ਅੰਮ੍ਰਿਤਸਰ (ਜਸ਼ਨ)- ਮੌਜੂਦਾ ਸਮੇਂ ਵਿਚ ਮੋਬਾਇਲ ਫ਼ੋਨ ਐਸ਼-ਪ੍ਰਸਤੀ ਦੀ ਚੀਜ਼ ਨਹੀਂ, ਜਦਕਿ ਇਕ ਜ਼ਰੂਰਤ ਬਣ ਚੁੱਕਾ ਹੈ ਪਰ ਕੁਝ ਸ਼ਰਾਰਤੀ ਮਰਦ ਔਰਤਾਂ ਇਨ੍ਹਾਂ ਮੋਬਾਇਲ ਫ਼ੋਨਾਂ ਰਾਹੀਂ ਨਿਊਡ ਕਾਲਾਂ ਅਤੇ ਗਲਤ ਮੈਸੇਜਿੰਗ ਕਰ ਕੇ ਲੋਕਾਂ ਨੂੰ ਬਲੈਕਮੇਲ ਕਰਨ ਦੀ ਖੇਡ ਖੇਡ ਰਹੇ ਹਨ। ਲੋਕਾਂ ਨੂੰ ਹੁਣ ਇਸ ਖੇਡ ਤੋਂ ਬਚਣ ਦੀ ਲੋੜ ਹੈ, ਇਹ ਸਾਰਾ ਵ੍ਹਟਸਐਪ ਰਾਹੀਂ ਹੋ ਰਹੀ ਹੈ। ਅੰਮ੍ਰਿਤਸਰ ਦੇ ਕਈ ਥਾਣਿਆਂ ਵਿਚ ਹੁਣ ਅਜਿਹੀਆਂ ਕਈ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਵਿਚ ਕਈ ਲੋਕ ਬਲੈਕਮੇਲਿੰਗ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਹੁਣ ਪੁਲਸ ਦੀ ਮਦਦ ਦੀ ਮੰਗ ਕਰ ਰਹੇ ਹਨ।
ਉਕਤ ਧੰਦੇ ਵਿਚ ਕੁੜੀਆਂ ਦੇ ਨਾਲ-ਨਾਲ ਕੁਝ ਲੋਕਾਂ ਵੀ ਬਣਾਏ ਗਰੁੱਪ
ਦੱਸਣਯੋਗ ਹੈ ਕਿ ਇਸ ਗੌਰਖਧੰਦੇ ਵਿਚ ਲੜਕੀਆਂ ਅਤੇ ਔਰਤਾਂ ਨਾਲ ਮਿਲ ਕੇ ਕੁਝ ਸ਼ਰਾਰਤੀ ਅਨਸਰਾਂ ਨੇ ਵੀ ਆਪਣੇ ਗਰੁੱਪ ਬਣਾਏ ਹਨ, ਜੋ ਪਹਿਲਾਂ ਵ੍ਹਟਸਐਪ ਕਾਲਾਂ ਰਾਹੀਂ ਲੋਕਾਂ ਨੂੰ ਸੰਪਰਕ ਵਿਚ ਲਿਆਉਂਦੇ ਹਨ ਅਤੇ ਫਿਰ ਉਤਸ਼ਾਹਿਕ ਮੈਸੇਜ ਕਰ ਕੇ ਵ੍ਹਟਸਐਪ ’ਤੇ ਨਿਊਡ ਕਾਲਾਂ ਕਰਨ ਲੱਗ ਜਾਂਦੇ ਹਨ। ਅਜਿਹੀਆਂ ਕਾਲਾਂ ਸਮੇਂ ਦੌਰਾਨ ਬਣਾਈ ਜਾ ਰਹੀ ਵੀਡੀਓ ਵਿਚ ਉਕਤ ਵਿਅਕਤੀ ਨੂੰ ਆਪਣਾ ਚਿਹਰਾ ਲਿਆਉਣ ਲਈ ਕਿਹਾ ਜਾਂਦਾ ਹੈ ਅਤੇ ਜੇਕਰ ਉਕਤ ਵਿਅਕਤੀ ਉਸ ਵੀਡੀਓ ਦੌਰਾਨ ਵੀਡੀਓ ਵਿਚ ਆਪਣਾ ਚਿਹਰਾ ਲੈ ਕੇ ਆਉਂਦਾ ਹੈ ਤਾਂ ਉਸ ਤੋਂ ਬਾਅਦ ਬਲੈਕਮੇਲਿੰਗ ਦੀ ਇਹ ਕੋਝੀ ਖੇਡ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬਾਅਦ ਉਕਤ ਵਿਅਕਤੀ ਦੀ ਨਿੱਜਤਾ ਨੂੰ ਜਨਤਕ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ- ਪਾਕਿਸਤਾਨੀ ਲਾੜੀ ਨੂੰ ਭਾਰਤ ਸਰਕਾਰ ਵੱਲੋਂ ਦਿੱਤਾ 45 ਦਿਨਾਂ ਦਾ ਵੀਜ਼ਾ, ਅੱਜ ਵਾਹਗਾ ਰਾਹੀਂ ਪਹੁੰਚੇਗੀ ਭਾਰਤ
ਗਲਤ ਮੈਸੇਜ ਭੇਜ ਕੇ ਬਣਾਇਆ ਜਾਂਦੈ ਠੱਗੀ ਦਾ ਸ਼ਿਕਾਰ
ਇਸ ਤੋਂ ਇਲਾਵਾ ਕਈ ਲੋਕਾਂ ਨੂੰ ਅਜਿਹੇ ਵੀ ਮੈਸੇਜ ਆਉਂਦੇ ਹਨ, ਜਿਸ ਵਿਚ ਮੈਸੇਜ ਕਰਨ ਵਾਲੇ ਆਪਣੇ ਆਪ ਨੂੰ ਬੈਂਕ ਅਧਿਕਾਰੀ ਜਾਂ ਕਿਸੇ ਕੰਪਨੀ ਦਾ ਅਧਿਕਾਰੀ ਦੱਸ ਕੇ ਜਾਂ ਕਿਸੇ ਤਰ੍ਹਾਂ ਦਾ ਕਰਜ਼ਾ ਜਾਂ ਬਿੱਲ ਪੈਡਿੰਗ ਵਰਗੇ ਗਲਤ ਸੰਦੇਸ਼ ਭੇਜ ਕੇ ਉਨ੍ਹਾਂ ਨੂੰ ਡਰਾਉਂਦੇ ਹਨ ਅਤੇ ਇਸ ਤੋਂ ਬਾਅਦ ਠੱਗੀ ਦਾ ਸ਼ਿਕਾਰ ਬਣਾਉਦੇ ਹਨ। ਹਾਲਾਂਕਿ ਪੁਲਸ ਪ੍ਰਸ਼ਾਸਨ ਇਸ ਸਬੰਧ ਵਿਚ ਕਾਫੀ ਕੰਮ ਕਰ ਰਿਹਾ ਹੈ ਅਤੇ ਇਸ ਸਬੰਧ ਵਿਚ ਕੁਝ ਗਿਰੋਹਾਂ ਦਾ ਪੁਲਸ ਨੇ ਪਰਦਾਫਾਸ਼ ਵੀ ਕੀਤਾ ਹੈ ਪਰ ਜਿਸ ਤਰੀਕੇ ਨਾਲ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਉਨ੍ਹਾਂ ਮਾਮਲਿਆਂ ਦੀ ਗਿਣਤੀ ਦਾ ਖੁਲਾਸਾ ਨਹੀਂ ਹੋ ਰਿਹਾ ਹੈ। ਇਸ ਲਈ ਲੋਕਾਂ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਦੂਰ ਰਹਿਣ ਦੀ ਲੋੜ ਹੈ ਅਤੇ ਇਸ ਸਬੰਧੀ ਜਾਗਰੂਕਤਾ ਵੀ ਬਹੁਤ ਜ਼ਰੂਰੀ ਸਾਬਤ ਹੁੰਦੀ ਹੈ।
ਇਹ ਵੀ ਪੜ੍ਹੋ- ਗੁਰਪਤਵੰਤ ਪੰਨੂ ਦੇ ਇਸ਼ਾਰੇ 'ਤੇ ਖ਼ਾਲਿਸਤਾਨ ਦੇ ਨਾਅਰੇ ਲਿਖਣ ਵਾਲੇ ਦੋ ਵਿਅਕਤੀ ਚੜ੍ਹੇ ਪੁਲਸ ਦੇ ਹੱਥੇ
ਨਿਊਡ ਕਾਲਾਂ ਦੇ ਮਾਮਲਿਆਂ ਵਿਚ ਜਾਗਰੂਕ ਹੋਣ ਦੀ ਜ਼ਰੂਰਤ
ਨਿਊਡ ਕਾਲਾਂ ਦੇ ਮਾਮਲੇ ਵਿਚ ਜਾਗਰੂਕਤਾ ਦੇ ਨਾਲ ਬਹੁਤ ਸਾਵਧਾਨ ਰਹਿਣ ਦੀ ਜ਼ਰ਼ੂਰਤ ਹੈ। ਜੇਕਰ ਕੋਈ ਅਜਿਹੀਆਂ ਕਾਲਾਂ ਜਾ ਮੈਸੇਜ਼ਾਂ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਪੁਲਸ ਦੀ ਮਦਦ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਵ੍ਹਟਸਐਪ ਅਤੇ ਹੋਰ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ’ਤੇ ਵੀ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਉਪਲਬਧ ਹਨ, ਜਿਸ ਨਾਲ ਅਜਿਹੀਆਂ ਕਾਲਾਂ ਨੂੰ ਨਜ਼ਰਅੰਦਾਜ਼ ਜਾ ਬਲਾਕ ਵੀ ਕੀਤਾ ਜਾ ਸਕਦਾ ਹੈ। ਇੰਨ੍ਹਾਂ ਵਿਸ਼ੇਸ਼ਤਾਵਾਂ ਨੂੰ ਲਾਗੂ ਕਰ ਕੇ ਆਪਣੀ ਨਿੱਜ਼ਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ ਅਤੇ ਇਸ ਪ੍ਰਤੀ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਨਿਊਡ ਕਾਲਾਂ ਰਾਹੀਂ ਬਲੈਕਮੇਲਿੰਗ ਇੱਕ ਬਹੁਤ ਹੀ ਗੰਭੀਰ ਮਸਲਾ ਹੈ ਅਤੇ ਇਸ ਮੁੱਦੇ ਨੂੰ ਹੱਲ ਕਰਨ ਦੇ ਕਈ ਤਰੀਕੇ ਹੋ ਸਕਦੇ ਹਨ, ਜਿਵੇਂ ਕਿ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕਰਨਾ ਅਤੇ ਸਮਾਜ ਵਿੱਚ ਇਸ ਸਬੰਧ ਵਿੱਚ ਸਖ਼ਤ ਕਾਨੂੰਨੀ ਵਿਵਸਥਾਵਾਂ ਦਾ ਪਾਲਣ ਕਰਨਾ ਅਤੇ ਬਿਨਾਂ ਕਿਸੇ ਝਿਜਕ ਦੇ ਸਾਰਿਆਂ ਨੂੰ ਇਸ ਪ੍ਰਤੀ ਜਾਣਕਾਰੀ ਪ੍ਰਦਾਨ ਕਰਨਾ। ਇਹ ਹੁਣ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈ। ਜੇਕਰ ਕਾਨੂੰਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਅਜਿਹੀਆਂ ਨਿਊਡ ਕਾਲਾਂ ਅਤੇ ਗਲਤ ਸੰਦੇਸ਼ ਭੇਜਣਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਗਲਤ ਕਿਸਮ ਦੀ ਫੋਟੋ, ਅਸ਼ਲੀਲ ਫ਼ੋਟੋ ਭੇਜਣਾ ਵੀ ਅਪਰਾਧਾਂ ਦੀ ਸੂਚੀ ਵਿਚ ਹੈ।
ਇਹ ਵੀ ਪੜ੍ਹੋ- ਸੰਸਦ 'ਚ ਗੂੰਜਿਆ ਪੰਜਾਬ ਦੇ ਕਿਸਾਨਾਂ ਦਾ ਮੁੱਦਾ, ਜਸਬੀਰ ਸਿੰਘ ਡਿੰਪਾ ਨੇ ਕੇਂਦਰ ਨੂੰ ਕੀਤੀ ਖ਼ਾਸ ਅਪੀਲ
ਪੁਲਸ ਦੇ ਸਾਈਬਰ ਸੈੱਲ ਵਿਚ ਸਾਰਥਕ ਅਧਿਕਾਰੀਆਂ ਦੀ ਜ਼ਰੂਰਤ
ਲੋਕਾਂ ਦਾ ਕਹਿਣਾ ਹੈ ਕਿ ਜੋ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ, ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਲਈ ਪੁਲਸ ਦੇ ਸਾਈਬਰ ਸੈੱਲ ਵਿੱਚ ਅਜਿਹੇ ਪ੍ਰਭਾਵਸ਼ਾਲੀ ਅਧਿਕਾਰੀਆਂ ਦੀ ਲੋੜ ਹੈ, ਜੋ ਅਜਿਹੇ ਮਾਮਲਿਆਂ ਨੂੰ ਆਧੁਨਿਕ ਤਰੀਕੇ ਨਾਲ ਟਰੇਸ ਕਰ ਕੇ ਹੱਲ ਕਰ ਸਕਣ, ਤਾਂ ਕਿ ਲੋਕ ਅਜਿਹੇ ਸ਼ਰਾਰਤੀ ਅਨਸਰਾਂ ਦੇ ਚੁੰਗਲ ਵਿੱਚ ਨਾ ਫਸਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੂਰੀ ਜ਼ਿੰਦਗੀ ਜੋੜੇ ਨੇ ਨਿਭਾਇਆ ਇਕ ਦੂਜੇ ਦਾ ਸਾਥ, ਦਰਦਨਾਕ ਹਾਦਸੇ 'ਚ ਇਕੱਠਿਆਂ ਨੇ ਤੋੜਿਆ ਦਮ
NEXT STORY