ਅੰਮ੍ਰਿਤਸਰ (ਦਲਜੀਤ)- ਚਾਂਪ ਅਤੇ ਮੋਮੋਜ਼ ਖਾਣ ਵਾਲੇ ਅੰਬਰਸਰੀਏ ਹੋ ਜਾਣ ਸਾਵਧਾਨ। ਸ਼ਹਿਰ ਦੇ ਕੁਝ ਅਦਾਰਿਆਂ ਵੱਲੋਂ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਦੇ ਉਲਟ ਕੰਮ ਕਰਦਿਆਂ ਗੰਦਗੀ ਵਿਚ ਚਾਂਪ ਅਤੇ ਮੋਮੋਜ ਤਿਆਰ ਕੀਤੇ ਜਾ ਰਹੇ ਹਨ। ਸਿਹਤ ਵਿਭਾਗ ਵੱਲੋਂ ਅੱਜ ਅਜਿਹੀਆਂ ਹੀ ਅੰਨਗੜ੍ਹ ਸਥਿਤ ਦੋ ਫੈਕਟਰੀਆਂ ’ਤੇ ਛਾਪੇਮਾਰੀ ਕੀਤੀ ਹੈ। ਚਾਂਪ ਬਣਾਉਣ ਵਾਲੀਆਂ ਉਕਤ ਫੈਕਟਰੀਆਂ ਕੋਲ ਨਾ ਤਾਂ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਤਹਿਤ ਕੋਈ ਲਾਇਸੈਂਸ ਸੀ ਅਤੇ ਗੰਦਗੀ ਦੇ ਆਲਮ ਵਿਚ ਚਾਂਪ ਤਿਆਰ ਕੀਤੀ ਜਾ ਰਹੀ ਸੀ। ਮਾਰਕੀਟ ਵਿਚ ਸਪਲਾਈ ਕਰਨ ਵਾਲੀ ਚਾਂਪ ’ਤੇ ਮੱਖੀਆਂ ਅਤੇ ਮੱਛਰ ਭਿੰਣ-ਭਿੰਣ ਕਰ ਰਹੀਆਂ ਸਨ। ਵਿਭਾਗ ਨੇ ਦੋਵਾਂ ਫੈਕਟਰੀਆਂ ਨੂੰ ਸੀਲ ਕਰ ਕੇ ਚਲਾਨ ਕਰ ਦਿੱਤੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ ਰਫ਼ਤਾਰ ਦਾ ਕਹਿਰ, ਦਾਦੇ-ਪੋਤੇ ਦੀ ਤੜਫ-ਤੜਫ਼ ਕੇ ਮੌਤ
ਜਾਣਕਾਰੀ ਅਨੁਸਾਰ ਰੂਪ ਨਗਰ ਵਿਚ ਮੋਮੋਜ਼ ਬਣਾਉਣ ਵਾਲੀ ਫੈਕਟਰੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਮੁਸਤੈਦੀ ਨਾਲ ਗਲਤ ਕੰਮ ਕਰਨ ਵਾਲਿਆਂ ਖਿਲਾਫ ਛਾਪੇਮਾਰੀ ਕਰ ਰਿਹਾ ਹੈ। ਅੰਮ੍ਰਿਤਸਰ ਵਿਚ ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ ਵੱਲੋਂ ਜਿੱਥੇ ਪਹਿਲਾਂ ਹੀ ਮਿਲਾਵਟਖੋਰੀ ਖਿਲਾਫ ਵਿਸ਼ੇਸ਼ ਅਭਿਆਨ ਚਲਾ ਕੇ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਹੁਣ ਮਾਪਦੰਡ ’ਤੇ ਖਰੇ ਨਾ ਉਤਰਨ ਵਾਲੇ ਮੋਮੋਜ਼ ਅਤੇ ਚਾਂਪ ਬਣਾਉਣ ਵਾਲੇ ਅਦਾਰਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬੀਓ ਲੱਗ ਗਈਆਂ ਮੌਜਾਂ, ਇਕੱਠੀਆਂ ਤਿੰਨ ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਡੀ. ਸੀ. ਸਾਕਸ਼ੀ ਸਾਹਨੀ ਦੀ ਅਗਵਾਈ ਵਿਚ ਅੰਨਗੜ੍ਹ ਸਥਿਤ 2 ਫੈਕਟਰੀਆਂ ਨੂੰ ਸੀਲ ਕਰ ਕੇ ਚਲਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਰਾਮਬਾਗ ਸਥਿਤ ਇਕ ਅਦਾਰੇ ਦਾ ਚਲਾਨ ਕੀਤਾ ਗਿਆ ਹੈ। ਉਕਤ ਅਦਾਰੇ ਵੱਲੋਂ ਸ਼ਹਿਰ ਵਿਚ ਮੋਮੋਜ਼ ਅਤੇ ਚਾਂਪ ਸਪਲਾਈ ਕੀਤੀ ਜਾਂਦੀ ਸੀ। ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਅੰਨਗੜ੍ਹ ਸਥਿਤ ਚਾਂਪ ਬਣਾਉਣ ਵਾਲੀਆਂ ਫੈਕਟਰੀਆਂ ਕੋਲ ਨਾ ਤਾਂ ਫੂਡ ਸੇਫਟੀ ਦਾ ਕੋਈ ਲਾਇਸੈਂਸ ਸੀ ਅਤੇ ਟ੍ਰੇਡ ਸਿਸਟਮ ਦਾ ਵੀ ਮਾੜਾ ਹਾਲ ਸੀ, ਬਾਥਰੂਮ ਗੰਦੇ ਸਨ ਅਤੇ ਚਾਂਪ ਬਣਾਉਣ ਵਾਲੇ ਵਰਕਰਾਂ ਦੇ ਵੀ ਮੈਡੀਕਲ ਨਹੀਂ ਹੋਏ ਸਨ। ਇਸੇ ਤਰ੍ਹਾਂ ਰਾਮਬਾਗ ਸਥਿਤ ਡਿਸਟਰੀਬਿਊਟਰ ਵੱਲੋਂ ਫਰਿੱਜ਼ ਵਿਚ ਜੋ ਮੋਮੋਜ਼ ਅਤੇ ਚਾਂਪ ਰੱਖੀਆਂ ਸਨ, ਉਹ ਉਹ ਵੀ ਦੇਖਣ ਨੂੰ ਸਹੀ ਨਹੀਂ ਲੱਗ ਰਹੀਆਂ ਸਨ। ਨਾ ਤਾਂ ਐਕਸਪਾਇਰ ਅਤੇ ਨਾ ਹੀ ਕਦੋਂ ਦੇ ਬਣਾਏ ਹਨ, ਦੇ ਸਬੰਧ ਵਿਚ ਕੋਈ ਜਾਣਕਾਰੀ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਉਕਤ ਅਦਾਰੇ ਦਾ ਵੀ ਚਾਲਾਨ ਕੀਤਾ ਗਿਆ ਹੈ। ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਤਿੰਨ ਚਾਂਪ, ਇਕ ਮੋਮੋਜ ਅਤੇ ਇਕ ਸੋਸ ਦਾ ਸੈਂਪਲ ਤਿੰਨਾਂ ਅਦਾਰਿਆਂ ਤੋਂ ਲਿਆ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚ ਸਥਿਤ ਹੋਰ ਚਾਂਪ ਅਤੇ ਮੋਮੋਜ਼ ਬਣਾਉਣ ਵਾਲੀਆਂ ਫੈਕਟਰੀਆਂ ਅਤੇ ਅਦਾਰਿਆਂ ਦੀ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਗਈ ਗਰਮੀਆਂ ਦੀ ਸ਼ੁਰੂਆਤ, ਜਾਣੋ ਅਗਲੇ ਹਫ਼ਤੇ ਦੀ ਅਪਡੇਟ
ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਿਯਮਾਂ ਦੇ ਉਲਟ ਕੰਮ ਕਰਨ ਵਾਲੇ ਅਦਾਰਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸ਼ਿਕਾਇਤਕਰਤਾ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਫੂਡ ਇੰਸਪੈਕਟਰ ਅਮਨਦੀਪ ਸਿੰਘ, ਫੂਡ ਇੰਸਪੈਕਟਰ ਸਤਨਾਮ ਸਿੰਘ ਆਦਿ ਹਾਜ਼ਰ ਸਨ।
ਸਿਹਤ ਵਿਭਾਗ ਨਾਲ ਵਿਜੀਲੈਂਸ ਦੀ ਟੀਮ ਦਾ ਵੀ ਰਿਹਾ ਸਾਥ
ਸਿਹਤ ਵਿਭਾਗ ਵੱਲੋਂ ਅੱਜ ਕੀਤੀ ਕਾਰਵਾਈ ਵਿਚ ਵਿਜੀਲੈਂਸ ਟੀਮ ਦੇ ਅਧਿਕਾਰੀ ਵੀ ਸ਼ਾਮਲ ਸਨ। ਵਿਜੀਲੈਂਸ ਦੇ ਐੱਸ. ਐੱਸ. ਪੀ. ਲਖਬੀਰ ਸਿੰਘ ਜੋ ਕਿ ਇਕ ਇਮਾਨਦਾਰ ਅਤੇ ਮਿਹਨਤੀ ਪੁਲਸ ਅਧਿਕਾਰੀ ਹਨ ਅਤੇ ਲੰਬਾ ਸਮਾਂ ਅੰਮ੍ਰਿਤਸਰ ਵਿਚ ਸੇਵਾਵਾਂ ਦੇ ਨਿਭਾ ਚੁੱਕੇ ਹਨ, ਦੀ ਕਾਰਗੁਜਾਰੀ ਪਹਿਲਾਂ ਹੀ ਕਾਫੀ ਬੇਹੱਦ ਵਧੀਆ ਰਹੀ ਹੈ। ਹੁਣ ਸਿਹਤ ਵਿਭਾਗ ਨਾਲ ਮਿਲ ਕੇ ਵਿਜੀਲੈਂਸ ਦੀ ਟੀਮ ਮਿਲਾਵਟਖੋਰੀ ਕਰਨ ਵਾਲਿਆਂ ਖਿਲਾਫ ਸਖਤੀ ਨਾਲ ਨਜਿੱਠਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
10ਵੀਂ ਜਮਾਤ ਦਾ ਪੇਪਰ ਦੇਣ ਗਏ ਵਿਦਿਆਰਥੀ ਨਾਲ ਨੌਜਵਾਨਾਂ ਨੇ ਕੀਤੀ ਕੁੱਟਮਾਰ ਤੇ ਹਵਾਈ ਫਾਇਰ
NEXT STORY