ਅੰਮ੍ਰਿਤਸਰ (ਨੀਰਜ) - ਪਾਕਿਸਤਾਨੀ ਸਮੱਗਲਰਾਂ ਦੇ ਇਰਾਦਿਆਂ ਨੂੰ ਨਾਕਾਮ ਕਰਦੇ ਹੋਏ ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਬੀ. ਓ. ਪੀ. ਬੈਰੋਪਾਲ ਵਿਖੇ ਹੈਰੋਇਨ ਦੇ 7 ਪੈਕੇਟ ਹੈਰੋਇਮ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਬੀ.ਐੱਸ.ਐੱਫ਼ ਨੂੰ ਬਰਾਮਦ ਹੋਏ 7 ਪੈਕੇਟ ’ਚੋਂ 4 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 20 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।
ਦੱਸ ਦੇਈਏ ਕਿ ਮੰਨਿਆ ਜਾ ਰਿਹਾ ਹੈ ਕਿ ਹੈਰੋਇਨ ਦੀ ਖੇਪ ਸਰਹੱਦੀ ਕੰਡਿਆਲੀ ਤਾਰ ਨੇੜੇ ਡਰੋਨ ਰਾਹੀਂ ਸੁੱਟੀ ਗਈ ਸੀ। ਭਾਰਤੀ ਖੇਮੇ ਦੇ ਸਮੱਗਲਰ ਇਸ ਹੈਰੋਇਨ ਨੂੰ ਚੁੱਕਣ ਵਿਚ ਨਾਕਾਮ ਰਹੇ ਹਨ। ਫਿਲਹਾਲ ਬੀ. ਐੱਸ. ਐੱਫ. ਨੇ ਹੈਰੋਇਨ ਨੂੰ ਕਬਜ਼ੇ ’ਚ ਲੈ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ’ਚ ਹੋ ਸਕਦੈ ਅੰਤਰਰਾਸ਼ਟਰੀ ਪੱਧਰ ਦਾ 'ਜੀ-20 ਸੰਮੇਲਨ, ਪ੍ਰਸ਼ਾਸ਼ਨ ਨੂੰ ਜਾਰੀ ਹੋਏ ਇਹ ਹੁਕਮ
NEXT STORY