ਬਟਾਲਾ/ਸ੍ਰੀ ਹਰਗੋਬਿੰਦਪੁਰ/ਕਾਦੀਅਾਂ, (ਬੇਰੀ, ਬਾਬਾ, ਜ਼ੀਸ਼ਾਨ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਬਲਾਕ ਸ੍ਰੀ ਹਰਗੋਬਿੰਦਪੁਰ ਵਲੋਂ ਪਿੰਡ ਢਪਈ ਨੇਡ਼ੇ ਹਰਚੋਵਾਲ ਰੋਡ ’ਤੇ ਚੱਕਾ ਜਾਮ ਕੀਤਾ ਗਿਆ, ਜਿਸ ’ਚ ਜ਼ਿਲਾ ਮੀਤ ਪ੍ਰਧਾਨ ਹਰਦਿਆਲ ਸਿੰਘ ਮਠੌਲਾ ਤੇ ਬਲਾਕ ਜਨਰਲ ਸਕੱਤਰ ਗੁਰਮੇਜ ਸਿੰਘ ਚੀਮਾ ਖੁੱਡੀ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ’ਚ ਮਜ਼ਦੂਰ ਤੇ ਕਿਸਾਨ ਸ਼ਾਮਲ ਹੋਏ।
®ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮੰਡੀਆਂ ਵਿਚ ਨਮੀ ਦੇ ਨਾਂ ’ਤੇ ਕਿਸਾਨਾਂ ਦੀ ਆਰਥਿਕ ਲੁੱਟ ਹੋ ਰਹੀ ਹੈ ਅਤੇ ਕਿਸਾਨਾਂ ਦੀ ਫਸਲ ਵਿਚ ਗੈਰ-ਕਾਨੂੰਨੀ ਢੰਗ ਨਾਲ ਕੱਟ ਲਗਾਇਆ ਜਾ ਰਿਹਾ ਹੈ ਜਿਸ ਨੂੰ ਤੁਰੰਤ ਰੋਕਿਆ ਜਾਵੇ ਤੇ ਨਮੀ ਦੀ ਮਾਤਰਾ 17 ਤੋਂ ਵਧਾ ਕੇ 24 ਫੀਸਦੀ ਕੀਤੀ ਜਾਵੇ, ਜ਼ਿਆਦਾ ਤੋਲਣ ਵਾਲੇ ਆਡ਼੍ਹਤੀਆਂ ਦੇ ਲਾਇਸੈਂਸ ਕੈਂਸਲ ਕਰਕੇ ਉਨ੍ਹਾਂ ’ਤੇ 420 ਦੇ ਕੇਸ ਦਰਜ ਕੀਤੇ ਜਾਣ, ਸੁਪਰਫਾਈਨ ਝੋਨਾ 200 ਰੁਪਏ ਦੇ ਵਾਧੇ ਮੁਤਾਬਕ ਪਿਛਲੇ ਸਾਲ ਦੇ 1590 ਰੁਪਏ ਦੇ ਮੁਕਾਬਲੇ ਇਸ ਵਾਰ 1790 ਰੁਪਏ ਹਿਸਾਬ ਨਾਲ ਖਰੀਦਿਆ ਜਾਵੇ, ਖਰੀਦ ਸਮੇਂ ਮੰਡੀਆਂ ’ਚ ਸ਼ੈਲਰ ਮਾਲਕਾਂ ਦੀ ਦਖਲ ਅੰਦਾਜ਼ੀ ਬਿਲਕੁਲ ਬੰਦ ਕੀਤੀ ਜਾਵੇ, ਬੋਰੀ ਦੇ ਅਸਲ ਵਜ਼ਨ ਨਾਲ 150-200 ਗ੍ਰਾਮ ਜ਼ਿਆਦਾ ਤੋਲਣ ਰਾਹੀਂ ਕੀਤੀ ਜਾਂਦੀ ਲੁੱਟ ਤੁਰੰਤ ਬੰਦ ਕੀਤੀ ਜਾਵੇ, ਪਰਾਲੀ ਨੂੰ ਸੰਭਾਲਣ ਲਈ 200 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਨਾ ਮਿਲਣ ਤੱਕ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਅਤੇ ਪਰਚੇ ਦਰਜ ਕਰਨ ਵਰਗੇ ਨਾਦਰਸ਼ਾਹੀ ਹੁਕਮ ਬੰਦ ਕੀਤੇ ਜਾਣ। ®ਇਸ ਰਸਤਾ ਰੋਕੂ ਧਰਨੇ ਨੂੰ ਜ਼ਿਲਾ ਮੀਤ ਪ੍ਰਧਾਨ ਹਰਦਿਆਲ ਸਿੰਘ ਮਠੌਲਾ, ਬਲਾਕ ਸੰਮਤੀ ਮੈਂਬਰ ਗੁਰਮੇਜ ਸਿੰਘ ਚੀਮਾ ਖੁੱਡੀ, ਅਜੀਤ ਸਿੰਘ ਭਰਥ, ਬਲਵਿੰਦਰ ਸਿੰਘ ਢਪਈ, ਲਖਵਿੰਦਰ ਸਿੰਘ ਵਿਠਵਾਂ, ਸਤਨਾਮ ਸਿੰਘ ਕਿਡ਼ੀ, ਮਹਿੰਗਾ ਸਿੰਘ ਭਾਮ, ਸਰਦੂਲ ਸਿੰਘ ਚੀਮਾ ਖੁੱਡੀ, ਕਸ਼ਮੀਰ ਸਿੰਘ ਮਠੌਲਾ, ਜਸਪਾਲ ਸਿੰਘ ਢਪਈ, ਤ੍ਰਿਲੋਚਨ ਸਿੰਘ ਕਾਹਲਵਾਂ, ਕਾ. ਕਰਮ ਸਿੰਘ, ਪ੍ਰੇਮ ਦਾਸ ਕਾਹਨੂੰਵਾਨ, ਸਕੱਤਰ ਸਿੰਘ ਭੇਟ ਪੱਤਣ, ਗੁਰਬਖਸ਼ ਸਿੰਘ ਢਪਈ ਤੇ ਡਾ. ਅਸ਼ੋਕ ਭਾਰਤੀ ਨੇ ਵੀ ਸੰਬੋਧਨ ਕੀਤਾ।
ਜਿਥੇ ਦੀਵਾਲੀ ਵਾਲੇ ਦਿਨਾਂ 'ਚ ਹੁੰਦੀ ਸੀ ਰੌਣਕ, ਹੁਣ ਛਾਇਆ ਹੈ ਸਨਾਟਾ
NEXT STORY