ਝਬਾਲ (ਨਰਿੰਦਰ)- ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਅੱਜ ਮਾਝੇ ਦੇ ਇਤਿਹਾਸਕ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਸਮੇਂ ਉਨ੍ਹਾਂ ਦੇ ਨਾਲ ਤਰਨ ਤਾਰਨ ਹਲਕੇ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਵੀ ਹਾਜ਼ਰ ਸਨ। ਇਸ ਸਮੇਂ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਕੈਬਨਿਟ ਮੰਤਰੀ ਨੂੰ ਸਿਰਪਾਓ ਦਿੱਤਾ ਗਿਆ।
ਇਹ ਵੀ ਪੜ੍ਹੋ- ਇੰਡੋਨੇਸ਼ੀਆ 'ਚ ਕਤਲ ਦੇ ਇਲਜ਼ਾਮ 'ਚ ਫਸੇ 2 ਪੰਜਾਬੀਆਂ ਦੀ ਮਦਦ ਲਈ ਅੱਗੇ ਆਏ ਮੰਤਰੀ ਕੁਲਦੀਪ ਧਾਲੀਵਾਲ

ਉਪਰੰਤ ਦਫ਼ਤਰ ਵਿਖੇ ਕੈਬਨਿਟ ਮੰਤਰੀ ਧਾਰੀਵਾਲ ਨੂੰ ਮੈਨੇਜਰ ਗੁਰਾਂ ਸਿੰਘ ਨੇ ਇਕ ਮੰਗ ਪੱਤਰ ਵੀ ਗੁਰਦੁਆਰਾ ਸਾਹਿਬ ਦੇ ਰਸਤੇ ਤੇ ਲੱਗੀਆਂ ਬਿਜਲੀ ਵਾਲੀਆਂ ਲਾਈਟਾ ਦੇ ਗੁਰਦੁਆਰਾ ਖਾਤੇ ਆ ਰਹੇ ਬਿੱਲ ਸਬੰਧੀ ਦਿੱਤਾ। ਜਿਸ ਸਬੰਧੀ ਧਾਰੀਵਾਲ ਸਾਹਿਬ ਨੇ ਜਲਦੀ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਸਮੇਂ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਸਵਿੰਦਰ ਸਿੰਘ ਦੋਬਲੀਆ, ਸਾਬਕਾ ਸਰਪੰਚ ਹਰਪਾਲ ਸਿੰਘ ਕੋਟ, ਕੁਲਵਿੰਦਰ ਸਿੰਘ ਛੀਨਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਨੌਜਵਾਨ ਦੀ ਕਹੀ ਗੱਲ ਤੋਂ ਖਫ਼ਾ ਕੁੜੀ ਨੇ ਜੜ੍ਹਿਆ ਥੱਪੜ, ਹੈਰਾਨ ਕਰੇਗੀ ਗੁਰਦਾਸਪੁਰ ਦੀ ਇਹ ਘਟਨਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 123148 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਵੱਧ ਹੋਈ: DC ਹਿਮਾਂਸ਼ੂ ਅਗਰਵਾਲ
NEXT STORY