ਅੰਮ੍ਰਿਤਸਰ (ਛੀਨਾ)- ਕਾਂਗਰਸ ਸਰਕਾਰ ਸਾਡੇ ਸਿਰਾਂ ਤੋਂ ਟੈਕਸਾਂ ਦੀ ਤਲਵਾਰ ਹਟਾ ਲਵੇ ਤਾਂ ਚੰਗਾਂ ਹੋਵੇਗਾ ਨਹੀਂ ਤਾਂ ਪੂਰੇ ਪੰਜਾਬ ’ਚ ਬੱਸਾ ਦਾ ਚੱਕਾ ਜਾਮ ਕਰਕੇ ਸਰਕਾਰ ਦੇ ਨੱਕ ’ਚ ਦਮ ਕਰ ਦਿਆਂਗੇ। ਇਹ ਵਿਚਾਰ ਅੰਮ੍ਰਿਤਸਰ ਗੁਰਦਾਸਪੁਰ ਬਸ ਯੂਨੀਅਨ ਦੇ ਪ੍ਰਧਾਨ ਚੋਧਰੀ ਅਸ਼ੋਕ ਕੁਮਾਰ ਮੰਨਣ ਨੇ ਅੱਜ ਬਸ ਆਪ੍ਰੇਟਰਾਂ ਦੀ ਇਕ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਇਕ ਵੱਡੇ ਟਰਾਂਸਪੋਰਟ ਘਰਾਣੇ ਦੇ ਆਪਸੀ ਰੇੜਕੇ ’ਚ ਸੂਬੇ ਦੇ ਸਾਰੇ ਬਸ ਆਪ੍ਰੇਟਰ ਘੁਣ ਵਾਂਗ ਪਿੱਸ ਰਹੇ ਹਨ। ਚੋਧਰੀ ਨੇ ਕਿਹਾ ਕਿ ਤਾਲਾਬੰਦੀ ਕਾਰਨ ਬੱਸਾਂ ’ਚ ਸਾਰਕਾਰ ਨੇ ਇਕ ਪਾਸੇ ਜਿੱਥੇ 50 ਫ਼ੀਸਦੀ ਸਵਾਰੀਆਂ ਬਿਠਾਉਣ ਦਾ ਹੁਕਮ ਲਾਗੂ ਕੀਤਾ ਸੀ, ਉਥੇ ਹੀ ਸ਼ਨੀਵਾਰ ਅਤੇ ਐਤਵਾਰ ਮੁਕੰਮਲ ਬੱਸਾਂ ਦੇ ਚੱਲਣ ’ਤੇ ਰੋਕ ਲਗਾ ਦਿਤੀ ਸੀ, ਜੋਕਿ ਅਗਸਤ 2021 ਤੱਕ ਜਾਰੀ ਰਹੀ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਦਾ ਵੱਡਾ ਬਿਆਨ, ਕਿਹਾ-ਕੈਪਟਨ ਨਾਲ ਪਾਰਟੀ ’ਚ ਹੋ ਰਿਹਾ ਸੀ ਨੁਕਸਾਨ
ਚੋਧਰੀ ਨੇ ਕਿਹਾ ਕਿ ਤਬਾਹ ਹੋਣ ਕੰਡੇ ਆ ਪੁੱਜੇ ਟਰਾਂਸਪੋਰਟ ਕਾਰੋਬਾਰ ਨੂੰ ਬਚਾਉਣ ਵਾਸਤੇ ਕੋਈ ਰਾਹਤ ਦੇਣ ਦੀ ਬਜਾਏ ਉਲਟਾ ਸਰਕਾਰ ਸਾਡੇ ਗੱਲ ’ਚ ਗੂਠ ਦੇ ਕੇ ਟੈਕਸ ਵਸੂਲਣੇ ਚਾਹੁੰਦੀ ਹੈ, ਜੋਕਿ ਧੱਕੇਸ਼ਾਹੀ ਦੀ ਅੱਤ ਹੈ। ਚੋਧਰੀ ਨੇ ਗਰਜਦੀ ਆਵਾਜ ’ਚ ਪੰਜਾਬ ਸਰਕਾਰ ਨੂੰ 7 ਦਸੰਬਰ ਤੱਕ ਦਾ ਅਲਟੀਮੇਟਮ ਦਿੰਦੇ ਆਖਿਆ ਕਿ ਜੇਕਰ ਸਰਕਾਰ ਨੇ ਟੈਕਸ ਮੁਆਫ਼ ਕਰਨ ਦਾ ਐਲਾਨ ਨਾ ਕੀਤਾ ਤਾਂ ਪੂਰੇ ਪੰਜਾਬ ’ਚ ਬੱਸਾਂ ਦਾ ਮੁਕੰਮਲ ਚਾਕ ਜਾਮ ਕਰ ਦਿਤਾ ਜਾਵੇਗਾ, ਜਿਸ ਤੋਂ ਬਾਅਦ ਪੈਦਾ ਹੋਣ ਵਾਲੇ ਹਰ ਤਰ੍ਹਾਂ ਦੇ ਹਾਲਾਤ ਲਈ ਕਾਂਗਰਸ ਸਰਕਾਰ ਹੀ ਜ਼ਿੰਮੇਵਾਰ ਹੋਵੇਗੀ।
ਇਸ ਸਮੇਂ ਵਰਿੰਦਰਪਾਲ ਸਿੰਘ ਮਾਦੋਕੇ, ਮਨੋਹਰ ਲਾਲ ਸ਼ਰਮਾ, ਪ੍ਰਧਾਨ ਕੰਵਲਪ੍ਰੀਤ ਸਿੰਘ ਕੰਵਲ, ਚੇਅਰਮੈਨ ਮੱਖਣ ਸਿੰਘ ਸ਼ਕਰੀ, ਪਰਮਿੰਦਰ ਸਿੰਘ ਪਾਰੋਵਾਲ, ਦਵਿੰਦਰ ਸਿੰਘ ਸ਼ਕਰੀ, ਹਰਦੇਵ ਸਿੰਘ ਸੰਧੂ, ਜਤਿੰਦਰਪਾਲ ਸਿੰਘ ਗਰੋਵਰ, ਨਵਨੀਤ ਸਿੰਘ ਗਰੋਵਰ, ਕਸ਼ਮੀਰੀ ਲਾਲ ਸਾਹਨੀ, ਬਿੱਲਾ ਅਬਰੌਲ, ਚੋਧਰੀ ਹਿਤੇਸ਼ ਮੰਨਣ ਤੇ ਹੋਰ ਵੀ ਬਹੁਤ ਸਾਰੇ ਟਰਾਂਸਪੋਰਟਰ ਹਾਜ਼ਰ ਸਨ।
ਇਹ ਵੀ ਪੜ੍ਹੋ: ਗੜ੍ਹਦੀਵਾਲਾ 'ਚ ਸਹੁਰਿਆਂ ਦੇ ਤਾਹਨੇ-ਮਿਹਣਿਆਂ ਤੋਂ ਪਰੇਸ਼ਾਨ ਵਿਆਹੁਤਾ ਨੇ ਖ਼ੁਦ ਨੂੰ ਅੱਗ ਲਗਾ ਕੇ ਕੀਤੀ ਖ਼ੁਦਕੁਸ਼ੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਤਰਨਤਾਰਨ ’ਚ ਵੱਡੀ ਵਾਰਦਾਤ, ਪੁਲਸ ਵਰਦੀ ’ਚ ਆਏ ਲੁਟੇਰਿਆਂ ਨੇ ਬੈਂਕ ’ਚ ਮਾਰਿਆ ਡਾਕਾ
NEXT STORY