ਬਟਾਲਾ (ਬੇਰੀ) : ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਨਸ਼ੇ ਵਾਲੇ ਪਦਾਰਥਾਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣਾ ਸੇਖਵਾਂ ਦੀ ਪੁਲਸ ਵਲੋਂ ਪਿੰਡ ਮੂਲਿਆਂਵਾਲ ਨੇੜਿਓ ਰਾਜੀਵ ਕੁਮਾਰ ਪੁੱਤਰ ਨਰਿੰਦਰਪਾਲ ਵਾਸੀ ਮੰਗਲ ਹੁਸੈਨਾ, ਅਜੇ ਕੁਮਾਰ ਪੁੱਤਰ ਜੋਗਿੰਦਰਪਾਲ ਵਾਸੀ ਤੱਤਲਾ ਥਾਣਾ ਸਦਰ ਨੂੰ 670 ਨਸ਼ੇ ਵਾਲੀਆਂ ਗੋਲੀਆਂ ਅਤੇ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਵਲੋਂ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਜੌੜੀਆਂ ਕਲਾਂ ਨੂੰ ਇਕ ਕਿਲੋ ਚੂਰਾ ਪੋਸਤ ਤੇ 50 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਥਾਣਿਆਂ ਦੀ ਪੁਲਸ ਨੇ ਉਕਤ ਵਿਅਕਤੀਆਂ ਵਿਰੁੱਧ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਏ ਹਨ।
53 ਸਾਲ ਦਾ ਇਹ ਬਾਡੀ ਬਿਲਡਰ ਨੌਜਵਾਨਾਂ ਨੂੰ ਵੀ ਪਾ ਰਿਹਾ ਮਾਤ, ਸਿੱਧੂ ਵੀ ਕਾਇਲ
NEXT STORY