ਅੰਮ੍ਰਿਤਸਰ : ਅੰਮ੍ਰਿਤਸਰ 'ਚ ਦੁਸਹਿਰੇ ਵਾਲੇ ਦਿਨ ਵਾਪਰੇ ਭਿਆਨਕ ਹਾਦਸੇ ਨੇ ਖੁਸ਼ੀ ਦੇ ਪਲਾਂ ਨੂੰ ਮਾਤਮ 'ਚ ਬਦਲ ਦਿੱਤਾ ਪਰ ਇਸ ਹਾਦਸੇ ਨੇ 'ਜਾਖੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ' ਦੀ ਕਹਾਵਤ ਫਿਰ ਤੋਂ ਸੱਚ ਸਾਬਿਤ ਕਰ ਦਿੱਤਾ, ਜਿਸ 'ਚ ਕੁਝ ਸੈਕਿੰਡਾਂ ਦੇ ਅੰਤਰ 'ਚ 10 ਮਹੀਨੇ ਦੀ ਬੱਚੇ ਦੀ ਜਾਨ ਬੱਚ ਗਈ।
ਉਸ ਭਿਆਨਕ ਮੰਜਰ ਨੂੰ ਯਾਦ ਕਰਦੇ ਹੋਏ ਸੀਮਾ (55) ਨੇ ਦੱਸਿਆ ਕਿ ਹਾਦਸੇ ਦੌਰਾਨ ਉਨ੍ਹਾਂ ਦੇ ਸਾਹਮਣੇ ਇਕ ਵਿਅਕਤੀ ਟਰੈਕ ਦੇ ਵਿਚਕਾਰ ਖੜ੍ਹਾ ਸੀ। ਇਸ ਦੌਰਾਨ ਜਦੋਂ ਗੱਡੀ ਆਉਂਦੀ ਦਿਖਾਈ ਦਿੱਤੀ ਤਾਂ ਉਸ ਨੇ ਆਪਣੇ ਹੱਥਾਂ 'ਚ ਫੜ੍ਹੇ ਬੱਚੇ ਨੂੰ ਹਵਾ 'ਚ ਉਛਾਲ ਦਿੱਤਾ ਤੇ ਉਹ ਖੁਦ ਗੱਡੀ ਦੀ ਲਪੇਟ 'ਚ ਆ ਗਿਆ। ਸੀਮਾ ਨੇ ਬੱਚੇ ਨੂੰ ਜ਼ਮੀਨ 'ਤੇ ਡਿੱਗਣ ਤੋਂ ਪਹਿਲਾਂ ਹੀ ਬਚਾਅ ਲਿਆ।
ਉਥੇ ਹੀ ਇਸ ਘਟਨਾ 'ਚ ਕਈ ਘੰਟੇ ਬਾਅਦ ਪ੍ਰਸ਼ਾਸਨ ਨੇ 10 ਮਹੀਨੇ ਦੇ ਬੱਚੇ ਦੇ ਪਰਿਵਾਰ ਦਾ ਪਤਾ ਲਗਾ ਲਿਆ ਹੈ। ਬੱਚੇ ਦੀ ਪਛਾਣ ਵਿਸ਼ਾਲ ਦੇ ਰੂਪ 'ਚ ਹੋਈ ਹੈ। ਉਸ ਦੀ ਮਾਂ ਹਾਦਸੇ 'ਚ ਗੰਭੀਰ ਰੂਪ 'ਚ ਜ਼ਖਮੀ ਹੈ, ਜਿਸ ਦਾ ਇਲਾਜ ਇਕ ਪ੍ਰਾਈਵੇਟ ਹਸਪਤਾਲ 'ਚ ਚੱਲ ਰਿਹਾ ਹੈ। ਸੂਤਰਾ ਦੀ ਮੰਨੀਏ ਤਾਂ ਜਿਸ ਵਿਅਕਤੀ ਦੀ ਗੋਦ 'ਚ ਵਿਸ਼ਾਲ ਰੇਲ ਗੱਡੀ ਦੀ ਟੱਕਰ ਲੱਗਣ ਨਾਲ ਉਛਲ ਕੇ ਡਿੱਗਿਆ ਸੀ, ਉਸ ਵਿਅਕਤੀ ਦੀ ਵੀ ਮੌਤ ਹੋ ਗਈ ਹੈ।
ਨੰਨ ਰੇਪ ਕੇਸ: ਫਰੈਂਕੋ ਮੁਲੱਕਲ ਖਿਲਾਫ ਗਵਾਹੀ ਦੇਣ ਵਾਲੇ ਫਾਦਰ ਦੀ ਲਾਸ਼ ਚਰਚ ਦੇ ਕਮਰੇ 'ਚੋਂ ਮਿਲੀ
NEXT STORY