ਅੰਮ੍ਰਿਤਸਰ, ਅਜਨਾਲ, (ਨੀਰਜ, ਰਮਨਦੀਪ, ਕਮਲ)- ਅਜਨਾਲਾ ਇਲਾਕੇ ’ਚ ਵਗਦੇ ਰਾਵੀ ਦਾ ਪਾਣੀ ਤਾਂ ਹੌਲੀ-ਹੌਲੀ ਇਕੋ ਜਿਹੇ ਹੁੰਦਾ ਜਾ ਰਿਹਾ ਹੈ ਪਰ ਕੁੱਝ ਸਥਾਨਾਂ ’ਤੇ ਚਿਨਾਬ ਦਾ ਪਾਣੀ ਇਸ ਵਿਚ ਮਿਕਸ ਹੁੰਦਾ ਜਾ ਰਿਹਾ ਹੈ, ਜਿਸ ਦੇ ਨਾਲ ਸ਼ੇਰਪੁਰ ਇਲਾਕੇ ਵਿਚ ਪਾਣੀ 2.75 ਲੱਖ ਕਿਊਸਿਕ ਤੱਕ ਪਹੁੰਚ ਗਿਆ ਹੈ। ਇਸ ਦੀ ਤੁਲਨਾ ਸੱਕੀ ਨਾਲੇ ਦੇ ਆਸਪਾਸ ਰਾਵੀ ਦਾ ਪਾਣੀ ਜੋ ਪਹਿਲਾਂ 1.45 ਲੱਖ ਕਿਊਸਿਕ ਹੋ ਗਿਆ ਸੀ, ਉਹ ਹੁਣ 1.12 ਲੱਖ ਤੱਕ ਰਹਿ ਗਿਆ ਹੈ।
ਜਾਣਕਾਰੀ ਅਨੁਸਾਰ ਜ਼ਿਲਾ ਨਿਆਂ-ਅਧਿਕਾਰੀ ਤੇ ਡੀ.ਸੀ. ਕਮਲਦੀਪ ਸਿੰਘ ਸੰਘਾ ਵਲੋਂ ਸਰਹੱਦੀ ਇਲਾਕੇ ਅਜਨਾਲੇ ਦੇ ਰਾਵੀ ਦਰਿਆ ਦੇ ਆਸ-ਪਾਸ ਦਾ ਹਡ਼੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੇ ਨਾਲ ਐੱਸ.ਡੀ.ਐੱਮ. ਅਜਨਾਲਾ ਡਾ. ਰਜਤ ਓਬਰਾਏ ਵੀ ਨਾਲ ਰਹੇ ਹਨ। ਡੀ.ਸੀ. ਨੇ ਪ੍ਰਬੰਧਕੀ ਅਧਿਕਾਰੀਆਂ ਦੀ ਟੀਮ ਦੇ ਨਾਲ ਪੰਜ ਘੰਟੇ ਤੋਂ ਜ਼ਿਆਦਾ ਦੇ ਸਮੇਂ ਸੰਭਾਵਿਤ ਹਡ਼੍ਹ ਪ੍ਰਭਾਵਿਤ ਇਲਾਕੇ ’ਚ ਗੁਜ਼ਾਰਿਆ ਤੇ ਲੋਕਾਂ ਦਾ ਹਾਲ-ਚਾਲ ਵੀ ਜਾਣਿਆ, ਇਸ ਦੇ ਨਾਲ ਹੀ ਖ਼ਰਾਬ ਹੋਈਆਂ ਫਸਲਾਂ ਦੀ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ.ਸੀ. ਨੇ ਦੱਸਿਆ ਕਿ ਰਾਵੀ ਦਰਿਆ ’ਚ ਸ਼ਾਹਪੁਰ ਇਲਾਕੇ ’ਚ ਦੋ ਦਿਨ ਪਹਿਲਾਂ 1.45 ਲੱਖ ਕਿਊਸਿਕ ਪਾਣੀ ਆਇਆ ਸੀ ਜੋ ਹੁਣ 1.12 ਲੱਖ ਕਿਊਸਿਕ ਰਹਿ ਗਿਆ ਹੈ।
ਮੌਸਮ ਵਿਭਾਗ ਵਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ’ਚ ਮੀਂਹ ਨਹੀਂ ਪਵੇਗਾ, ਇਸ ਲਈ ਦੋ -ਚਾਰ ਦਿਨ ਵਿਚ ਹਾਲਾਤ ਇਕੋ ਜਿਹੇ ਹੋ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਰਾਵੀ ਦੇ ਕੰਢ ਵਾਲੇ ਹੇਠਲੇ ਇਲਾਕੇ ਵਿਚ ਖੇਤਾਂ ’ਚ ਪਾਣੀ ਭਰਿਆ ਹੈ, ਜਿਸ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਗਿਰਦਾਵਰੀ ਕਰਵਾਈ ਜਾ ਰਹੀ ਹੈ। ਰਾਵੀ ਦੇ ਨਾਲ -ਨਾਲ ਚਿਨਾਬ ਨਦੀ ਦਾ ਪਾਣੀ ਵੀ ਕਈ ਵਾਰ ਇਸ ਖੇਤਰ ਵਿਚ ਮਾਰ ਕਰ ਜਾਂਦਾ ਹੈ ਪਰ ਫਿਲਹਾਲ ਹਾਲਾਤ ਕਾਬੂ ਵਿਚ ਹੈ। ਇਸ ਦੇ ਬਾਵਜੂਦ ਜ਼ਿਲਾ ਪ੍ਰਸ਼ਾਸਨ ਵਲੋਂ ਹਡ਼੍ਹ ਜਿਹੇ ਹਾਲਾਤ ਨਾਲ ਨਿਬਡ਼ਨ ਲਈ ਪੂਰੀ ਤਿਆਰੀ ਕੀਤੀ ਗਈ ਹੈ। ਜਨਤਾ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਿਸੇ ਤਰ੍ਹਾਂ ਦੀਆਂ ਅਫਵਾਹਾਂ ’ਤੇ ਭਰੋਸਾ ਨਾ ਕਰਨ। ਪ੍ਰਸ਼ਾਸਨ ਵਲੋਂ ਜੁਲਾਈ ਮਹੀਨੇ ਵਿਚ ਹੀ ਹਡ਼੍ਹ ਕੰਟਰੋਲ ਰੂੁਮ ਸਥਾਪਿਤ ਕਰ ਦਿੱਤਾ ਗਿਆ ਸੀ 24 ਘੰਟੇ ਸੱਤ ਦਿਨ ਕੰਮ ਕਰਦਾ ਹੈ। ਇਸ ਦਾ ਫੋਨ ਨੰਬਰ 0183-2229125 ਹੈ ਹਡ਼੍ਹ ਪ੍ਰਭਾਵਿਤ ਲੋਕ ਕਿਸੇ ਵੀ ਸਮੇਂ ਇਸ ਹੈਲਪਲਾਈਨ ਨੰਬਰ ’ਤੇ ਸੰਪਰਕ ਕਰ ਸਕਦੇ ਹਨ ।
ਰਾਵੀ ਦਰਿਆ ’ਤੇ ਬੀ.ਐੱਸ.ਐੱਫ. ਦੀਆਂ ਪੋਸਟਾਂ ਵੀ ਸੁਰੱਖਿਅਤ
ਰਾਵੀ ਦਰਿਆ ਵਿਚ ਜ਼ਿਆਦਾ ਪਾਣੀ ਆਉਣ ਨਾਲ ਕਈ ਵਾਰ ਪਾਕਿਸਤਾਨ ਦੇ ਸਾਹਮਣੇ ਲੱਗਦੀਆਂ ਬੀ.ਐੱਸ.ਐੱਫ. ਦੀਆਂ ਪੋਸਟਾਂ ਪਾਣੀ ਵਿਚ ਡੁੱਬ ਜਾਂਦੀਆਂ ਹਨ ਪਰ ਫਿਲਹਾਲ ਇਹ ਸਾਰੀਆ ਪੋਸਟਾਂ ਸੁਰੱਖਿਅਤ ਹਨ। ਡੀ.ਸੀ.ਕਮਲਦੀਪ ਸਿੰਘ ਸੰਘਾ ਨੇ ਬੀ.ਐੱਸ.ਐੱਫ. ਦੇ ਅਧਿਕਾਰੀਆਂ ਨਾਲ ਇਨ੍ਹਾਂ ਪੋਸਟਾਂ ਦਾ ਵੀ ਜਾਇਜ਼ਾ ਲਿਆ। ਇਸ ਦੇ ਇਲਾਵਾ ਦਰਿਆ ਦੇ ਪਾਰ ਵਾਲੀ ਜ਼ਮੀਨ ਵੀ ਪਾਣੀ ਨਾਲ ਜ਼ਿਆਦਾ ਪ੍ਰਭਾਵਿਤ ਨਹੀਂ ਹੋਈ।
ਡੀ.ਸੀ. ਨੇ ਰਾਤ 12 ਵਜੇ ਪ੍ਰਬੰਧਕੀ ਟੀਮ ਦੇ ਨਾਲ ਕੀਤਾ ਸ਼ਹਿਰ ਦਾ ਦੌਰਾ
ਦੋ ਦਿਨ ਪਏ ਮੀਂਹ ਕਾਰਨ ਜਿਥੇ ਮਹਾਨਗਰ ਵਿਚ ਕਈ ਸਥਾਨਾਂ ’ਤੇ ਸਡ਼ਕਾਂ ਧੱਸਣ ਅਤੇ ਨੁਕਸਾਨ ਨੂੰ ਵੇਖਦੇ ਹੋਏ ਡੀ.ਸੀ.ਕਮਲਦੀਪ ਸਿੰਘ ਸੰਘਾ ਨੇ ਰਾਤ 12 ਵਜੇ ਦੇ ਬਾਅਦ ਪ੍ਰਬੰਧਕੀ ਅਧਿਕਾਰੀਆਂ ਦੀ ਟੀਮ ਨੂੰ ਨਾਲ ਲੈ ਕੇ ਸ਼ਹਿਰ ਦੇ ਕੁੱਝ ਸੰਵੇਦਨਸ਼ੀਲ ਇਲਾਕਿਆਂ ਦਾ ਦੌਰਾ ਕੀਤਾ ਜਿਥੇ ਕਾਫ਼ੀ ਪਾਣੀ ਇਕੱਠਾ ਸੀ ਅਤੇ ਲੋਕ ਪ੍ਰੇਸ਼ਾਨ ਹੋ ਰਹੇ ਸਨ। ਜਿਨ੍ਹਾਂ ਇਲਾਕਿਆਂ ਵਿਚ ਇਮਾਰਤਾਂ ਡਿੱਗਣ ਜਾਂ ਫਿਰ ਨੁਕਸਾਨ ਹੋਣ ਦੀ ਸੰਭਾਵਨਾ ਸੀ, ਉਥੇ ਵੀ ਪੁਲਸ ਅਤੇ ਪ੍ਰਬੰਧਕੀ ਅਧਿਕਾਰੀਆਂ ਦੀ ਮਦਦ ਲਈ ਗਈ।
ਤਿਹਾੜ ਜੇਲ 'ਚੋਂ ਸ੍ਰੀ ਹਰਿਮੰਦਰ ਸਾਹਿਬ ਲਈ ਆਈ ਖਾਸ 'ਸੌਗਾਤ'
NEXT STORY