ਅੰਮ੍ਰਿਤਸਰ (ਇੰਦਰਜੀਤ)- ਅੰਮ੍ਰਿਤਸਰ ਬਾਰਡਰ ਰੇਂਜ ਪੁਲਸ ਨੇ ਪਿਛਲੇ 2 ਮਹੀਨਿਆਂ ਤੋਂ ਨਸ਼ਾ ਸਮੱਗਲਰਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ 786 ਮਾਮਲੇ ਦਰਜ ਕਰ ਕੇ 1216 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 500 ਕਰੋੜ ਦੇ ਕਰੀਬ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਗੈਰ-ਕਾਨੂੰਨੀ ਸ਼ਰਾਬ ਖਿਲਾਫ ਵੀ ਬਾਰਡਰ ਰੇਂਜ ਅਨੁਸਾਰ ਆਉਂਦੇ ਖੇਤਰਾਂ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਭਾਰੀ ਮਾਤਰਾ ’ਚ ਬਰਾਮਦਗੀ ਦੇ ਨਾਲ 241 ਕੇਸ ਦਰਜ ਕਰ ਕੇ 218 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਕਾਰਵਾਈ ਬਾਰਡਰ ਰੇਂਜ ਅਨੁਸਾਰ ਆਉਂਦੇ 4 ਪੁਲਸ ਜ਼ਿਲ੍ਹਿਆਂ ’ਚ ਕੀਤੀ ਗਈ ਹੈ। ਨਵ-ਨਿਯੁਕਤ ਡੀ. ਆਈ. ਜੀ. ਬਾਰਡਰ ਰੇਂਜ ਡਾ. ਨਾਨਕ ਸਿੰਘ (ਆਈ. ਪੀ. ਐੱਸ.) ਦੇ ਪਿਛਲੇ ਜੁਲਾਈ ਮਹੀਨੇ ਤੋਂ ਬਾਰਡਰ ਰੇਂਜ ਪੁਲਸ ਦੀ ਕਮਾਨ ਸੰਭਾਲਣ ਉਪਰੰਤ ਹੁਣ ਤਕ ਦੀ ਕਾਰਵਾਈ ਦਾ ਪਤਾ ਚਲਿਆ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ ’ਚ ਅੰਮ੍ਰਿਤਸਰ ਫਿਰ ਨੰਬਰ ਵਨ, 22 ਕਿਸਾਨਾਂ ਦੀ ਜ਼ਮੀਨਾਂ 'ਤੇ...
ਦੱਸਿਆ ਜਾਂਦਾ ਹੈ ਕਿ ਇਸ ਕਾਰਵਾਈ ’ਚ ਅੰਮ੍ਰਿਤਸਰ ਦਿਹਾਤੀ ਤੋਂ ਹੈਰੋਇਨ ਸਮੱਗਲਰਾਂ ਖਿਲਾਫ 252 ਕੇਸ ਦਰਜ ਕਰ ਕੇ 354 ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ 56 ਕਿਲੋ 946 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤਰ੍ਹਾਂ ਪੁਲਸ ਜ਼ਿਲਾ ਬਟਾਲਾ ’ਚ 271 ਕੇਸ ਦਰਜ ਕਰ ਕੇ 496 ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ 10 ਕਿਲੋ 954 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਗੁਰਦਾਸਪੁਰ ਪੁਲਸ ਨੇ 184 ਕੇਸ ਦਰਜ ਕਰ ਕੇ 233 ਨੂੰ ਗ੍ਰਿਫਤਾਰ ਕੀਤਾ ਹੈ। ਇਸ ’ਚ 2 ਕਿਲੋ 944 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ। ਉਥੇ ਪਠਾਨਕੋਟ ਪੁਲਸ ਨੇ 79 ਕੇਸ ਦਰਜ ਕਰ ਕੇ 133 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ, ਜਿਸ ’ਚ 0.654 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। 2 ਮਹੀਨਿਆਂ ਅਤੇ ਕੁਝ ਦਿਨਾਂ ’ਚ ਹੈਰੋਇਨ ਦੀ ਬਰਾਮਦਗੀ ਕੁਲ 71.5 ਕਿਲੋ ਹੈ, ਜੋ ਅੰਤਰਰਾਸ਼ਟਰੀ ਮਾਰਕੀਟ ’ਚ ਆਪਣੀ 500 ਕਰੋੜ ਦੀ ਵੈਲਿਊ ਰੱਖਦੀ ਹੈ। ਹੋਰ ਨਸ਼ੀਲੇ ਪਦਾਰਥਾਂ ’ਚ ਉਕਤ 4 ਜ਼ਿਲ੍ਹਿਆਂ ’ਚ ਬਾਰਡਰ ਰੇਂਜ ਪੁਲਸ ਨੇ 21.5 ਕਿਲੋ ਭੁੱਕੀ, 2 ਕਿਲੋ 285 ਗ੍ਰਾਮ ਅਫੀਮ ਅਤੇ 411 ਗ੍ਰਾਮ ਚਰਸ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ: ਗੋਲੀਆਂ ਨਾਲ ਭੁੰਨ'ਤਾ ਬਿਜਲੀ ਬੋਰਡ 'ਚ ਨੌਕਰੀ ਕਰਦਾ ਨੌਜਵਾਨ
ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਡੀ. ਆਈ. ਜੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਜ਼ਿਲਾ ਅੰਮ੍ਰਿਤਸਰ ਦਿਹਾਤੀ, ਪੁਲਸ ਜ਼ਿਲਾ, ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ’ਚ ਕੀਤੀ ਗਈ ਹੈ। ਇਸ ’ਚ ਸਾਰੇ ਪੁਲਸ ਜ਼ਿਲ੍ਹਿਆਂ ਦੇ ਐੱਸ. ਐੱਸ. ਪੀ. ਨੇ ਨਸ਼ੀਲੇ ਪਦਾਰਥਾਂ ਖਿਲਾਫ ਮੁਹਿੰਮ ਚਲਾਈ ਹੋਈ ਹੈ। ਬਾਰਡਰ ਰੇਂਜ ਪੁਲਸ ਦੇ 4 ਜ਼ਿਲ੍ਹਿਆਂ, ਜਿਨ੍ਹਾਂ ’ਚ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਕਪਤਾਨ ਮਨਿੰਦਰ ਸਿੰਘ, ਬਟਾਲਾ ਪੁਲਸ ਕਪਤਾਨ ਸੋਹੇਲ ਕਾਸਿਮ ਮੀਰ, ਗੁਰਦਾਸਪੁਰ ਦੇ ਆਦਿੱਤਿਆ ਅਤੇ ਪਠਾਨਕੋਟ ਦੇ ਦਿਲਜਿੰਦਰ ਸਿੰਘ ਢਿੱਲੋਂ ਦੀ ਭੂਮਿਕਾ ਮਜ਼ਬੂਤ ਰਹੀ ਹੈ।
ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ 'ਚ ਮਚਿਆ ਹੜਕੰਪ, ਜਿਊਂਦਾ ਮੁੰਡਾ ਬੈਰਕ 'ਚ, ਪਰਿਵਾਰ ਨੇ ਕਿਸੇ ਹੋਰ ਦੀ ਲਾਸ਼ ਦਾ ਕਰ'ਤਾ ਸਸਕਾਰ
ਬਾਰਡਰ ਰੇਂਜ ਪੁਲਸ ਨੇ ਤੋੜਿਆ ਪਿਛਲਾ ਰਿਕਾਰਡ
ਜ਼ਿਕਰਯੋਗ ਹੈ ਕਿ ਬਾਰਡਰ ਪੁਲਸ ਨੇ ਪਿਛਲੇ ਸਾਲ 2024 ਦੇ ਇਨ੍ਹਾਂ 2 ਮਹੀਨਿਆਂ ਅਤੇ ਕੁਝ ਦਿਨਾਂ ਦੀ ਮਿਆਦ ’ਚ 137 ਕੇਸ ਦਰਜ ਕਰ ਕੇ 235 ਲੋਕਾਂ ਨੂੰ ਹੀ ਗ੍ਰਿਫਤਾਰ ਕੀਤਾ ਸੀ, ਜਦੋਂਕਿ 2025 ਦੀ ਕਾਰਵਾਈ ’ਚ 786 ਮਾਮਲੇ ਦਰਜ ਕਰ ਕੇ 1216 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ’ਚ ਦਰਜ ਕੇਸ ਦੀ ਗਿਣਤੀ 3 ਗੁਣਾ ਅਤੇ ਗ੍ਰਿਫਤਾਰੀਆਂ ’ਚ 5 ਗੁਣਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਵੱਲੋਂ ਗੈਂਗਸਟਰਾਂ 'ਤੇ ਸ਼ਿਕੰਜਾ ਕਸਣ ਦੀ ਤਿਆਰੀ, DGP ਵੱਲੋਂ ਸਪੈਸ਼ਲ ਹੈਲਪਲਾਈਨ ਨੰਬਰ ਜਾਰੀ
ਸ਼ਕਤੀਸ਼ਾਲੀ ਪੁਲਸ ਅਧਿਕਾਰੀਆਂ ਨੇ ਕੀਤਾ ਬਾਰਡਰ ਰੇਂਜ ’ਚ ਕੰਮ
ਅੰਮ੍ਰਿਤਸਰ ਬਾਰਡਰ ਰੇਂਜ ਪੁਲਸ ਮੁੱਖ ਦਫਤਰ ਦਾ ਕਾਰਜਭਾਰ ਬੇਹੱਦ ਸੰਵੇਦਨਸ਼ੀਲ ਅਤੇ ਮੁਸ਼ਕਲਾਂ ਨਾਲ ਭਰਿਆ ਹੋਇਆ ਹੈ। ਬਾਰਡਰ ਰੇਂਜ ਦੇ 4 ਜ਼ਿਲਿਆਂ ਦੇ ਨਾਲ 2 ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼, ਉਥੇ ਹੀ ਗੁਆਂਢੀ ਦੇਸ਼ ਪਾਕਿਸਤਾਨ ਨਾਲ ਸਰਹੱਦਾਂ ਲੱਗਦੀਆਂ ਹਨ, ਜਿੱਥੇ ਹਮੇਸ਼ਾ ਹੀ ਸਟੇਟ ਪੁਲਸ ਅਤੇ ਸਰਹੱਦੀ ਸੁਰੱਖਿਆ ਬਲ ਦਿਨ-ਰਾਤ ਤਾਇਨਾਤ ਰਹਿੰਦੇ ਹਨ। ਬਾਰਡਰ ਰੇਂਜ ਮੁੱਖ ਦਫਤਰ ’ਚ ਸਾਲ 2017 ’ਚ ਏ. ਡੀ. ਜੀ. ਪੀ. ਨੌਨਿਹਾਲ ਸਿੰਘ, 2018 ’ਚ ਏ. ਡੀ. ਜੀ. ਪੀ. ਸੁਰੇਂਦਰ ਪਾਲ ਸਿੰਘ ਪਰਮਾਰ, 2021 ’ਚ ਏ. ਡੀ. ਜੀ. ਪੀ. ਮੋਹਨੀਸ਼ ਚਾਵਲਾ, 2024 ’ਚ ਡੀ. ਆਈ. ਜੀ. ਰਾਕੇਸ਼ ਕੌਸ਼ਲ ਵਰਗੇ ਸ਼ਕਤੀਸ਼ਾਲੀ ਅਤੇ ਮਜ਼ਬੂਤ ਪ੍ਰਬੰਧਨ ਦੇਣ ਵਾਲੇ ਅਧਿਕਾਰੀਆਂ ਨੇ ਸਫਲਤਾ ਭਰਿਆ ਕੰਮ ਕੀਤਾ ਹੈ । ਉਥੇ ਹੀ ਆਪਣੇ ਕਾਰਜਕਾਲ ਦੇ ਪਹਿਲੇ 2 ਮਹੀਨਿਆਂ ’ਚ ਹੀ ਨਵ-ਨਿਯੁਕਤ ਡੀ. ਆਈ. ਜੀ. ਡਾ. ਨਾਨਕ ਸਿੰਘ ਨੇ ਸਮੱਗਲਰਾਂ ਖਿਲਾਫ ਮੁਹਿੰਮ ’ਚ ਆਪਣੀ ਸਮਰੱਥਾ ਦਾ ਸਬੂਤ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇਲ੍ਹ ’ਚੋਂ 19 ਮੋਬਾਈਲ, 9 ਸਿੰਮਾਂ, ਬੀੜੀਆਂ ਦੇ ਬੰਡਲ, ਚਾਰਜ਼ਰ ਤੇ ਡਾਟਾ ਕੇਬਲ ਬਰਾਮਦ
NEXT STORY