ਅੰਮ੍ਰਿਤਸਰ,(ਬੌਬੀ)— ਅਨਗੜ੍ਹ ਖੇਤਰ ਜੋ ਸਾਲਾਂ ਤੋਂ ਪਟਾਕਿਆਂ ਅਤੇ ਸ਼ਰਾਬ ਵੇਚਣ ਦੇ ਮਾਮਲੇ 'ਚ ਪੂਰੇ ਪੰਜਾਬ 'ਚ ਮਸ਼ਹੂਰ ਹੈ। ਸ਼ਹਿਰ ਦੇ ਹਰ ਹਿੱਸੇ ਤੋਂ ਲੋਕ ਇਥੇ ਪਟਾਕੇ ਖਰੀਦਣ ਲਈ ਆਉਂਦੇ ਹਨ। ਪ੍ਰਸ਼ਾਸਨ ਵਲੋਂ ਪਟਾਕਿਆਂ 'ਤੇ ਪਾਬੰਦੀ ਲਗਾਏ ਜਾਣ ਕਾਰਨ ਦੀਵਾਲੀ ਦੇ ਦਿਨਾਂ 'ਚ ਜਿਥੇ ਰੌਣਕ ਹੁੰਦੀ ਸੀ ਹੁਣ ਉਥੇ ਸਨਾਟਾ ਦੇਖਣ ਨੂੰ ਮਿਲ ਰਿਹਾ ਹੈ। ਪੁਲਸ ਕਮਿਸ਼ਨਰ ਵਲੋਂ ਸ਼ਹਿਰ 'ਚ ਕੀਤੇ ਗਏ ਰੇੱਡ ਅਲਰਟ ਦੀ ਪਾਲਣਾ ਕਰਦੇ ਹੋਏ ਚੌਕੀ ਇੰਚਾਰਜ ਸ਼ਿਵਕੁਮਾਰ ਨੇ ਅਨਗੜ੍ਹ 'ਚ ਨਾਕਾ ਲਗਾ ਕੇ ਵਾਹਨਾਂ ਦੀ ਜਾਂਚ ਕੀਤੀ। ਇਸ ਦੌਰਾਨ ਇਕ ਗੱਡੀ ਜਿਸ 'ਤੇ ਪ੍ਰੈੱਸ ਲਿਖਿਆ ਹੋਇਆ ਸੀ। ਰਾਜਵੀਰ ਸਿੰਘ ਅਜੀਤ ਸਿੰਘ ਨਿਵਾਸੀ ਰਜਿੰਦਰ ਨਗਰ ਆਪਣਾ ਪ੍ਰੈੱਸ ਦਾ ਆਈਡੈਂਟੀ ਕਾਰਡ ਨਹੀਂ ਦਿਖਾ ਸਕਿਆ, ਜਿਸ ਕਾਰਨ ਉਸ ਦਾ ਚਲਾਨ ਕੱਟ ਦਿੱਤਾ ਗਿਆ। ਜਗ ਬਾਣੀ ਦੀ ਟੀਮ ਵਲੋਂ ਜਦੋਂ ਜਬਾਂਗੜ ਖੇਤਰ ਦਾ ਦੌਰਾ ਕੀਤਾ ਗਿਆ ਤਾਂ ਦੇਖਣ ਨੂੰ ਮਿਲਿਆ ਕਿ ਦੂਰ-ਦੂਰ ਤੋਂ ਲੋਕ ਪਟਾਕੇ ਖਰੀਦਣ ਲਈ ਅਨਗੜ ਖੇਤਰ 'ਚ ਆ ਰਹੇ ਹਨ ਪਰ ਉਨ੍ਹਾਂ ਨੂੰ ਉਥੇ ਪਟਾਕਿਆਂ ਨਾਲ ਸਜੀ ਹੋਈ ਕੋਈ ਦੁਕਾਨ ਨਹੀਂ ਮਿਲੀ। ਸ਼ਿਵ ਕੁਮਾਰ ਨੇ ਦੱਸਿਆ ਕਿ ਕਮਿਸ਼ਨਰ ਸਾਹਿਬ ਦੇ ਹੁਕਮਾਂ ਮੁਤਾਬਕ ਜੇਕਰ ਕੋਈ ਵੀ ਵਿਅਕਤੀ ਪਟਾਕੇ ਵੇਚਦਾ ਪਾਇਆ ਗਿਆ ਤਾਂ ਉਸ 'ਤੇ ਮਾਮਲਾ ਦਰਜ ਕੀਤਾ ਜਾਵੇਗਾ। ਵਾਹਨਾਂ ਦੀ ਜਾਂਚ ਕਰਦੇ ਹੋਏ ਚੌਕੀ ਇੰਚਾਰਜ ਸ਼ਿਵਕੁਮਾਰ ਅਨਗੜ੍ਹ ਖੇਤਰ 'ਚ ਜਿਥੇ ਪਹਿਲਾਂ ਪਟਾਕਿਆਂ ਦਾ ਬਾਜ਼ਾਰ ਸਜਿਆ ਹੁੰਦਾ ਸੀ, ਹੁਣ ਉਥੇ ਸਨਾਟਾ ਛਾਇਆ ਹੈ।
ਸ਼ਹਿਰ 'ਚ ਕੋਈ ਪਟਾਕੇ ਵੇਚਦਾ ਫੜਿਆ ਗਿਆ ਤਾਂ ਹੋਵੇਗੀ ਕਾਰਵਾਈ
ਦੀਵਾਲੀ ਮੌਕੇ 'ਤੇ ਪਟਾਕਿਆਂ ਦੀ ਵਿਕਰੀ ਲਈ ਨਿਊ ਅੰਮ੍ਰਿਤਸਰ 'ਚ 9 ਦੁਕਾਨਾਂ ਨੂੰ ਪਟਾਕੇ ਵੇਚਣ ਦਾ ਲਾਈਸੈਂਸ ਦਿੱਤਾ ਗਿਆ ਹੈ। ਡੀ. ਸੀ. ਪੀ. ਅਮਰੀਕ ਸਿੰਘ ਪਵਾਰ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਸ਼ਹਿਰ 'ਚ ਕੋਈ ਵੀ ਵਿਅਕਤੀ ਪਟਾਕੇ ਦੀ ਵਿਕਰੀ ਕਰੇਗਾ ਤਾਂ ਉਸ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਿਸੇ ਨੂੰ ਵੀ ਕਾਨੂੰਨ ਹੱਥ 'ਚ ਨਹੀ ਲੈਣ ਦਿੱਤਾ ਜਾਵੇਗਾ : ਐਸ.ਐੱਚ.ਓ ਸੋਨਮਦੀਪ ਕੋਰ
NEXT STORY