ਅੰਮ੍ਰਿਤਸਰ (ਬਾਠ)- ਅੰਮ੍ਰਿਤਸਰ ਵਿਕਾਸ ਮੰਚ ਨੇ ਨਵੇਂ ਪ੍ਰਧਾਨ ਹਰਜਾਪ ਸਿੰਘ ਔਜਲਾ ਦੀ ਤਾਜਪੋਸ਼ੀ ਤੋਂ ਬਾਅਦ ਆਪਣੀ ਨਵੀਂ ਪਲੇਠੀ ਮੀਟਿੰਗ ਵਿਚ ਭਾਰਤ ਸਰਕਾਰ ਤੋਂ ਵੰਦੇ ਭਾਰਤ ਸਮੇਤ ਇਥੋਂ ਭਾਰਤ ਦੇ ਹੋਰਨਾਂ ਸਥਾਨਾਂ ਤੇ ਜਾਣ ਲਈ ਵਧੇਰੇ ਰੇਲ ਗੱਡੀਆਂ ਦੀ ਮੰਗ ਕੀਤੀ । ਮੀਟਿੰਗ ਵਿਚ ਹਾਜ਼ਰ ਸਾਰੇ ਮੈਂਬਰਾਨ ਤੇ ਅਹੁਦੇਦਾਰ ਨੇ ਕੇਂਦਰ ਸਰਕਾਰ ਤੇ ਜ਼ੋਰ ਦੇ ਕੇ ਕਿਹਾ ਕਿ ਅੰਮ੍ਰਿਤਸਰ ਇਸ ਵਕਤ ਦੁਨੀਆ ਭਰ ਦੇ ਨਕਸ਼ੇ ਦੇ ਇਕ ਅਹਿਮ ਅਸਥਾਨ ਰੱਖਦਾ ਹੈ। ਇਥੇ ਭਾਰਤ ਦੇ ਦੂਸਰੇ ਕੋਨਿਆਂ ਵਿਚੋਂ ਲਗਭਗ ਹਰ ਰੋਜ਼ ਤਕਰੀਬਨ ਦੋ ਲੱਖ ਯਾਤਰੂ ਵਾਹਘਾ ਬਾਰਡਰ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਨਾ ਮੰਦਰ ਨਤਮਸਤਕ ਹੁੰਦੇ ਹਨ। ਹਰ ਰੋਜ਼ ਭਾਰਤ ਦੇ ਦੂਜੇ ਸੂਬਿਆਂ ਤੋਂ ਮਾਤਾ ਵੈਸ਼ਨੋ ਦੇਵੀ, ਸ੍ਰੀ ਅੰਮ੍ਰਿਤਸਰ, ਸ੍ਰੀ ਅਮਰਨਾਥ ਧਾਰਮਿਕ ਅਸਥਾਨਾਂ ਤੋਂ ਇਲਾਵਾ ਉਤਰੀ ਭਾਰਤ ਵਿਚ ਰਮਨੀਕ ਟੂਰਸਿਟ ਸਥਾਨ ਸ੍ਰੀ ਨਗਰ, ਡਲਹੋਜੀ, ਧਰਮਸਾਲਾ, ਲੋਹ ਲਦਾਖ ਆਦਿ ਦੇਖਣ ਲਈ ਸਥਾਨਾਂ ਲਈ ਲੱਖਾਂ ਦੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ।
ਇਹ ਵੀ ਪੜ੍ਹੋ- 15 ਮਹੀਨਿਆਂ 'ਚ ਲੁਧਿਆਣਾ ਦੇ 50 ਪੁਲਸ ਮੁਲਾਜ਼ਮਾਂ ਦੀ ਮੌਤ, ਕਾਰਨ ਜਾਣ ਹੋਵੋਗੇ ਹੈਰਾਨ
ਜ਼ਿਆਦਾਤਰ ਇਹ ਸੈਲਾਨੀ ਭਾਰਤ ਦੇ ਦੂਜੇ ਰਾਜਾਂ ਤੋਂ ਰੇਲ ਗੱਡੀਆਂ ਰਾਹੀਂ ਹੀ ਇਨ੍ਹਾਂ ਸਥਾਨਾਂ ’ਤੇ ਪਹੁੰਚਦੇ ਹਨ, ਪਰ ਜ਼ਿਆਦਾਤਰ ਸੈਲਾਨੀਆਂ ਨੂੰ ਉਸ ਸਮੇਂ ਭਾਰੀ ਨਿਰਾਸਤਾ ਤੇ ਪ੍ਰੇਸ਼ਾਨੀ ਹੁੰਦੀ ਹੈ। ਜਦੋਂ ਕਿ ਜ਼ਿਆਦਾਤਰ ਰੇਲ ਗੱਡੀਆਂ ਅੰਮਿਤਸਰ ਗੁਰੂ ਨਗਰੀ ਤੋਂ ਟੱਚ ਕਰਨ ਤੋਂ ਬਗੈਰ ਜਲੰਧਰ ਤੋਂ ਹੀ ਪਠਾਨਕੋਟ ਨੂੰ ਮਾਤਾ ਵੈਸਨੋਂ ਦੇਵੀ, ਅਮਰਨਾਥ, ਕੇਦਾਰਨਾਥ ਕਸ਼ਮੀਰ ਤੇ ਹਿਮਾਚਲ ਲਈ, ਪਠਾਨਕੋਟ ਨੂੰ ਰਵਾਨਾ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ- ਨਹਿਰ ’ਚ ਕਾਰ ਡਿੱਗਣ ਕਾਰਨ ਰੁੜ੍ਹੇ 3 ਬੈਂਕ ਮੁਲਾਜ਼ਮਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ
ਇਨ੍ਹਾਂ ਸੈਲਾਨੀਆਂ ਨੂੰ ਇਹ ਜਗ੍ਹਾ ਦੇਖਣ ਤੋਂ ਬਾਅਦ ਅੰਮ੍ਰਿਤਸਰ ਆਉਣ ਲਈ ਟੁਟੀਆਂ -ਟੁਟੀਆਂ ਬੱਸਾਂ ਦਾ ਸਹਾਰਾ ਲੈਣਾ ਪੈਂਦਾ ਹੈ, ਜੋ ਕਿ ਬਹੁਤ ਜ਼ੋਖਮ ਭਰਿਆ ਤੇ ਪ੍ਰੇਸ਼ਾਨੀ ਦਾ ਸਬੱਬ ਹੁੰਦਾ ਹੈ। ਅੰਮ੍ਰਿਤਸਰ ਵਿਕਾਸ ਮੰਚ ਨੇ ਮੰਗ ਕੀਤੀ ਕਿ ਵੰਦੇ ਭਾਰਤ ਟ੍ਰੇਨ ਜੋ ਕਿ ਭਾਰਤ ਦੀ ਸ਼ਾਨ ਤੇ ਅਧੁਨਿਕ ਤੇਜ਼ ਗੱਡੀ ਹੈ, ਇਸਨੂੰ ਅਜੇ ਤੱਕ ਪੰਜਾਬ ਆਉਣ ਤੋਂ ਬਾਹਰ ਹੀ ਰੱਖਿਆ ਗਿਆ ਹੈ। ਇਸ ਨੂੰ ਭਾਰਤ ਦੇ ਦੂਸਰੇ ਸ਼ਹਿਰਾਂ ਤੋਂ ਅੰਮ੍ਰਿਤਸਰ ਲਈ ਚਲਾਉਣ ਤੋਂ ਇਲਾਵਾ, ਇਥੋਂ ਭਾਰਤ ਦੇ ਹਰ ਰਾਜ ਲਈ ਹੋਰ ਟਰੇਨਾਂ ਚਲਾਈਆਂ ਜਾਣ ਤਾਂ ਕਿ ਹਰ ਰੋਜ਼ ਦੋ ਲੱਖ ਸ਼ਰਧਾਲੂ ਤੇ ਸੈਲਾਨੀਆਂ ਨੂੰ ਵਧੇਰੇ ਮੁਸ਼ਕਲਾਂ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ- ਨੈਸ਼ਨਲ ਹਾਈਵੇ ਦਬੁਰਜੀ ਬਾਈਪਾਸ ਨੇੜੇ ਵਾਪਰਿਆ ਹਾਦਸਾ, ਨੌਜਵਾਨ ਦੀ ਮੌਕੇ 'ਤੇ ਹੋਈ ਦਰਦਨਾਕ ਮੌਤ
ਮੀਟਿੰਗ ਵਿਚ ਇਸ ਤੋਂ ਇਲਾਵਾ ਅੰਮ੍ਰਿਤਸਰ ਹਵਾਈ ਅੱਡੇ ਤੋਂ ਦੂਸਰੇ ਦੂਸਰੇ ਲਈ ਵਧੇਰੇ ਫ਼ਲਾਈਟਾਂ ਤੇ ਯੋਗ ਕਾਰਗੋ ਦੀ ਮੰਗ ਕੀਤੀ। ਇਸ ਤੋਂ ਇਲਾਵਾ ਮੀਟਿੰਗ ਵਿਚ ਸ਼ਹਿਰ ਵਿਚ ਟ੍ਰੈਫਿਕ ਦੀ ਵਿਗੜਦੀ ਸਮੱਸਿਆ, ਤਾਰਾਂ ਵਾਲੇ ਪੁੱਲ ਦੇ ਪੁਰਾਤਨ ਵਿਰਸੇ ਨੂੰ ਸਾਂਭ ਸੰਭਾਲ ਤੋਂ ਇਲਾਵਾ ਤੁੰਗ ਦਾਬ, ਡਰੇਨ ਤੇ ਸ਼ਹਿਰ ਵਿਚ ਅਵਾਰਾ ਕੁੱਤਿਆ ਰਾਮਬਾਗ ਦੇ ਮਾਣਯੋਗ ਹਾਈਕੋਰਟ ਵਿਚ ਚਲ ਰਹੇ ਕੇਸ ਦੀ ਪ੍ਰਗਤੀ ਬਾਰੇ ਵਿਚਾਰ ਚਰਚਾ ਕੀਤੀ ਗਈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨਾਲ ਕਿਸਾਨ ਜਥੇਬੰਦੀ ਦੀ ਹੋਈ ਹੰਗਾਮੀ ਮੀਟਿੰਗ
NEXT STORY