ਅੰਮ੍ਰਿਤਸਰ(ਰਮਨ): ਸ਼ਹਿਰ ’ਚ ਨਗਰ ਨਿਗਮ ਅਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਦਾ ਇਕ ਹੋਰ ਖ਼ਤਰਨਾਕ ਚਿਹਰਾ ਸ਼ਨੀਵਾਰ ਰਾਤ ਉਸ ਵੇਲੇ ਸਾਹਮਣੇ ਆਇਆ, ਜਦੋਂ ਹਾਲ ਗੇਟ ਖੇਤਰ ਦੇ ਗੋਦਾਮ ਮੁਹੱਲਾ ਦੇ ਕੋਲ ਇਕ ਚਾਰ ਮੰਜ਼ਿਲਾ ਖਸਤਾਹਾਲ ਇਮਾਰਤ ਅਚਾਨਕ ਡਿੱਗ ਗਈ। ਸ਼ਹਿਰ ’ਚ ਅਜੇ ਵੀ ਹੋਰ ਦਰਜਨਾਂ ਇਮਾਰਤਾਂ ਅਜਿਹੀਆਂ ਹਨ, ਜੋ ਡਿੱਗਣ ਕੰਢੇ ਹਨ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਨਿਗਮ ਕਿਸੇ ਵੱਡੇ ਹਾਦਸੇ ਦੇ ਇੰਤਜ਼ਾਰ ’ਚ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪਵੇਗਾ ਮੀਂਹ, ਪੜ੍ਹੋ 5 ਦਿਨਾਂ ਦੀ ਵੱਡੀ ਭਵਿੱਖਬਾਣੀ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ
ਇਸ ਤੋਂ ਪਹਿਲਾਂ ਇਹ ਇਮਾਰਤਾਂ ਬਰਸਾਤ ਅਤੇ ਤੂਫ਼ਾਨ ਦੇ ਸਮੇਂ ਡਰਾਉਂਦੀਆਂ ਸਨ, ਪਰ ਪੁਰਾਣੇ ਜ਼ਮਾਨੇ ਦੀਆਂ ਬਣੀਆਂ ਇਨ੍ਹਾਂ ਇਮਾਰਤਾਂ ਦੀ ਹਾਲਤ ਹੁਣ ਬਹੁਤ ਖ਼ਰਾਬ ਹੋ ਗਈ ਹੈ। ਇਨ੍ਹਾਂ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਵੀ ਦਹਿਸ਼ਤ ’ਚ ਹਨ। ਕਈ ਥਾਵਾਂ ’ਤੇ ਲੋਕ ਇਨ੍ਹਾਂ ਬਿਲਡਿੰਗਾਂ ਹੇਠ ਆਪਣੀ ਦੁਕਾਨਦਾਰੀ ਚਲਾ ਰਹੇ ਹਨ ਅਤੇ ਕਈ ਬਿਲਡਿੰਗਾਂ ਦੇ ਮਾਨਯੋਗ ਅਦਾਲਤਾਂ ’ਚ ਕੇਸ ਵੀ ਚੱਲ ਰਹੇ ਹਨ।
ਇਹ ਵੀ ਪੜ੍ਹੋ- ਹਵਾਲਾਤ ’ਚ ਮੁਲਜ਼ਮ ਨੇ ਕੀਤੀ ਖ਼ੁਦਕੁਸ਼ੀ, ਪੁਲਸ ਵਾਲਿਆਂ ਪੈ ਗਈਆਂ ਭਾਜੜਾਂ
ਪਹਿਲਾਂ ਹੀ ਖਸਤਾ ਸੀ ਇਮਾਰਤ, ਫਿਰ ਵੀ ਅੱਖਾਂ ਮੀਟ ਕੇ ਬੈਠਾ ਰਿਹਾ ਸਿਸਟਮ
ਸ਼ਨੀਵਾਰ ਰਾਤ ਨੂੰ ਹੋਏ ਹਾਦਸੇ ’ਚ ਖ਼ੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਦੇ ਸਮੇਂ ਇਮਾਰਤ ਦੇ ਅੰਦਰ ਕੋਈ ਮੌਜੂਦ ਨਹੀਂ ਸੀ, ਜਿਸ ਨਾਲ ਵੱਡਾ ਜਾਨੀ-ਮਾਲੀ ਨੁਕਸਾਨ ਟਲ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਇਮਾਰਤ ਲੰਬੇ ਸਮੇਂ ਤੋਂ ਖਸਤਾਹਾਲ ਸਥਿਤੀ ’ਚ ਸੀ। ਕੰਧਾਂ ’ਚ ਤਰੇੜਾਂ, ਕਮਜ਼ੋਰ ਛੱਤ ਅਤੇ ਝੁਕਦਾ ਹੋਇਆ ਢਾਂਚਾ ਸਾਫ਼ ਤੌਰ ’ਤੇ ਖ਼ਤਰੇ ਦੀ ਚੇਤਾਵਨੀ ਦੇ ਰਿਹਾ ਸੀ, ਪਰ ਇਸ ਦੇ ਬਾਵਜੂਦ ਨਗਰ ਨਿਗਮ ਨੇ ਸਮਾਂ ਰਹਿੰਦੇ ਕੋਈ ਕਾਰਵਾਈ ਨਹੀਂ ਕੀਤੀ। ਇਮਾਰਤ ਦੀ ਮਜ਼ਬੂਤੀ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਸੀ।
ਇਹ ਵੀ ਪੜ੍ਹੋ- ਵੱਡੇ ਸੰਕਟ 'ਚ ਪੰਜਾਬ ਦਾ ਇਹ ਜ਼ਿਲ੍ਹਾ, ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਖ਼ਤਰਾ 90 ਫੀਸਦੀ ਫੈਲਣ ਦਾ ਡਰ
ਮੌਤ ਦੇ ਸਾਏ ਹੇਠ ਗੁਜ਼ਰ ਰਿਹਾ ਹਰ ਦਿਨ
ਕਟੜਾ ਆਹਲੂਵਾਲੀਆ, ਹਾਲ ਗੇਟ, ਕਟੜਾ ਸਫ਼ੈਦ ਅਤੇ ਪੁਰਾਣੇ ਬਾਜ਼ਾਰਾਂ ’ਚ ਕਈ ਇਮਾਰਤਾਂ ਅਜਿਹੀਆਂ ਹਨ, ਜਿਨ੍ਹਾਂ ਦੀਆਂ ਕੰਧਾਂ ਝੁਕ ਚੁੱਕੀਆਂ ਹਨ ਅਤੇ ਛੱਤਾਂ ਜਵਾਬ ਦੇ ਚੁੱਕੀਆਂ ਹਨ। ਇਸ ਦੇ ਬਾਵਜੂਦ ਲੋਕ ਮਜਬੂਰੀ ’ਚ ਇਨ੍ਹਾਂ ਇਮਾਰਤਾਂ ’ਚ ਰਹਿਣ ਲਈ ਮਜਬੂਰ ਹਨ, ਕਿਉਂਕਿ ਪ੍ਰਸ਼ਾਸਨ ਨੇ ਨਾ ਤਾਂ ਕੋਈ ਬਦਲਵਾਂ ਪ੍ਰਬੰਧ ਕੀਤਾ ਅਤੇ ਨਾ ਹੀ ਸਮੇਂ ਸਿਰ ਕਾਰਵਾਈ ਕੀਤੀ।
ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ ਦਾ ਸੀਨੀਅਰ ਕਾਂਸਟੇਬਲ ਗ੍ਰਿਫ਼ਤਾਰ, ਹੈਰਾਨ ਕਰੇਗਾ ਮਾਮਲਾ
ਸ਼ਿਕਾਇਤਾਂ ਦਬਾਈਆਂ, ਫਾਈਲਾਂ ਸਜਾਈਆਂ
ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸ਼ਿਕਾਇਤਾਂ ਤਾਂ ਸਾਲਾਂ ਤੋਂ ਦਿੱਤੀਆਂ ਜਾ ਰਹੀਆਂ ਹਨ, ਪਰ ਨਿਗਮ ਨੇ ਨਾ ਤਾਂ ਖ਼ਤਰਨਾਕ ਬਿਲਡਿੰਗਾਂ ਦੀ ਸੂਚੀ ਜਨਤਕ ਕੀਤੀ ਅਤੇ ਨਾ ਹੀ ਕਿਸੇ ਅਧਿਕਾਰੀ ਦੀ ਜ਼ਿੰਮੇਵਾਰੀ ਤੈਅ ਕੀਤੀ। ਹਰ ਵਾਰ ਹਾਦਸੇ ਤੋਂ ਬਾਅਦ ਸਰਵੇ ਦੀ ਘੋਸ਼ਣਾ ਹੁੰਦੀ ਹੈ ਅਤੇ ਫਿਰ ਮਾਮਲਾ ਠੰਡੇ ਬਸਤੇ ’ਚ ਚਲਾ ਜਾਂਦਾ ਹੈ।
ਹਾਦਸੇ ਤੋਂ ਬਾਅਦ ਹੀ ਜਾਗਦਾ ਹੈ ਨਿਗਮ
ਸ਼ਹਿਰ ਵਾਸੀਆਂ ਨੇ ਸਾਫ਼ ਕਿਹਾ ਹੈ ਕਿ ਜੇਕਰ ਸਮੇਂ ਰਹਿੰਦੇ ਸਾਰੀਆਂ ਖ਼ਤਰਨਾਕ ਇਮਾਰਤਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਡੇਗਿਆ ਨਾ ਗਿਆ, ਤਾਂ ਅਗਲਾ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਹੈ। ਇਹ ਹਾਦਸਾ ਨਹੀਂ, ਸਗੋਂ ਸਿਸਟਮ ਦੀ ਲਾਪ੍ਰਵਾਹੀ ਦਾ ਨਤੀਜਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸੜਕ ’ਤੇ ਖੜ੍ਹੇ ਗੰਦੇ ਪਾਣੀ ਕਾਰਨ ਪਿੰਡ ਵਾਸੀਆਂ ਦਾ ਫੁੱਟਿਆ ਗੁੱਸਾ, ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ
NEXT STORY