ਬਟਾਲਾ (ਸਾਹਿਲ)-ਪਿੰਡ ਸਖੋਵਾਲ ਵਿਖੇ ਇਕ ਵਿਅਕਤੀ ਨੇ ਨਕਲੀ ਡੀ. ਐੱਸ. ਪੀ. ਬਣ ਕੇ ਪਾਕਿਸਤਾਨ ਦੇ ਨੰਬਰ ਤੋਂ ਵਟਸਐੱਪ ਕਾਲ 'ਤੇ ਇਕ ਕਿਸਾਨ ਆਗੂ ਨੂੰ ਫੋਨ ਲਗਾਇਆ ਅਤੇ ਕਿਹਾ ਤੇਰੇ ਉੱਪਰ ਤਿੰਨ ਐੱਫ. ਆਈ. ਆਰ. ਦਰਜ ਹਨ, ਜਿਸਨੂੰ ਰੱਦ ਕਰਵਾਉਣ ਲਈ ਤੂੰ ਜਲਦੀ ਤੋਂ ਜਲਦੀ 10 ਹਜ਼ਾਰ ਰੁਪਏ ਸਾਨੂੰ ਭੇਜਦੇ।
ਇਹ ਵੀ ਪੜ੍ਹੋ : ਚੋਣ ਜਿੱਤਣ ਵਾਲੇ ਨਾਲੋਂ ਜ਼ਿਆਦਾ ਹਾਰਨ ਵਾਲੇ ਲਈ ਫ਼ਾਇਦੇਮੰਦ ਰਹਿੰਦੀ ਹੈ ਅੰਮ੍ਰਿਤਸਰ ਸੀਟ, ਪੜ੍ਹੋ 25 ਸਾਲਾਂ ਦਾ ਇਤਿਹਾਸ
ਜਾਣਕਾਰੀ ਦਿੰਦੇ ਹੋਏ ਕਿਸਾਨ ਮਜ਼ਦੂਰ ਨੌਜਵਾਨ ਏਕਤਾ ਪੰਜਾਬ ਜਥੇਬੰਦੀ ਦੇ ਕਿਸਾਨ ਆਗੂ ਰਾਜਬੀਰ ਸਿੰਘ ਸੱਖੋਵਾਲ ਨੇ ਦੱਸਿਆ ਕਿ ਉਸ ਨੂੰ ਇਕ ਨੰਬਰ ਤੋਂ ਫੋਨ ਆਇਆ, ਜਿਸ ਉੱਪਰ ਇਕ ਪੁਲਸ ਦੇ ਉੱਚ ਅਧਿਕਾਰੀ ਦੀ ਤਸਵੀਰ ਲੱਗੀ ਹੋਈ ਸੀ ਪਰ ਗੱਲ ਕਰਨ ਵਾਲਾ ਬੰਦਾ ਕੋਈ ਹੋਰ ਸੀ ਅਤੇ ਉਕਤ ਬੰਦੇ ਵੱਲੋਂ ਉਸ ਕੋਲੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਅਤੇ ਕਿਹਾ ਕਿ ਮੈਂ ਆਪਣੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਤੁਹਾਡੇ ਇਨ੍ਹਾਂ ਤਿੰਨਾਂ ਐੱਫ. ਆਈ. ਆਰ. ਨੂੰ ਰੱਦ ਕਰਵਾ ਦੇਵਾਂਗਾ ਪਰ ਤੁਸੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ। ਤੁਸੀਂ ਬਸ ਜਲਦੀ ਤੋਂ ਜਲਦੀ ਮੈਨੂੰ 10 ਹਜ਼ਾਰ ਰੁਪਏ ਭੇਜ ਦਿਓ ਤਾਂ ਇਸ ਦੌਰਾਨ ਕਿਸਾਨ ਆਗੂ ਵੱਲੋਂ ਉਕਤ ਸਮਾਜ ਵਿਰੋਧੀ ਸ਼ਰਾਰਤੀ ਅਨਸਰ ਦੀ ਰੇਲ ਬਣਾਈ ਅਤੇ ਕਿਹਾ ਕਿ ਜੋ ਤੇਰੇ ਕੋਲ ਹੁੰਦਾ ਹੈ, ਤੂੰ ਕਰ ਲੈ ਅਤੇ ਤੁਸੀਂ ਹੁਣ ਅਜਿਹੀਆਂ ਹਰਕਤਾਂ ਤੋਂ ਬਾਜ਼ ਆਓ, ਨਹੀਂ ਤਾਂ ਤੁਹਾਡੇ ਖਿਲਾਫ ਵੀ ਕੋਈ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ
ਕਿਸਾਨ ਆਗੂ ਰਾਜਬੀਰ ਸਿੰਘ ਸੱਖੋਵਾਲ ਨੇ ਦੱਸਿਆ ਕਿ ਅਜਿਹੇ ਮਾਮਲੇ ਸਾਡੇ ਪੰਜਾਬ ਦੇ ਅੰਦਰ ਆਏ ਦਿਨ ਹੀ ਵਾਪਰਦੇ ਹਨ ਅਤੇ ਕਈ ਲੋਕ ਤਾਂ ਇਨ੍ਹਾਂ ਲੋਕਾਂ ਦੇ ਸ਼ਿਕਾਰ ਵੀ ਹੋ ਜਾਂਦੇ ਹਨ। ਇਸ ਲਈ ਉਨ੍ਹਾਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਦੇ ਕੋਲੋਂ ਮੰਗ ਕੀਤੀ ਹੈ ਕਿ ਅਜਿਹੀਆਂ ਫੋਨ ਕਾਲਾਂ ਦੇ ਉੱਪਰ ਨਕੇਲ ਕੱਸੀ ਜਾਵੇ। ਤਾਂ ਜੋ ਭੋਲੇ ਭਾਲੇ ਲੋਕ ਇਨ੍ਹਾਂ ਲੋਕਾਂ ਦਾ ਸ਼ਿਕਾਰ ਨਾ ਹੋ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਬੀਰ ਸਿੰਘ ਸੱਖੋਵਾਲ, ਹਰਬੰਸ ਸਿੰਘ ਸੱਖੋਵਾਲ, ਸਰਬਜੀਤ ਸਿੰਘ ਅੰਮੋਨੰਗਲ, ਰਮੇਸ਼ ਕੁਮਾਰ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਫਰੀਦਕੋਟ 'ਚ ਵਾਪਰੀ ਵੱਡੀ ਘਟਨਾ, ਮਾਮੂਲੀ ਕਲੇਸ਼ ਨੇ ਲਈ ਪਤੀ-ਪਤਨੀ ਦੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਸਰਕਾਰੀ ਅਧਿਆਪਕਾ ਦੀ ਦਰਦਨਾਕ ਮੌਤ
NEXT STORY