ਨਵੀਂ ਦਿੱਲੀ (ਏਜੰਸੀ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਾਂਗਰਸੀ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ’ਤੇ ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ’ਚ ਕਥਿਤ ਰੂਪ ’ਚ 4 ਏਕੜ ਜ਼ਮੀਨ ਹੜੱਪਣ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਹੈ। ਭਾਜਪਾ ਨੇ ਦਾਅਵਾ ਕੀਤਾ ਕਿ ਇਸ ਮਾਮਲੇ ’ਚ 90 ਸਾਲਾ ਔਰਤ ਨੂੰ ਜ਼ਮੀਨ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਗਈ। ਹਾਲਾਂਕਿ ਕਾਂਗਰਸ, ਪ੍ਰਿਯੰਕਾ ਗਾਂਧੀ ਤੇ ਰਾਬਰਟ ਵਾਡਰਾ ਵੱਲੋਂ ਇਨ੍ਹਾਂ ਦੋਸ਼ਾਂ ’ਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਭਾਜਪਾ ਦੇ ਰਾਸ਼ਟਰੀ ਬੁਲਾਰੇ ਪ੍ਰਦੀਪ ਭੰਡਾਰੀ ਨੇ ਦੋਸ਼ ਲਾਇਆ ਕਿ ਰਾਬਰਟ ਵਾਡਰਾ ਦੀ ਭਾਬੀ ਸਾਇਰਾ ਵਾਡਰਾ ਕਿੱਛਾ ਖੇਤਰ ਸਥਿਤ 4 ਏਕੜ ਜ਼ਮੀਨ ’ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੇ ਅਨੁਸਾਰ, ਇਹ ਜ਼ਮੀਨ ਮੂਲ ਰੂਪ ’ਚ ਸਵਰਗੀ ਕੁਲਸੁਮ ਖਾਨ ਦੇ ਨਾਂ ’ਤੇ ਸੀ ਅਤੇ ਮੌਜੂਦਾ ਸਮੇਂ ’ਚ ਉਨ੍ਹਾਂ ਦੀ 90 ਸਾਲਾ ਭੈਣ ਨਸਰੀਨ ਖਾਨ ਦੇ ਕਬਜ਼ੇ ’ਚ ਹੈ। ਭੰਡਾਰੀ ਨੇ ਦੋਸ਼ ਲਾਇਆ ਕਿ ਕਿੱਛਾ ਤੋਂ ਕਾਂਗਰਸੀ ਵਿਧਾਇਕ ਤਿਲਕ ਰਾਜ ਬੇਹੜ ਬੁੱਧਵਾਰ ਦੇਰ ਰਾਤ ਸਮਰਥਕਾਂ ਨਾਲ ਮੌਕੇ ’ਤੇ ਪਹੁੰਚੇ ਅਤੇ ਨਸਰੀਨ ਖਾਨ ’ਤੇ ਜ਼ਮੀਨ ਖਾਲੀ ਕਰਨ ਦਾ ਦਬਾਅ ਬਣਾਇਆ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਕਾਨੂੰਨੀ ਪ੍ਰਕਿਰਿਆ ਨਾਲ ਜ਼ਮੀਨ ਹਾਸਲ ਨਹੀਂ ਹੋ ਸਕੀ ਤਾਂ ਕਥਿਤ ਤੌਰ ’ਤੇ ਦਬਾਅ ਬਣਾਉਣ ਦਾ ਯਤਨ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਮ ਮੰਦਰ ਮਾਮਲਾ : ਮੁੜ ਅਯੁੱਧਿਆ ਪੁੱਜੀ SIT, ਬੰਦ ਕਮਰੇ ’ਚ ਟਰੱਸਟੀ ਅਨਿਲ ਮਿਸ਼ਰਾ ਕੋਲੋਂ 3 ਘੰਟੇ ਕੀਤੀ ਪੁੱਛਗਿੱਛ
NEXT STORY