ਬਟਾਲਾ : ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਬਣਾਉਣ ਸਬੰਧੀ ਭਾਰਤ ਦੀਆਂ ਉਸਾਰੀ ਏਜੰਸੀਆਂ ਇਸ ਕਾਰਜ ਦੀ ਸ਼ੁਰੂਆਤੀ ਦੌਰ 'ਚ ਪੱਛੜ ਗਈਆਂ ਸਨ। ਲਾਂਘੇ ਦਾ ਕੰਮ ਬੀਤੇ ਸੱਤ ਮਹੀਨਿਆਂ 'ਚ 45 ਫੀਸਦੀ ਹੀ ਮੁਕੰਮਲ ਹੋਇਆ ਹੈ। ਦੂਜੇ ਪਾਸੇ ਪਾਕਿਸਤਾਨ ਵਲੋਂ ਆਪਣੇ ਹਿੱਸੇ ਦੇ ਕੰਮ 'ਚ ਸ਼ੁਰੂਆਤੀ ਦੌਰ 'ਚ ਤੇਜ਼ੀ ਲਿਆਉਣ 'ਤੇ ਹੁਣ ਤੱਕ 85 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ। ਹੁਣ ਭਾਰਤ ਵਲੋਂ ਵੀ ਕੰਮ 'ਚ ਤੇਜ਼ੀ ਲਿਆਂਦੀ ਗਈ ਹੈ।
ਨੈਸ਼ਨਲ ਹਾਈਵੇਅ ਅਥਾਰਿਟੀ ਸਣੇ ਪ੍ਰਾਈਵੇਟ ਉਸਾਰੀ ਕੰਪਨੀਆਂ ਨੂੰ ਪਹਿਲੇ ਤਿੰਨ ਮਹੀਨੇ ਤੱਕ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਚਾਰ ਪਿੰਡਾਂ ਦੇ ਕਿਸਾਨਾਂ ਦੀ ਯੋਗ ਮੁਆਵਜ਼ੇ ਦੀ ਮੰਗ ਨੇ ਉਸਾਰੀ ਕਾਰਜਾਂ ਨੂੰ ਪ੍ਰਭਾਵਿਤ ਕੀਤਾ। ਇਸੇ ਤਰ੍ਹਾਂ ਹੁਣ ਲਾਂਘੇ ਲਈ ਜ਼ਮੀਨ ਤਿਆਰ ਕਰਦੇ ਮੌਕੇ ਅੱਧੀ ਦਰਜ਼ਨ ਤੋਂ ਵੱਧ ਮੁਸਲਮਾਨ ਮਜ਼ਾਰਾਂ ਤੇ ਇਕ ਮੰਦਰ ਦਾ ਰਸਤੇ 'ਚ ਆਉਣਾ ਨਾਲ ਵੀ ਕੰਮ ਦੀ ਰਫਤਾਰ ਨੂੰ ਮੱਠਾ ਪੈ ਰਿਹਾ ਹੈ।
ਉਧਰ ਕਰਤਾਰਪੁਰ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਆਗੂ ਗੁਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸੇ ਰਾਵੀ 'ਤੇ ਪੁਲ ਬਣਾਉਣ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੁਆਲੇ ਇਮਾਰਤਾਂ ਦਾ ਨਿਰਮਾਣ ਕਰਨ ਸਣੇ ਹੋਰ ਸੜਕਾਂ ਨੂੰ ਤੇਜ਼ੀ ਨਾਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਨੇ 85 ਫੀਸਦੀ ਕੰਮ ਮੁਕੰਮਲ ਕਰ ਲਿਆ ਹੈ।
ਉਧਰ, ਐੱਨ.ਐੱਚ.ਏ. ਦੇ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਲਾਂਘੇ ਦਾ ਕੰਮ 45 ਫੀਸਦੀ ਮੁਕੰਮਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕੰਮ ਜਲਦੀ ਹੀ ਨੇਪਰੇ ਚਾੜ੍ਹਨ ਲਈ ਆਧੁਨਿਕ ਮਸ਼ੀਨਾਂ ਵਰਤੀਆਂ ਜਾ ਰਹੀਆਂ ਹਨ।
ਵੈਰੋਵਾਲ ਪੁਲਸ ਨੇ ਨਸ਼ੀਲੇ ਪਦਾਰਥ ਸਮੇਤ ਇਕ ਨੂੰ ਕੀਤਾ ਕਾਬੂ
NEXT STORY