ਅੰਮ੍ਰਿਤਸਰ(ਗੁਰਪ੍ਰੀਤ)— ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਕਿਸੇ ਨੇ ਵੀ ਇਹ ਖੂਨੀ ਮੰਜ਼ਰ ਆਪਣੇ ਅੱਖੀ ਦੇਖਿਆ ਹੈ, ਉਹ ਕਾਫੀ ਡਰਿਆ ਹੋਇਆ ਹੈ। ਇਸ ਦਰਦਨਾਕ ਹਾਦਸੇ 'ਚ ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਵੀ ਮੌਤ ਹੋ ਗਈ। ਮਰਨ ਵਾਲਿਆਂ 'ਚ ਮਾਂ, 2 ਧੀਆਂ ਅਤੇ ਨੂੰਹ ਸ਼ਾਮਲ ਹੈ। ਪਿਤਾ ਦੇ ਬਿਆਨ ਮੁਤਾਬਕ ਜਿਵੇਂ ਹੀ ਉਨ੍ਹਾਂ ਨੂੰ ਇਸ ਹਾਦਸੇ ਬਾਰੇ ਪਤਾ ਲੱਗਿਆ ਤਾਂ ਉਹ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਗਏ, ਜਿੱਥੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਆਪਣੀ ਬੇਟੀ ਕੁਸਮ ਦੀ ਲਾਸ਼ ਮਿਲੀ, ਫਿਰ ਬਾਅਦ ਵਿਚ ਦੂਜੀ ਬੇਟੀ, ਪਤਨੀ ਅਤੇ ਨੂੰਹ ਦੀ ਲਾਸ਼ ਮਿਲੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਅਜੇ ਤੱਕ ਸਰਕਾਰ ਨੇ ਜੋ ਐਲਾਨ ਕੀਤਾ ਹੈ ਉਹ ਨਹੀਂ ਮਿਲਿਆ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਸਾਲ ਦੁਸਹਿਰਾ ਨਹੀਂ ਕਰਵਾਇਆ ਗਿਆ ਫਿਰ ਇਸ ਵਾਰ ਕਿਉਂ ਕਰਵਾਇਆ ਗਿਆ ਹੈ ਅਤੇ ਅਜੇ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਹੈ। ਉਥੇ ਹੀ ਰਾਮ ਨਾਥ ਦੇ ਬੇਟੇ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਗਰਭਵਤੀ ਸੀ, ਜਿਸ ਦੀ ਇਸ ਹਾਦਸੇ ਵਿਚ ਮੌਤ ਹੋ ਗਈ ਹੈ।
ਇਸ ਮਾਮਲੇ ਵਿਚ ਖਾਲਸਾ ਏਡ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਪਰਿਵਾਰ ਨੂੰ ਹਰ ਮਦਦ ਦਿੱਤੀ ਜਾਵੇ ਅਤੇ ਜੋ ਸਰਕਾਰ ਵਲੋਂ ਐਲਾਨ ਕੀਤਾ ਗਿਆ ਉਹ ਵੀ ਜਲਦ ਤੋਂ ਜਲਦ ਇਨ੍ਹਾਂ ਨੂੰ ਦਿੱਤਾ ਜਾਵੇ ਤਾਂ ਉਹ ਆਪਣਾ ਜੀਵਨ ਬਸਰ ਕਰ ਸਕਣ।
ਅੰਮ੍ਰਿਤਸਰ ਰੇਲ ਹਾਦਸਾ : ਮੌਤ ਨੂੰ ਮਾਤ ਦੇ ਕੇ ਬੱਚ ਨਿਕਲਿਆ 10 ਮਹੀਨੇ ਦਾ ਇਹ ਮਾਸੂਮ
NEXT STORY