ਬਟਾਲਾ(ਸਾਹਿਲ)-ਸ਼੍ਰੀ ਧਿਆਨਪੁਰ ਧਾਮ ਦੇ ਮੁੱਖ ਸੇਵਾਦਾਰ ਕੋਲੋਂ 1 ਕਰੋੜ ਦੀ ਫਿਰੌਤੀ ਮੰਗਣ ਵਾਲੇ ਵਿਰੁੱਧ ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਬਾਊ ਜਗਦੀਸ਼ ਰਾਜ ਪੁੱਤਰ ਬਾਵਾ ਰਾਮ ਵਾਸੀ ਧਿਆਨਪੁਰ ਨੇ ਲਿਖਵਾਇਆ ਕਿ ਉਹ ਧਿਆਨਪੁਰ ਧਾਮ ਦਾ ਮੁੱਖ ਸੇਵਾਦਾਰ ਹੈ ਅਤੇ ਮੰਦਰ ਦੇ ਨਜ਼ਦੀਕ ਹੀ ਰਹਿੰਦਾ ਹੈ। ਬੀਤੀ 20 ਅਗਸਤ ਨੂੰ ਉਹ ਮੰਦਰ ਕੰਪਲੈਕਸ ਵਿਚ ਮੌਜੂਦ ਸੀ ਕਿ ਉਸਨੂੰ ਸਾਢੇ 8 ਵਜੇ ਦੇ ਕਰੀਬ ਰਾਤ ਨੂੰ ਫੋਨ ਕਾਲ ਆਈ ਅਤੇ ਫੋਨ ਕਰਨ ਵਾਲੇ ਨੇ ਕਿਹਾ ਕਿ ਮੈਂ ਹੈਰੀ ਚੱਠਾ ਬੋਲਦਾ ਹਾਂ ਅਤੇ ਮੈਨੂੰ ਇਕ ਕਰੋੜ ਦੇ ਦਿਓ, ਨਹੀਂ ਤਾਂ ਆਪਣਾ ਅਤੇ ਪਰਿਵਾਰ ਬਾਰੇ ਦੇਖ ਲੈਣਾ ਕੀ ਨੁਕਸਾਨ ਕਰਾਂਗਾ ਅਤੇ ਫੋਨ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਆੜ੍ਹਤੀਏ 'ਤੇ ਤਾਬੜਤੋੜ ਫਾਇਰਿੰਗ
ਬਾਊ ਜਗਦੀਸ਼ ਨੇ ਪੁਲਸ ਨੂੰ ਲਿਖਵਾਇਆ ਕਿ ਫਿਰ ਦੁਬਾਰਾ 2-3 ਵਾਰ ਉਸ ਨੂੰ ਫੋਨ ਕਾਲਾਂ ਅਲੱਗ-ਅਲੱਗ ਨੰਬਰਾਂ ਤੋਂ ਆਈਆਂ, ਜਿਸ ਨੇ ਫਿਰ ਕਿਹਾ ਕਿ ਮੈਂ ਹੈਰੀ ਚੱਠਾ ਬੋਲਦਾ ਹਾਂ ਤੇ ਮੈਨੂੰ ਇਕ ਕਰੋੜ ਦੇ ਦਿਓ, ਨਹੀਂ ਤਾਂ ਆਪਣਾ, ਆਪਣੇ ਲੜਕੇ ਅਤੇ ਪਰਿਵਾਰ ਬਾਰੇ ਦੇਖ ਲੈਣਾ, ਨੁਕਸਾਨ ਕਰਾਂਗਾ। ਜੇਕਰ ਤਮਾਸ਼ਾ ਲਾਓਗੇ ਤਾਂ ਗੋਲੀਆਂ ਮਾਰ ਦਿਆਂਗੇ। ਉਕਤ ਮਾਮਲੇ ਸਬੰਧੀ ਐੱਸ. ਐੱਚ. ਓ. ਮਨਬੀਰ ਸਿੰਘ ਨੇ ਕਾਰਵਾਈ ਕਰਦਿਆਂ ਹੈਰੀ ਚੱਠਾ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਘਰ ਦੇ ਕਲੇਸ਼ ਨੇ ਉਜਾੜਿਆ ਪਰਿਵਾਰ, ਭਰਾ ਨੇ ਆਪਣੇ ਆਪ ਨੂੰ ਲਾਈ ਅੱਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਰੌਤੀ ਨਾ ਦੇਣ ’ਤੇ ਗੋਲੀਆਂ ਚਲਾਉਣ ਦਾ ਮਾਮਲਾ: ਵਪਾਰੀ ਨੇ ਆਪਣੇ ਪਰਿਵਾਰ ਦੀ ਮੰਗੀ ਸੁਰੱਖਿਆ
NEXT STORY