਹੇ ਪਰ ਪਰਵੀਨ ਦੀ ਮਾਨਸਿਕ ਸਿਹਤ ਖਰਾਬ ਹੋਣ ਕਾਰਨ ਇਹ ਰਿਸ਼ਤਾ ਖਤਮ ਹੋ ਗਿਆ।
ਇਹ ਵੀ ਪੜ੍ਹੋ-ਸਰਦੀਆਂ 'ਚ ਕਿਤੇ ਤੁਹਾਡੇ ਪੈਰ ਤਾਂ ਨਹੀਂ ਰਹਿੰਦੇ ਬਰਫ ਵਾਂਗ ਠੰਡੇ? ਹੋ ਸਕਦੀਆਂ ਨੇ ਖਤਰਨਾਕ ਬਿਮਾਰੀਆਂ
ਕਬੀਰ ਬੇਦੀ ਨੇ ਹਿੰਦੀ ਫ਼ਿਲਮਾਂ ਵਿੱਚ ਕਈ ਵਾਰ ਇੱਕ ਖ਼ਤਰਨਾਕ ਖਲਨਾਇਕ ਦੀ ਭੂਮਿਕਾ ਨਿਭਾਈ ਹੈ, ਜਿਸ ਨੇ ਲੋਕਾਂ ਵਿੱਚ ਡਰ ਪੈਦਾ ਕੀਤਾ ਹੈ। ਅੱਜ ਵੀ ਉਹ ਦਰਸ਼ਕਾਂ ਵਿੱਚ ਇੱਕ ਖਲਨਾਇਕ ਵਜੋਂ ਪਛਾਣੇ ਜਾਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Shoaib Malik ਨੇ ਤੀਜੇ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ
NEXT STORY