ਅੰਮ੍ਰਿਤਸਰ, (ਨੀਰਜ)- ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੀ ਦੇਸ਼ ਦੀ ਪਹਿਲੀ ਆਈ.ਸੀ.ਪੀ (ਇੰਟੈਗਰੇਟਿਡ ਚੈੱਕ ਪੋਸਟ) ਅਟਾਰੀ ਬਾਰਡਰ ’ਤੇ ਐੱਲ.ਪੀ.ਏ.ਆਈ. ਅਤੇ ਸੀ.ਡਬਲਿਊ.ਸੀ. ਦੀ ਲਾਪ੍ਰਵਾਹੀ ਕਾਰਨ ਵਪਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਦੇ ਪਾਣੀ ਨੇ ਇਕ ਵਾਰ ਫਿਰ ਤੋਂ ਆਈ.ਸੀ.ਪੀ. ਦੇ ਖੁੱਲ੍ਹੇ ਮੈਦਾਨ ਵਿਚ ਰੱਖਿਆ ਪਾਕਿਸਤਾਨ ਤੋਂ ਆਇਆ ਜਿਪਸਮ ਖ਼ਰਾਬ ਕਰ ਦਿੱਤਾ ਹੈ ਜਿਸ ਦੇ ਨਾਲ ਜਿਪਸਮ ਵਪਾਰੀਆਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਆਈ.ਸੀ.ਪੀ. ਤੇ ਮੀਂਹ ਦੇ ਪਾਣੀ ਨਾਲ ਜਿਪਸਮ ਖ਼ਰਾਬ ਹੋਇਆ ਹੋ ਸਗੋਂ ਹਰ ਮੀਂਹ ਵਿਚ ਜਿਪਸਮ ਖ਼ਰਾਬ ਹੋਣ ਦਾ ਸਿਲਸਿਲਾ ਲਗਾਤਾਰ ਚਲਦਾ ਹੀ ਜਾ ਰਿਹਾ ਹੈ। ਹਾਲਾਂਕਿ ਐੱਲ.ਪੀ.ਏ.ਆਈ. ਵਲੋਂ ਆਈ.ਸੀ.ਪੀ.ਅਟਾਰੀ ਬਾਰਡਰ ਤੇ ਜਿਪਸਮ ਨੂੰ ਰੱਖਣ ਲਈ ਪੱਕਾ ਯਾਰਡ ਵੀ ਬਣਾਇਆ ਜਾ ਰਿਹਾ ਹੈ ਪਰ ਇਸ ਵਿਚ ਵੀ ਵਪਾਰੀਆਂ ਦੀ ਸਹੂਲਤ ਨੂੰ ਨਹੀਂ ਵੇਖਿਆ ਗਿਆ ਹੈ। ਇਸ ਪੱਕੇ ਯਾਰਡ ਵਿਚ ਸਬੰਧਤ ਅਧਿਕਾਰੀਆਂ ਵਲੋਂ ਇੰਟਰਲਾਕਿੰਗ ਟਾੲੀਲਜ਼ ਲਗਾਈ ਜਾ ਰਹੀ ਹੈ ਜੋ ਜੇ.ਸੀ.ਬੀ.ਮਸ਼ੀਨ ਦਾ ਭਾਰ ਸਹਿਣ ਨਹੀਂ ਕਰ ਸਕਦੀਆਂ ਜਿਪਸਮ ਨੂੰ ਲੋਡਿੰਗ ਕਰਨ ਲਈ ਜੇ.ਸੀ.ਬੀ.ਮਸ਼ੀਨਾਂ ਦੀ ਹੀ ਵਰਤੋਂ ਕੀਤੀ ਜਾਦੀ ਹੈ। ਇਸ ਦੇ ਬਾਵਜੂਦ ਟਾੲੀਲਜ਼ ਲਗਾਈਆਂ ਜਾ ਰਹੀਆਂ ਹਨ। ਜਿਪਸਮ ਵਪਾਰੀਆਂ ਦੀ ਮੰਗ ਸੀ ਕਿ ਟਾੲੀਲਜ਼ ਦੀ ਬਜਾਏ ਕੰਕਰੀਟ ਦਾ ਫਰਸ਼ ਬਣਾਇਆ ਜਾਵੇ। ਇਸ ਸਬੰਧ ਵਿਚ ਵਿੱਤ ਮੰਤਰੀ ਅਰੁਣ ਜੇਤਲੀ ਸਮੇਤ ਵਿਜੀਲੈਂਸ ਵਿਭਾਗ ਨੂੰ ਵੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ।
ਰਾਵੀ ’ਚ ਮਿਲਿਆ ਚਿਨਾਬ ਦਾ 2.75 ਲੱਖ ਕਿਊਸਿਕ ਪਾਣੀ
NEXT STORY