ਚੋਹਲਾ ਸਾਹਿਬ(ਨਈਅਰ)— ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੰਜਾਬ ਭਰ 'ਚ 7 ਕਿਸਾਨ ਜਥੇਬੰਦੀਆਂ ਨਾਲ ਰਲ੍ਹ ਕੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਜੁਰਮਾਨੇ ਕਰਨ ਅਤੇ ਉਨ੍ਹਾਂ ਉੱਪਰ ਪੁਲਸ ਕੇਸ ਦਰਜ਼ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ।ਇਸੇਕੜੀ ਤਹਿਤ ਅੱਜ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਬੀ.ਡੀ.ਪੀ.ਓ ਦਫਤਰ ਚੋਹਲਾ ਸਾਹਿਬ ਦਾ ਘਿਰਾਓ ਕੀਤਾ ਗਿਆ।ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਪਿੰਡ ਰਾਣੀਵਲਾਹ ਦੇ ਕਿਸਾਨ ਜਿੰਨਾਂ ਨੇ ਕਣਕ ਬੀਜਣ ਲਈ ਆਪਣੀ ਜਮੀਨ ਤਿਆਰ ਕਰਨ ਲਈ ਪਰਾਲੀ ਨੂੰ ਅੱਗ ਲਾ ਕੇ ਸਾੜਿਆ ਸੀ,ਉਨ੍ਹਾ ਕਿਸਾਨਾ ਨੂੰ ਜੁਰਮਾਨਾ ਕਰਨ ਲਈ ਅੱਜ ਬੀ.ਡੀ.ਪੀ.ਓ ਚੋਹਲਾ ਸਾਹਿਬ ਦੀ ਅਗਵਾਈ ਹੇਠ ਇੱਕ ਟੀਮ ਰਾਣੀਵਲਾਹਗਈ ਸੀ । ਗੁੱਸੇ ਵਿੱਚ ਆਏ ਕਿਸਾਨਾਂ ਵੱਲੋਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਹਰਜੀਤ ਸਿੰਘ ਸੋ =ਹਲ,ਗੁਰਬਚਨ ਸਿੰਘ ਘੜਕਾ, ਵਿਰਸਾ ਸਿੰਘ ਘੜਕਾ,ਗੁਰਨਾਮ ਸਿੰਘ ਚੰਬਾ,ਬੁੱਧ ਸਿੰਘ ਰੂੜੀਵਾਲਾ ਦੀ ਅਗਵਾਈ ਹੇਠ ਕਿਸਾਨਾ ਵੱਲੋਂ ਬੀ.ਡੀ.ਪੀ.ਓ ਦਫਤਰ ਚੋਹਲਾ ਸਾਹਿਬ ਦੇ ਬਾਹਰ ਧਰਨਾ ਦਿੱਤਾ ਗਿਆ ।ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆ ਨੇ ਕਿਹਾ ਕਿਸੇ ਵੀ ਕਿਸਾਨ ਨੂੰ,ਜਿਨ੍ਹਾ ਨੇ ਪਰਾਲੀ ਨੂੰ ਅੱਗ ਲਾਈ ਹੈ ਉਨ੍ਹਾਂ ਤੇ ਜੁਰਮਾਨਾ ਅਤੇ ਪੁਲਸ ਕੇਸ ਦਰਜ਼ ਨਹੀ ਹੋਣ ਦਿੱਤਾ ਜਾਵੇਗਾ । ਜੇਕਰ ਫਿਰ ਵੀ ਅਧਿਕਾਰੀਆਂ ਨੇ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਤਾਂ ਉਨ੍ਹਾ ਦੇ ਦਫਤਰਾ ਦੇ ਅਣਮਿੱਥੇ ਸਮੇ ਲਈ ਘਿਰਾਓ ਕੀਤੇ ਜਾਣਗੇ।ਇਸ ਮੌਕੇ ਕਿਸਾਨਾ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ । ਇਸ ਮੌਕੇ ਪੁੱਜੇ ਡੀ.ਐਸ.ਪੀ. ਸਬ ਡਵੀਜਨ ਗੋਇੰਦਵਾਲ ਸਾਹਿਬ ਹਰਦੇਵ ਸਿੰਘ ਬੋਪਾਰਾਏ ਅਤੇ ਐਸ.ਐੱਚ.ਓ ਚੋਹਲਾ ਸਾਹਿਬ ਸੋਨਮਦੀਪ ਕੌਰ ਵੱਲੋਂ ਕਿਸਾਨਾ ਨੂੰ ਇਹ ਵਿਸ਼ਵਾਸ ਦਵਾਇਆ ਗਿਆ ਕਿ ਕਿਸੇ ਵੀ ਕਿਸਾਨ ਨਾਲ ਧੱਕਾ ਨਹੀ ਹੋਣ ਦਿੱਤਾ ਜਾਵੇਗਾ, ਜਿਸ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ ।
10 ਗ੍ਰਾਮ ਹੈਰੋਇਨ ਸਮੇਤ ਐਕਟਿਵਾ ਸਵਾਰ ਨੌਜਵਾਨ ਕਾਬੂ
NEXT STORY