ਬਟਾਲਾ (ਬੇਰੀ) : ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਨੇ ਧੋਖਾਦੇਹੀ ਕਰਨ ਵਾਲੇ ਆੜ੍ਹਤੀਏ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ। ਪੁਲਸ ਨੂੰ ਦਿੱਤੀ ਦਰਖਾਸਤ ਵਿਚ ਦਰਸ਼ਨ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਪਿੰਡ ਕੋਟਲੀ ਨੇ ਲਿਖਵਾਇਆ ਕਿ ਗੁਰਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਘਾੜਕੀਆਂ ਜੋ ਕਿ ਦਾਣਾ ਮੰਡੀ ਫਤਿਹਗੜ੍ਹ ਚੂੜੀਆਂ ਵਿਚ ਆੜ੍ਹਤ ਦੀ ਦੁਕਾਨ ਕਰਦਾ ਹੈ, ਦੇ ਕੋਲ ਮੰਡੀ ਵਿਚ ਆਪਣੀ ਫਸਲ ਲਿਜਾ ਕੇ ਵੇਚਦਾ ਸੀ ਪਰ ਉਕਤ ਆੜ੍ਹਤੀ ਉਸਦੇ ਬਣਦੇ ਪੈਸੇ ਨਹੀਂ ਦਿੰਦਾ ਰਿਹਾ।
ਦਰਸ਼ਨ ਸਿੰਘ ਅਨੁਸਾਰ ਆੜ੍ਹਤੀ ਗੁਰਵਿੰਦਰ ਸਿੰਘ ਨੇ ਉਸਨੂੰ ਇਕ ਪਲਾਟ ਲੈ ਕੇ ਦੇਣ ਦਾ ਵਾਅਦਾ ਕਰ ਕੇ ਉਸ ਤੋਂ ਹੋਰ 6 ਲੱਖ ਰੁਪਏ ਲੈ ਲਏ, ਜੋ ਉਕਤ ਆੜ੍ਹਤੀਏ ਵੱਲ ਕੁਲ 27 ਲੱਖ ਰੁਪਏ ਬਣ ਗਏ ਪਰ ਉਕਤ ਆੜ੍ਹਤੀਆ ਨਾ ਤਾਂ ਉਸਦੇ ਪੈਸੇ ਵਾਪਸ ਕਰਦਾ ਸੀ ਅਤੇ ਨਾ ਹੀ ਪਲਾਟ ਦੀ ਰਜਿਸਟਰੀ ਕਰ ਕੇ ਦਿੰਦਾ ਸੀ। ਦਰਸ਼ਨ ਸਿੰਘ ਨੇ ਦਰਖਾਸਤ 'ਚ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਉਕਤ ਆੜ੍ਹਤੀਏ ਨੇ ਉਸਨੂੰ ਚਾਰ ਚੈੱਕ ਕੱਟ ਕੇ ਦਿੱਤੇ, ਜੋ ਬਾਊਂਸ ਹੋ ਗਏ।
ਉਕਤ ਮਾਮਲੇ ਦੀ ਐੱਸ. ਐੱਚ. ਓ. ਫਤਿਹਗੜ੍ਹ ਚੂੜੀਆਂ ਪਰਮਜੀਤ ਸਿੰਘ ਵਲੋਂ ਜਾਂਚ-ਪੜਤਾਲ ਕੀਤੇ ਜਾਣ ਦੇ ਬਾਅਦ ਏ. ਐੱਸ. ਆਈ. ਮੋਹਨ ਲਾਲ ਨੇ ਕਾਰਵਾਈ ਕਰਦੇ ਹੋਏ ਆੜ੍ਹਤੀ ਗੁਰਵਿੰਦਰ ਸਿੰਘ ਦੇ ਵਿਰੁੱਧ ਧੋਖਾਦੇਹੀ ਦਾ ਮਾਮਲਾ ਥਾਣਾ ਫਤਿਹਗੜ੍ਹ ਚੂੜੀਆਂ ਵਿਚ ਦਰਜ ਕਰ ਦਿੱਤਾ ਹੈ।
ਭਿੱਖੀਵਿੰਡ 'ਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਆਇਆ ਸਾਹਮਣੇ
NEXT STORY