ਅੰਮ੍ਰਿਤਸਰ (ਸੰਜੀਵ)-ਸਕੂਲ ਤੋਂ ਪਰਤ ਰਹੇ 10 ਸਾਲਾ ਬੱਚੇ ਨੂੰ ਉਸ ਦੀ ਸਕੀ ਭੂਆ ਨੇ ਆਪਣੇ 2 ਸਾਥੀਆਂ ਨਾਲ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਬੱਚਾ ਕਿਸੇ ਤਰ੍ਹਾਂ ਮੁਲਜ਼ਮਾਂ ਤੋਂ ਬਚਦਾ ਹੋਇਆ ਰੇਲਵੇ ਕੁਆਰਟਰਾਂ ਵੱਲ ਝਾੜੀਆਂ ਵਿਚ ਲੁਕ ਗਿਆ, ਜਿਸ ਤੋਂ ਬਾਅਦ ਇਕ ਆਟੋ ਚਾਲਕ ਦੀ ਮਦਦ ਨਾਲ ਉਹ ਥਾਣਾ ਕੰਟੋਨਮੈਂਟ ਪਹੁੰਚਿਆ, ਜਿੱਥੇ ਉਸ ਦੀ ਮਾਂ ਨੂੰ ਬੁਲਾਇਆ ਗਿਆ। ਬੱਚੇ ਅਤੇ ਉਸ ਦੀ ਮਾਂ ਦੀ ਸ਼ਿਕਾਇਤ ’ਤੇ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ੁਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਬੱਚੇ ਦੀ ਮਾਂ ਨੇ ਦੱਸਿਆ ਕਿ ਉਸ ਦਾ 10 ਸਾਲਾ ਲੜਕਾ ਸ਼ਮਸ਼ੇਰ ਸਿੰਘ ਸਕੂਲ ਤੋਂ ਵਾਪਸ ਪਰਤ ਰਿਹਾ ਸੀ ਕਿ ਰਸਤੇ ਵਿਚ ਉਸ ਦੀ ਭੂਆ ਆਪਣੇ ਦੋ ਹੋਰ ਸਾਥੀਆਂ ਨਾਲ ਉਸ ਦਾ ਪਿੱਛਾ ਕਰਨ ਲੱਗੀ, ਜਿਨ੍ਹਾਂ ਤੋਂ ਬਚ ਕੇ ਉਹ ਝਾੜੀਆਂ ਵਿਚ ਵੜ ਗਿਆ ਅਤੇ ਕਾਫੀ ਦੇਰ ਲੁਕੇ ਰਹਿਣ ਤੋਂ ਬਾਅਦ ਉਸ ਨੇ ਇਕ ਆਟੋ ਚਾਲਕ ਤੋਂ ਮਦਦ ਮੰਗੀ ਜੋ ਉਸ ਨੂੰ ਥਾਣੇ ਲੈ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਮੌਨਸੂਨ ਵਿਚਾਲੇ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਮਾਂ ਦਾ ਦੋਸ਼ ਹੈ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਪਰਿਵਾਰਕ ਜਾਇਦਾਦ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਸ ਦੇ ਪੁੱਤਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬੱਚੇ ਸ਼ਮਸ਼ੇਰ ਸਿੰਘ ਦੀ ਵੱਡੀ ਭੈਣ ਨੇ ਦੋਸ਼ ਲਾਇਆ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਨੇ ਦੂਜਾ ਵਿਆਹ ਕਰਵਾ ਲਿਆ ਸੀ, ਜਦਕਿ ਉਸ ਦਾ ਭਰਾ ਆਪਣੇ ਪਿਤਾ ਦੀ ਜਾਇਦਾਦ ਦਾ ਵਾਰਿਸ ਹੈ, ਜਿਸ ਨੂੰ ਰਸਤੇ ਵਿਚੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ। ਥਾਣਾ ਕੰਟੋਨਮੈਂਟ ਦੇ ਏ. ਐੱਸ. ਆਈ. ਸੰਜੀਵ ਕੁਮਾਰ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਹੜ੍ਹ ਦਾ ਅਲਰਟ! ਪਹਾੜਾਂ ’ਚ ਬੱਦਲ ਫਟਣ ਕਾਰਨ ਰਾਵੀ ਦਰਿਆ ਹੋ ਸਕਦੈ ਓਵਰਫਲੋਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਵਪਾਰਕ ਜਥੇਬੰਦੀਆਂ ਦਾ ਐਲਾਨ : ਹੁਣ ਵਪਾਰੀ ਵੋਟਰ ਨਹੀਂ ਰਹਿਣਗੇ, ਖ਼ੁਦ ਬਣਨਗੇ ਉਮੀਦਵਾਰ
NEXT STORY