ਅੰਮ੍ਰਿਤਸਰ (ਸੁਮਿਤ)— ਅੰਮ੍ਰਿਤਸਰ ਦੇ ਛੇਹਰਟਾ ਪੁਲਸ ਸਟੇਸ਼ਨ ਵਿਚ ਅੱਜ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਥਾਣੇ ਅੰਦਰ ਔਰਤਾਂ ਨੇ ਪਥਰਾਅ ਕਰਕੇ ਪੁਲਸ ਨੂੰ ਭਾਜੜਾਂ ਪਾ ਦਿੱਤੀਆਂ। ਪੁਲਸ ਅਧਿਕਾਰੀ ਮੁਤਾਬਕ ਉਨ੍ਹਾਂ ਕੋਲ ਗੁਰੂ ਕੀ ਵਡਾਲੀ ਇਲਾਕੇ 'ਚ ਗੋਲੀ ਚੱਲਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤਹਿਤ ਪੁੱਛਗਿੱਛ ਲਈ ਉਹ ਇਲਾਕੇ ਦੇ ਨੌਜਵਾਨਾਂ ਨੂੰ ਥਾਣੇ ਲੈ ਆਏ, ਜਿਸ ਤੋਂ ਬਾਅਦ ਇਲਾਕੇ ਦੀਆਂ ਔਰਤਾਂ ਨੇ ਥਾਣੇ ਦਾ ਘਿਰਾਓ ਕਰਕੇ ਪੱਥਰਬਾਜੀ ਸ਼ੁਰੂ ਕਰ ਦਿੱਤੀ। ਇੰਨਾਂ ਹੀ ਨਹੀਂ ਸਥਾਨਕ ਲੋਕਾਂ ਵਲੋਂ ਰਾਸ਼ਟਰੀ ਰਾਜ ਮਾਰਗ ਵੀ ਜਾਮ ਕੀਤਾ ਗਿਆ ਪਰ ਕੁਝ ਹੀ ਸਮੇਂ 'ਚ ਪੁਲਸ ਅਧਿਕਾਰੀਆਂ ਵਲੋਂ ਤਣਾਅਪੂਰਨ ਸਥਿਤੀ 'ਤੇ ਕਾਬੂ ਪਾ ਲਿਆ ਗਿਆ। ਦੂਜੇ ਪਾਸੇ ਇਲਾਕੇ ਦੇ ਵਸਨੀਕਾਂ ਨੇ ਪੁਲਸ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ ਤੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਕਾਂਗਰਸ ਸਰਕਾਰ ਨੇ ਹਰ ਵਰਗ ਨੂੰ ਸਭ ਸਹੂਲਤਾਂ ਨਾਲ ਨਿਵਾਜਿਆ : ਦਲਬੀਰ
NEXT STORY