ਪਠਾਨਕੋਟ (ਸ਼ਾਰਦਾ)- ਪਾਕਿਸਤਾਨ ਦੇ ਅੰਤਰਰਾਸ਼ਟਰੀ ਸੀਮਾ ਨਾਲ ਲੱਗਦੇ ਮਹੱਤਵਪੂਰਨ ਕਸਬਾ ਬਮਿਆਲ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਗੁਗਰਾਂ ਦੇ ਨਜ਼ਦੀਕ ਰਾਵੀ ਦਰਿਆ ਦੇ ਨਾਲ ਲੱਗਦੇ ਖ਼ੇਤਰ ’ਚ ਥਾਣਾ ਨਰੋਟ ਜੈਮਲ ਸਿੰਘ ਦੀ ਪੁਲਸ ਵੱਲੋਂ ਘੇਰਾਬੰਦੀ ਕਰ ਦਿੱਤੀ ਗਈ। ਬੀਤੀ ਸਵੇਰੇ ਜ਼ਿਲ੍ਹਾ ਪੁਲਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡੀ. ਐੱਸ. ਪੀ. (ਆਪ੍ਰੇਸ਼ਨ) ਸੁਖਰਾਜ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਮਾਂਡੋ ਟੀਮ ਅਤੇ ਜੰਮੂ-ਕਸ਼ਮੀਰ ਪੁਲਸ ਨਾਲ ਸਾਂਝੇ ਤੌਰ ’ਤੇ ਸਰਚ ਮੁਹਿੰਮ ਚਲਾਈ ਗਈ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀ ਬਲਜੀਤ ਕੌਰ ਅਦਾਲਤ ’ਚ ਪੇਸ਼, 3 ਦਿਨ ਦਾ ਮਿਲਿਆ ਪੁਲਸ ਰਿਮਾਂਡ
ਜਾਣਕਾਰੀ ਅਨੁਸਾਰ ਦਰਿਆ ਕਿਨਾਰੇ ਡੇਰੇ ਬਣਾ ਕੇ ਰਹਿ ਰਹੇ ਗੁੱਜਰ ਭਾਈਚਾਰੇ ਦੇ ਇਕ ਨੌਜਵਾਨ ਜੋ ਕਿ ਗੁਗਰਾਂ ’ਚ ਇਕ ਸਟੋਨ ਕ੍ਰੈਸ਼ਰ ’ਤੇ ਕੰਮ ਕਰਦਾ ਹੈ, ਵੱਲੋਂ ਰਾਤ ਕਰੀਬ 8 ਵਜੇ ਇਕ ਡਰੋਨ ਵਰਗੀ ਚੀਜ਼ ਹਵਾ ’ਚ ਉਡਦੀ ਹੋਈ ਦੇਖੀ ਗਈ, ਜੋ ਕਿ ਕਰੀਬ 5 ਮਿੰਟ ਹਵਾ ’ਚ ਉਡਦੀ ਹੋਈ ਰਾਵੀ ਦਰਿਆ ਵੱਲ ਚਲੀ ਗਈ, ਜਿਸ ਸਬੰਧੀ ਉਕਤ ਨੌਜਵਾਨ ਵੱਲੋਂ ਆਪਣੇ ਕ੍ਰੈਸ਼ਰ ਮਾਲਕ ਨੂੰ ਦੱਸਿਆ ਗਿਆ। ਉਨ੍ਹਾਂ ਇਸ ਦੀ ਸੂਚਨਾ ਥਾਣਾ ਨਰੋਟ ਜੈਮਲ ਸਿੰਘ ਪੁਲਸ ਨੂੰ ਦਿੱਤੀ। ਪੁਲਸ ਨੇ ਰਾਤ ਨੂੰ ਹੀ ਦਰਿਆ ਦੀ ਘੇਰਾਬੰਦੀ ਕਰਕੇ ਛਾਣਬੀਨ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੇ ਦੋ ਸਾਥੀਆਂ ਨੂੰ ਅਜਨਾਲਾ ਦੀ ਅਦਾਲਤ 'ਚ ਕੀਤਾ ਪੇਸ਼, ਤਿੰਨ ਦਿਨ ਦਾ ਮਿਲਿਆ ਪੁਲਸ ਰਿਮਾਂਡ
ਥਾਣਾ ਮੁਖੀ ਅਜਵਿੰਦਰ ਸਿੰਘ ਨੇ ਦੱਸਿਆ ਕਿ ਸਰਹੱਦੀ ਖ਼ੇਤਰ ’ਚ ਡਰੋਨ ਦੀ ਸੂਚਨਾ ਮਿਲਦੇ ਹੀ ਪੁਲਸ ਵੱਲੋਂ ਘੇਰਾਬੰਦੀ ਕਰ ਦਿੱਤੀ ਗਈ ਸੀ। ਉਕਤ ਖ਼ੇਤਰ ਜੰਮੂ-ਕਸ਼ਮੀਰ ਦੇ ਨਾਲ ਲੱਗਾ ਹੋਣ ਕਾਰਨ ਇਸ ਦੀ ਸੂਚਨਾ ਜੰਮੂ ਪੁਲਸ ਨਾਲ ਸਾਂਝਾ ਕੀਤੀ ਗਈ ਅਤੇ ਸਵੇਰੇ ਕਮਾਂਡੋ ਟੀਮ ਅਤੇ ਜੰਮੂ-ਕਸ਼ਮੀਰ ਪੁਲਸ ਦੇ ਨਾਲ ਸਾਂਝੇ ਤੌਰ ’ਤੇ ਸਰਚ ਆਪ੍ਰੇਸ਼ਨ ਚਲਾ ਕੇ ਦਰਿਆ, ਗੁੱਜਰਾਂ ਦੇ ਡੇਰਿਆਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ ਨੂੰ ਬਾਰੀਕੀ ਨਾਲ ਖੰਗਾਲਿਆ ਗਿਆ। ਉਨ੍ਹਾਂ ਕਿਹਾ ਕਿ ਫ਼ਿਲਹਾਲ ਪੁਲਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਰ ਐਂਗਲ ਨਾਲ ਜਾਂਚ ਕਰ ਰਹੀ ਹੈ ।
ਇਹ ਵੀ ਪੜ੍ਹੋ- BSF ਨੇ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ 7 ਪੈਕੇਟ ਹੈਰੋਇਨ ਕੀਤੀ ਬਰਾਮਦ, ਸਰਚ ਮੁਹਿੰਮ ਜਾਰੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਆਈ. ਜੀ. ਇੰਟੈਲੀਜੈਂਸ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਬੰਦ ਕਮਰਾ ਮੀਟਿੰਗ
NEXT STORY