ਪਠਾਨਕੋਟ (ਸ਼ਾਰਦਾ, ਆਦਿੱਤਿਆ)- ਜੰਮੂ ਕਸ਼ਮੀਰ ਅਤੇ ਹਿਮਾਚਲ ’ਚ ਹੋ ਰਹੀ ਮੀਂਹ ਕਾਰਨ ਜ਼ਿਲ੍ਹਾ ਪਠਾਨਕੋਟ ਦੇ ਨਾਲ ਲਗਦੇ ਬਮਿਆਲ ਖੇਤਰ ’ਚ ਉੱਜ ਦਰਿਆ ਵਿਚ ਜ਼ਿਆਦਾ ਪਾਣੀ ਆਉਣ ਕਰ ਕੇ ਬਮਿਆਲ ਖੇਤਰ ਅੰਦਰ ਹੜ੍ਹਾਂ ਅਜਿਹੀ ਸਥਿਤੀ ਬਣ ਗਈ ਅਤੇ ਬਮਿਆਲ ਖੇਤਰ ਉੱਜ ਦਰਿਆ ਦੇ ਪਾਣੀ ਨਾਲ ਪ੍ਰਭਾਵਿਤ ਵੀ ਹੋਇਆ। ਇਸ ਦੌਰਾਨ ਬਮਿਆਲ ਪੁਲਸ ਚੌਂਕੀ, ਬੀ. ਡੀ. ਪੀ. ਓ. ਦਫ਼ਤਰ ਬਮਿਆਲ, ਮੰਡੀ ਅਤੇ ਨਾਲ ਲਗਦੇ ਸਿਹਤ ਕੇਂਦਰ ’ਚ ਵੀ ਪਾਣੀ ਦੀ ਲਪੇਟ ’ਚ ਆਏ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਜਿਸ ’ਚ ਕਾਲਾ ਰਾਮ ਕਾਂਸਲ ਐੱਸ. ਡੀ. ਐੱਮ. ਪਠਾਨਕੋਟ, ਤਹਿਸੀਲਦਾਰ ਲਛਮਣ ਸਿੰਘ ਅਤੇ ਨਾਇਬ ਤਹਿਸੀਲਦਾਰ ਰਾਜ ਕੁਮਾਰ ਮੌਕੇ ’ਤੇ ਪਹੁੰਚੇ, ਉੱਥੇ ਹੀ ਦੂਸਰੇ ਪਾਸੇ ਡੀ. ਐੱਸ. ਪੀ. ਸੁਖਰਾਜ ਸਿੰਘ, ਗੁਲਸ਼ਨ ਕੁਮਾਰ ਇੰਸਪੈਕਟਰ, ਅਜਵਿੰਦਰ ਸਿੰਘ ਐੱਸ. ਐੱਚ. ਓ. ਨਰੋਟ ਜੈਮਲ ਸਿੰਘ, ਚੌਂਕੀ ਇੰਚਾਰਜ ਅਰੁਣ ਕੁਮਾਰ ਦੀ ਟੀਮ ਵੀ ਪਹੁੰਚੇ।
ਇਹ ਵੀ ਪੜ੍ਹੋ- CM ਮਾਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਿੱਤਾ ਹੌਂਸਲਾ, ਲਿਖਿਆ- 'ਮੈਂ ਖੁਦ ਪਲ-ਪਲ ਦੀ ਨਿਗਰਾਨੀ ਕਰ ਰਿਹਾ ਹਾਂ'
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈਆਂ ਗਈਆਂ ਅਗੇਤੀਆਂ ਟੀਮਾਂ ਨੇ ਸਵੇਰੇ 4 ਵਜੇ ਤੋਂ ਹੀ ਕਾਰਵਾਈ ਸ਼ੁਰੂ ਕਰਦਿਆਂ ਉਜ ਦਰਿਆ ਦੇ ਨਾਲ ਲਗਦੇ ਪਿੰਡਾਂ ਅੰਦਰ ਅਨਾਊਂਸਮੈਂਟ ਕਰ ਕੇ ਲੋਕਾਂ ਨੂੰ ਜਾਗਰੂਕ ਕੀਤਾ। ਟੀਮਾਂ ਵੱਲੋਂ ਪਾਣੀ ਆਉਂਣ ਤੋਂ ਕਰੀਬ ਪਹਿਲਾ ਹੀ ਉਜ ਦਰਿਆ ਦੇ ਨਾਲ ਸਥਿਤ ਕਰੀਬ 17-18 ਗੁੱਜਰ ਪਰਿਵਾਰਾਂ ਨੂੰ ਉਨ੍ਹਾਂ ਦੇ ਪਸ਼ੂਆਂ ਸਮੇਤ ਆਈ. ਟੀ. ਆਈ. ਵਿਖੇ ਬਣਾਏ ਗਏ ਵਿਸ਼ੇਸ਼ ਕੈਂਪ ’ਚ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਜਿਨ੍ਹਾਂ ਖੇਤਰਾਂ ਅੰਦਰ ਹੜ੍ਹ ਆਉਣ ਦੀ ਸੰਭਾਵਨਾ ਸੀ, ਉਨ੍ਹਾਂ ਖੇਤਰ ਨਿਵਾਸੀਆਂ ਨੂੰ ਵੀ ਸੁਰੱਖਿਅਤ ਸਥਾਨਾਂ ’ਤੇ ਚਲੇ ਜਾਣ ਲਈ ਕਿਹਾ ਗਿਆ।
ਇਹ ਵੀ ਪੜ੍ਹੋ- ਦੁਖਦ ਖ਼ਬਰ: ਰੋਜ਼ੀ ਰੋਟੀ ਲਈ ਵਿਦੇਸ਼ ਗਏ ਅੰਮ੍ਰਿਤਸਰ ਦੇ ਵਿਅਕਤੀ ਨਾਲ ਵਾਪਰੀ ਅਣਹੋਣੀ, ਮੌਤ
ਐਤਵਾਰ ਸਵੇਰੇ-ਸਵੇਰੇ ਬਣੀ ਹੜ੍ਹਾਂ ਅਜਿਹੀ ਸਥਿਤੀ ਦਾ ਜਾਇਜ਼ਾ ਲੈਣ ਲਈ ਹਰਬੀਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਹਰਕਮਲਪ੍ਰੀਤ ਸਿੰਘ ਖੱਖ ਐੱਸ. ਐੈੱਸ. ਪੀ. ਪਠਾਨਕੋਟ ਵੀ ਪਹੁੰਚੇ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਪ੍ਰਭਾਵਿਤ ਖੇਤਰਾਂ ਅੰਦਰ ਲੋਕਾਂ ਦੀ ਸਹਾਇਤਾ ਕਰਨ ਲਈ ਵੀ ਆਦੇਸ਼ ਜਾਰੀ ਕੀਤੇ। ਉਨ੍ਹਾਂ ਦੱਸਿਆ ਕਿ ਉੱਜ ਦਰਿਆ ਅੰਦਰ ਕਰੀਬ 2.60 ਲੱਖ ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਤਹਿਤ ਪਿੰਡ ਦਨਵਾਲ ਜ਼ਿਆਦਾ ਪ੍ਰਭਾਵਿਤ ਹੋਇਆ, ਇਸ ਤੋਂ ਇਲਾਵਾ ਬੀ. ਐੱਸ. ਐੱਫ. ਦੀ ਪੋਸਟ ਖੁਦਾਈਪੁਰ, ਯੈਦਪੁਰ, ਬਮਿਆਲ ਅਤੇ ਓਲਡ ਬਮਿਆਲ ਪੋਸਟਾਂ ਵੀ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਹੋਈਆਂ।
ਇਹ ਵੀ ਪੜ੍ਹੋ- ਜ਼ਮੀਨ ਗਹਿਣੇ ਧਰ ਕੇ ਗਰੀਸ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਸ਼ੱਕੀ ਹਾਲਾਤ 'ਚ ਮੌਤ
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਰਾਹਤ ਕੇਂਦਰ ਆਈ. ਟੀ. ਆਈ. ਬਮਿਆਲ ਅੰਦਰ ਲੋਕਾਂ ਦੇ ਖਾਣ ਪੀਣ ਦੀ ਵਿਵਸਥਾ ਅਤੇ ਪਸ਼ੂਆਂ ਦੇ ਲਈ ਵੀ ਚਾਰੇ ਦੀ ਵਿਵਸਥਾ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਖੇਤਰ ਬਾਰਿਸ਼ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਹਨ, ਉਨ੍ਹਾਂ ਖੇਤਰਾਂ ’ਚ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ, ਇਸ ਲਈ ਬਣਾਈਆਂ ਟੀਮਾਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਕਿਸੇ ਵੀ ਤਰ੍ਹਾਂ ਨਾਲ ਖੇਤਰ ਅੰਦਰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਜ਼ਿਲਾ ਪੱਧਰ ’ਤੇ ਕੰਟਰੋਲ ਰੂਮ ਪਹਿਲਾ ਹੀ ਸਥਾਪਿਤ ਕਰ ਦਿੱਤੇ ਗਏ ਹਨ, ਲੋਕਾਂ ਉਨ੍ਹਾਂ ਕੰਟਰੋਲ ਰੂਮਾਂ ’ਤੇ ਸਹਾਇਤਾਂ ਪ੍ਰਾਪਤ ਕਰਨ ਲਈ ਤਾਲਮੇਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਥਿਤੀ ਪੂਰੀ ਕੰਟਰੋਲ ’ਚ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੈ।
ਇਹ ਵੀ ਪੜ੍ਹੋ- ਚਾਂਦਪੁਰ ਬੰਨ੍ਹ ਨੇ ਉਜਾੜੇ ਮਾਨਸਾ ਦੇ ਕਈ ਪਿੰਡ, ਮਚ ਗਈ ਹਾਹਾਕਾਰ, ਵੀਡੀਓ 'ਚ ਵੇਖੋ ਦਰਦ ਬਿਆਨ ਕਰ ਰਹੇ ਲੋਕ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿਸਤੌਲ, 12 ਰੌਂਦ ਅਤੇ ਸਕਾਰਪੀਓ ਸਮੇਤ 2 ਗ੍ਰਿਫ਼ਤਾਰ
NEXT STORY