ਵਲਟੋਹਾ (ਗੁਰਮੀਤ) : ਬੀ. ਐੱਸ. ਐੱਫ. ਦੀ 14 ਬਟਾਲੀਅਨ ਅਤੇ ਪੰਜਾਬ ਪੁਲਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਹੈਰੋਇਨ ਦੀਆਂ ਦੋ ਬੋਤਲਾਂ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਬ ਡਿਵੀਜ਼ਨ ਭਿੱਖੀਵਿੰਡ ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਫ਼ੀਆ ਇਤਲਾਹ ਮਿਲੀ ਸੀ ਕਿ ਭਾਰਤ-ਪਾਕਿ ਸਰਹੱਦ ਰਾਹੀਂ ਕਿਸੇ ਸਮੱਗਲਰ ਵਲੋਂ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਭਾਰਤ ’ਚ ਮੰਗਵਾਈ ਗਈ ਹੈ।
ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ: ਕਿਸਾਨੀ ਸੰਘਰਸ਼ ’ਚ ਦਿੱਲੀ ਜਾ ਰਹੇ ਬਲਾਚੌਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਬੀ. ਐੱਸ. ਐੱਫ. ਦੇ ਸਹਿਯੋਗ ਨਾਲ ਸਰਚ ਮੁਹਿੰਮ ਚਲਾਈ ਗਈ, ਜਿਸ ਦੌਰਾਨ 300 ਮਿਲੀ ਲੀਟਰ ਦੀਆਂ 2 ਪਲਾਸਟਿਕ ਦੀਆਂ ਬੋਤਲਾਂ ਮਿਲੀਆਂ, ਜਿਸ ’ਚੋਂ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਹ ਖੇਪ ਬੀ. ਓ. ਪੀ. ਮੀਆਂਵਾਲਾ ਉੱਤਰ ਬੀ. ਪੀ. ਨੰਬਰ 156 ਤੋਂ ਬਰਾਮਦ ਹੋਈ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਹੌਲੀ ਦੇ ਮ੍ਰਿਤਕ ਕਿਸਾਨ ਦੇ ਪਰਿਵਾਰ ਨਾਲ ਪਰਨੀਤ ਕੌਰ ਨੇ ਦੁੱਖ ਕੀਤਾ ਸਾਂਝਾ, ਮਾਲੀ ਮਦਦ ਦੇਣ ਦਾ ਦਿੱਤਾ ਭਰੋਸਾ
ਨੋਟ : ਇਸ ਖ਼ਬਰ ’ਤੇ ਕੀ ਹੈ ਤੁਹਾਡੀ ਰਾਏ?
ਕਿਸਾਨ ਵਿਰੋਧੀ ਕਾਨੂੰਨਾਂ ਨੇ ਹਿਲਾਇਆ ਮੋਦੀ ਦਾ ਸੰਘਾਸਨ, ਸੁਪਰੀਮ ਕੋਰਟ ਨੇ ਵੀ ਸਰਕਾਰ ਤੋਂ ਮੰਗਿਆ ਜਵਾਬ
NEXT STORY