ਅੰਮ੍ਰਿਤਸਰ (ਅਨਜਾਣ) : ਪ੍ਰਾਈਵੇਟ ਜਗ੍ਹਾ 'ਤੇ ਨਗਰ-ਨਿਗਮ ਅਧਿਕਾਰੀਆਂ ਦਾ ਹੱਲਾ ਬੋਲਣਾ ਸ਼ਰੇਆਮ ਸਰਕਾਰੀ ਡਾਕਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਰੇਸ਼ ਕੁਮਾਰ ਸ਼ਰਮਾ, ਜ਼ਿਲ੍ਹਾ ਪ੍ਰਧਾਨ ਤੇ ਪੀ.ਏ.ਸੀ. ਮੈਂਬਰ ਪੰਜਾਬ ਏਕਤਾ ਪਾਰਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ਼ਰਮਾ ਨੇ ਕਿਹਾ ਕਿ ਬੀਤੇ ਦਿਨ ਕ੍ਰਿਸਟਲ ਚੌਂਕ 'ਚ ਨਗਰ-ਨਿਗਮ ਦੇ ਕੁਝ ਅਧਿਕਾਰੀਆਂ ਤੇ ਕਰਮਚਾਰੀਆਂ ਦੁਆਰਾ ਬਿਨਾਂ ਕੋਈ ਨੋਟਿਸ ਦਿੱਤੇ ਤੇ ਮਹਿਕਮਾ ਇਜ਼ਾਜਤ ਪ੍ਰਾਈਵੇਟ ਜਗ੍ਹਾ 'ਤੇ ਲੱਗੀਆਂ ਰੇਹੜੀਆਂ 'ਤੇ ਹੱਲਾ ਬੋਲ ਕੇ ਸਮਾਨ ਉਠਾ ਲਿਆ ਗਿਆ ਤੇ ਗਰੀਬਾਂ ਦੇ ਅੱਡੇ ਤਹਿਸ-ਨਹਿਸ ਕਰ ਦਿੱਤੇ ਗਏ।
ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ : ਨਾਬਾਲਗਾ ਨੂੰ ਬੰਦੀ ਬਣਾ ਲਗਾਤਾਰ 4 ਦਿਨ ਹਵਸ ਮਿਟਾਉਂਦੇ ਰਹੇ ਹੈਵਾਨ
ਇਹ ਸਾਰਾ ਕੰਮ ਸੋਚੀ ਸਮਝੀ ਸਾਜਿਸ਼ ਤਹਿਤ ਨਿਗਮ ਦੇ ਸਿਹਤ ਅਧਿਕਾਰੀ ਯੋਗੇਸ਼ ਅਰੌੜਾ ਵਲੋਂ ਕੀਤਾ ਗਿਆ। ਇਹ ਅਧਿਕਾਰੀ ਜੋ ਕਿ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਦਾ ਓ. ਐੱਸ.ਡੀ. ਰਹਿ ਚੁੱਕਿਆ ਹੈ ਤੇ ਇਸ ਅਧਿਕਾਰੀ ਨੇ ਹੀ ਕਾਂਗਰਸ ਸਰਕਾਰ ਦਾ ਅਕਸ ਖ਼ਰਾਬ ਕਰਨ ਤੇ ਆਪਣੇ ਰਾਜਨੀਤਕ ਆਕਾਵਾਂ ਤੇ ਭਾਰਤੀ ਜਨਤਾ ਪਾਰਟੀ ਨੂੰ ਬੋਲਣ ਦਾ ਮੌਕਾ ਦੇਣ ਲਈ ਇਸ ਕੰਮ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਮੇਅਰ ਨਗਰ-ਨਿਗਮ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਅਧਿਕਾਰੀ ਦੇ ਪਿਛਲੇ ਦੋ ਦਿਨਾਂ ਦੇ ਮੋਬਾਇਲ ਰਿਕਾਰਡ ਚੈੱਕ ਕਰਵਾ ਕੇ ਭੀੜ ਇਕੱਠੀ ਕਰਨ 'ਚ ਇਸਦਾ ਕੀ ਯੋਗਦਾਨ ਰਿਹਾ ਸਾਜਿਸ਼ ਨੂੰ ਬੇਨਕਾਬ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਿਗਮ ਮੇਅਰ ਇਸ ਸਾਰੀ ਘਟਨਾ ਦੀ ਜਾਂਚ ਕਰਵਾ ਕੇ ਜਿਹੜੇ ਵੀ ਅਧਿਕਾਰੀ ਇਸ 'ਚ ਸ਼ਾਮਲ ਨੇ ਉਨ੍ਹਾਂ 'ਤੇ ਐੱਫ਼. ਆਈ. ਆਰ. ਦਰਜ ਕਰਵਾਉਣ ਤੇ ਇਨ੍ਹਾਂ ਨੂੰ ਨੌਕਰੀ ਤੋਂ ਡਿਸਮਿਸ ਕਰਵਾ ਕੇ ਕੀਤੇ ਨੁਕਸਾਨ ਦੀ ਭਰਪਾਈ ਕਰਵਾ ਕੇ ਗਰੀਬ ਲੋਕਾਂ ਨੂੰ ਦੇਣ। ਉਨ੍ਹਾਂ ਕਿਹਾ ਕਿ ਪੀੜਤ ਰੇਹੜੀਆਂ ਵਾਲਿਆਂ ਨਾਲ ਪੰਜਾਬ ਏਕਤਾ ਪਾਰਟੀ ਪੂਰੀ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਤੇ ਉਹ ਇਨ੍ਹਾਂ ਨੂੰ ਇਨਸਾਫ਼ ਦਿਵਾ ਕੇ ਹੀ ਦਮ ਲਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਦੋ ਦਹਾਕਿਆਂ ਤੋਂ ਬਸਪਾ ਬੈਠੀ ਸੁੱਚੇ ਮੂੰਹ, ਅਕਾਲੀ ਗੱਠਜੋੜ ਦੇ ਚੱਕਰਾਂ 'ਚ
ਮਾਮਲਾ ਬਲਵਿੰਦਰ ਸਿੰਘ ਦੇ ਕਤਲ ਦਾ: ਦੋਵਾਂ ਬੇਟਿਆਂ ਖ਼ਿਲਾਫ਼ ਦਰਜ ਅਪਰਾਧਕ ਮਾਮਲਿਆਂ ਨੂੰ ਲੈ ਪੁਲਸ ਜਾਂਚ 'ਚ ਜੁੱਟੀ
NEXT STORY