ਗੁਰਦਾਸਪੁਰ(ਹਰਮਨ)- 25 ਨਵੰਬਰ ਨੂੰ ਗੁਰਦਾਸਪੁਰ ਸਿਟੀ ਥਾਣੇ ਦੇ ਬਾਹਰ ਹੋਏ ਬੰਬ ਧਮਾਕੇ ਦੀਆਂ ਪਰਤਾਂ ਨੂੰ ਇਕ-ਇਕ ਕਰ ਕੇ ਖੋਲ੍ਹਦੇ ਹੋਏ ਬੇਸ਼ੱਕ ਪੁਲਸ ਵੱਲੋਂ ਇਸ ਸਾਰੇ ਮਾਮਲੇ ਦੀ ਗੁੱਥੀ ਨੂੰ ਕੁਝ ਹੀ ਦਿਨਾਂ ਵਿਚ ਸੁਲਝਾ ਕੇ ਲੋਕਾਂ ਦੇ ਸਾਹਮਣੇ ਸੱਚਾਈ ਲਿਆਂਦੀ ਹੈ। ਪਰ ਦੂਜੇ ਪਾਸੇ ਗੁਰਦਾਸਪੁਰ ਸ਼ਹਿਰ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਪਿਛਲੇ ਕੁਝ ਦਿਨਾਂ ਤੋਂ ਨਿਰੰਤਰ ਹੋ ਰਹੀਆਂ ਵਾਰਦਾਤਾਂ ਨੇ ਲੋਕਾਂ ਦੇ ਮਨਾਂ ਵਿੱਚ ਇੱਕ ਡਰ ਦਾ ਮਾਹੌਲ ਬਣਾਇਆ ਹੋਇਆ ਹੈ।
ਕਹਿਰ ਓ ਰੱਬਾ: ਸ਼ੱਕੀ ਹਾਲਾਤ 'ਚ ਮਾਪਿਆਂ ਦੀ ਸੋਹਣੀ-ਸੁਨੱਖੀ ਧੀ ਦੀ ਮੌਤ ! ਪੇਕੇ ਪਰਿਵਾਰ ਨੇ ਲਾਏ ਕਤਲ ਦੇ ਇਲਜ਼ਾਮ
ਕੁਝ ਦਿਨ ਪਹਿਲਾਂ ਪੁਲਸ ਵੱਲੋਂ ਸਿਟੀ ਥਾਣੇ ਦੇ ਬਾਹਰ ਹੋਏ ਧਮਾਕੇ ਨੂੰ ਟਾਇਰ ਫਟਣ ਦੀ ਗੱਲ ਦੱਸੇ ਜਾਣ ਕਾਰਨ ਪੁਲਸ ਦੇ ਦਾਅਵਿਆਂ ’ਤੇ ਕਈ ਤਰ੍ਹਾਂ ਦੇ ਸ਼ੰਕੇ ਜ਼ਾਹਿਰ ਕਰ ਰਹੇ ਸਨ ਪਰ ਉਸਦੇ ਬਾਅਦ ਪੰਜਾਬ ਪੁਲਸ ਵੱਲੋਂ ਇਸ ਸਾਰੇ ਮਾਮਲੇ ਦੀ ਸੱਚਾਈ ਨੂੰ ਸਾਹਮਣੇ ਲਿਆ ਕੇ ਵੱਖ-ਵੱਖ ਮੁਲਜ਼ਮਾਂ ਨੂੰ ਤੁਰੰਤ ਕਾਬੂ ਕਰ ਲਏ ਜਾਣ ਕਾਰਨ ਲੋਕ ਪੁਲਸ ਦੀ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ ਵੀ ਕਰ ਰਹੇ ਹਨ। ਅਜਿਹੇ ਮਾਹੌਲ ਦੌਰਾਨ ਗੁਰਦਾਸਪੁਰ ਸ਼ਹਿਰ ਅੰਦਰ ਕੁਝ ਦਿਨਾਂ ਤੋਂ ਨਿਰੰਤਰ ਹੋ ਰਹੀਆਂ ਵਾਰਦਾਤਾਂ ਨੂੰ ਲੈ ਕੇ ਲੋਕ ਚਿੰਤਾਜਨਕ ਵੀ ਹਨ ਕਿ ਇਕ ਪਾਸੇ ਦੇਸ਼ ਵਿਦੇਸ਼ ਵਿਚ ਬੈਠੇ ਅੱਤਵਾਦੀ ਅਤੇ ਗੈਂਗਸਟਰ ਗੁਰਦਾਸਪੁਰ ਦੀ ਅਮਨ ਸ਼ਾਂਤੀ ਨੂੰ ਅੱਗ ਲਗਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਕਈ ਉਡਾਣਾਂ ਲੇਟ, ਸਾਹਮਣੇ ਆਇਆ ਹੈਰਾਨੀਜਨਕ ਕਾਰਣ
ਦੂਜੇ ਪਾਸੇ ਲੁਟੇਰੇ ਵੀ ਲੋਕਾਂ ਦੀ ਸੁੱਖ ਸ਼ਾਂਤੀ ਅਤੇ ਸੁਰੱਖਿਆ ’ਤੇ ਖਤਰਾ ਬਣ ਕੇ ਮੰਡਰਾ ਰਹੇ ਹਨ। ਅਜਿਹੀ ਸਥਿਤੀ ਵਿਚ ਲੋਕ ਇਹ ਮੰਗ ਕਰ ਰਹੇ ਹਨ ਕਿ ਪੁਲਸ ਨੂੰ ਆਪਣਾ ਖੁਫੀਆ ਤੰਤਰ ਹੋਰ ਵੀ ਮਜ਼ਬੂਤ ਕਰਕੇ ਇਸ ਮਾਮਲੇ ਵਿਚ ਬੇਮਿਸਾਲੀ ਕਾਰਵਾਈ ਕਰਨ ਦੀ ਲੋੜ ਹੈ ਤਾਂ ਜੋ ਲੋਕਾਂ ਦੇ ਮਨਾਂ ਵਿਚ ਪੈਦਾ ਹੋਇਆ ਡਰ ਤੁਰੰਤ ਖਤਮ ਹੋ ਸਕੇ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, 8 ਦਸੰਬਰ ਤੱਕ ਦੀ ਜਾਣੋ Weather Update
ਪਿਛਲੇ ਸਮੇਂ ਦੌਰਾਨ ਪੁਲਸ ਵੱਲੋਂ ਕੀਤੀਆਂ ਗਈਆਂ ਸਨ ਵੱਡੀਆਂ ਪ੍ਰਾਪਤੀਆਂ
ਪਿਛਲੇ ਤਕਰੀਬਨ ਇਕ ਹਫਤੇ ਦੀਆਂ ਵਾਰਦਾਤਾਂ ਨੂੰ ਛੱਡ ਕੇ ਜੇਕਰ ਗੁਰਦਾਸਪੁਰ ਪੁਲਸ ਦੇ ਪਿਛਲੇ ਸਮੇਂ ਦੀ ਕਾਰਗੁਜ਼ਾਰੀ ’ਤੇ ਝਾਤ ਮਾਰੀ ਜਾਵੇ ਤਾਂ ਐੱਸ. ਐੱਸ. ਪੀ. ਅਦਿੱਤਿਆ ਦੀ ਅਗਵਾਈ ਹੇਠ ਗੁਰਦਾਸਪੁਰ ਪੁਲਸ ਨੇ ਨਾ ਸਿਰਫ ਨਸ਼ਾ ਸਮੱਗਲਰਾਂ ਨੂੰ ਭਾਜੜਾਂ ਪਾਈਆਂ ਸਨ ਸਗੋਂ ਜ਼ਿਲੇ ਅੰਦਰ ਚੋਰ-ਉਚੱਕੇ ਅਤੇ ਲੁਟੇਰੇ ਜ਼ਿਲਾ ਛੱਡ ਕੇ ਰਫੂ ਚੱਕਰ ਹੋ ਗਏ ਸਨ। ਜਿਸ ਕਾਰਨ ਲੋਕਾਂ ਨੂੰ ਕਾਫੀ ਸਮਾਂ ਛੋਟੀਆਂ-ਮੋਟੀਆਂ ਲੁੱਟਾਂ-ਖੋਹਾਂ ਤੋਂ ਰਾਹਤ ਮਿਲੀ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਹਾਦਸਾ, 2 ਔਰਤਾਂ ਨੂੰ ਦਰੜ ਗਿਆ ਟਿੱਪਰ, ਤੜਫ਼-ਤੜਫ਼ ਕੇ ਹੋਈ ਮੌਤ
ਜਿਸ ਢੰਗ ਦੇ ਨਾਲ ਐੱਸ. ਐੱਸ. ਪੀ. ਅਦਿੱਤਿਆ ਦੀ ਅਗਵਾਈ ਹੇਠ ਪੁਲਸ ਨੇ ਕਈ ਗੰਭੀਰ ਮਾਮਲਿਆਂ ਵਿਚ ਸ਼ਾਮਲ ਮੁਲਜ਼ਮਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਸਲਾਖਾਂ ਦੇ ਪਿੱਛੇ ਲਿਆਂਦਾ ਸੀ ਉਸ ਦੇ ਨਾਲ ਲੋਕਾਂ ਦੇ ਮਨਾਂ ਵਿਚ ਪੁਲਸ ਪ੍ਰਤੀ ਭਰੋਸੇ ਯੋਗਤਾ ਵੱਧਦੀ ਦਿਖਾਈ ਦੇ ਰਹੀ ਸੀ। ਖਾਸ ਤੌਰ ’ਤੇ ਐੱਸ. ਐੱਸ. ਪੀ. ਅਦਿੱਤਿਆ ਵੱਲੋਂ ਖੁਦ ਕਈ ਸੰਗੀਨ ਮਾਮਲਿਆਂ ਵਿਚ ਮੁਲਜ਼ਮ ਖਿਲਾਫ ਕਾਰਵਾਈ ਦੀ ਅਗਵਾਈ ਕੀਤੇ ਜਾਣ ਕਾਰਨ ਵੀ ਪੁਲਸ ਦੇ ਜਵਾਨਾਂ ਦਾ ਮਨੋਬਲ ਵੀ ਉੱਚਾ ਹੋ ਰਿਹਾ ਸੀ। ਹੋਰ ਤੇ ਹੋਰ ਐੱਸ. ਐੱਸ. ਪੀ. ਖੁਦ ਵੀ ਰਾਤ ਸਮੇਂ ਨਾਕਿਆਂ ਅਤੇ ਥਾਣੇ ਦੀ ਚੈਕਿੰਗ ਕਰ ਕੇ ਪੁਲਸ ਨੂੰ ਮੁਸ਼ਤੈਦ ਰੱਖਣ ਦੇ ਯਤਨ ਵਿਚ ਲੱਗੇ ਹੋਏ ਸਨ। ਜਿਸ ਕਾਰਨ ਗੁਰਦਾਸਪੁਰ ਪੁਲਸ ਕਈ ਮਾਮਲਿਆਂ ਵਿਚ ਲੋਕਾਂ ਦੀ ਵਾਹ-ਵਾਹ ਖੱਟ ਰਹੀ ਸੀ।
ਲਗਾਤਾਰ ਹੋਈਆਂ ਵਾਰਦਾਤਾਂ ਕਾਰਨ ਲੋਕ ਸਖਤੀ ਦੀ ਉਡੀਕ ਵਿਚ
ਹੁਣ ਜਦੋਂ ਪਿਛਲੇ ਇਕ ਹਫਤੇ ਦੇ ਦੌਰਾਨ ਗੁਰਦਾਸਪੁਰ ਅੰਦਰ ਕਈ ਵਾਰਦਾਤਾਂ ਹੋਈਆਂ ਹਨ ਤਾਂ ਅਜਿਹੀ ਸਥਿਤੀ ਵਿਚ ਹੁਣ ਗੁਰਦਾਸਪੁਰ ਜ਼ਿਲੇ ਦੇ ਲੋਕ ਐੱਸ. ਐੱਸ. ਪੀ. ਅਦਿੱਤਿਆ ਕੋਲੋਂ ਜ਼ਿਲੇ ਅੰਦਰ ਵੱਡੀ ਅਤੇ ਸਖਤ ਕਾਰਵਾਈ ਦੀ ਆਸ ਲਗਾਈ ਬੈਠੇ ਹਨ। ਜ਼ਿਲ੍ਹੇ ਦੇ ਲੋਕ ਇਸ ਗੱਲ ਨੂੰ ਲੈ ਕੇ ਖੌਫਜਦਾ ਹਨ ਕਿ ਹੁਣ ਨਾ ਸਿਰਫ ਗੁਰਦਾਸਪੁਰ ਜ਼ਿਲ੍ਹੇ ਦੇ ਲੋਕਲ ਗੈਂਗਸਟਰ ਅਤੇ ਲੁਟੇਰੇ ਇੱਥੇ ਸਰਗਰਮ ਹਨ ਸਗੋਂ ਕੌਮੀ ਪੱਧਰ ਦੀਆਂ ਏਜੰਸੀਆਂ ਦੀ ਵੀ ਗੁਰਦਾਸਪੁਰ ’ਤੇ ਅੱਖ ਹੈ ਜਿਸ ਦੀ ਮਿਸਾਲ ਪਿਛਲੇ ਕੁਝ ਦਿਨ ਪਹਿਲਾਂ ਗੁਰਦਾਸਪੁਰ ਥਾਣੇ ਦੇ ਬਾਹਰ ਹੋਏ ਧਮਾਕੇ ਤੋਂ ਮਿਲਦੀ ਹੈ।
ਇਸ ਧਮਾਕੇ ਵਿਚ ਸ਼ਾਮਲ ਮੁਲਜ਼ਮ ਅਤੇ ਇਸ ਦੀ ਸਾਜਿਸ਼ ਰਚਣ ਵਾਲੇ ਮੁਲਜ਼ਮ ਗੁਰਦਾਸਪੁਰ ਜ਼ਿਲ੍ਹੇ ਤੋਂ ਬਾਹਰ ਦੇ ਹੀ ਹਨ। ਜਿਨ੍ਹਾਂ ਵਿੱਚੋਂ ਕੁਝ ਨੂੰ ਦਿੱਲੀ ਪੁਲਸ ਦੀ ਮਦਦ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਕਿ ਬਾਕੀ ਦੇ ਮੁਲਜ਼ਮਾਂ ਨੂੰ ਪੰਜਾਬ ਪੁਲਸ ਨੇ ਖੁਦ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਹੈ। ਪੁਲਸ ਦੀ ਇਹ ਕਾਰਵਾਈ ਆਪਣੇ ਆਪ ਵਿਚ ਕਾਬਲੇ ਤਾਰੀਫ ਹੈ। ਪਰ ਗੁਰਦਾਸਪੁਰ ਵਿਚ ਵਾਰਦਾਤ ਕਰਨ ਵਾਲੇ ਮੁਲਜ਼ਮਾਂ ਵਿਚ ਵਧੇਰੇ ਮੁਲਜ਼ਮ ਬਾਹਰਲੇ ਜ਼ਿਲਿਆਂ ਦੇ ਹੋਣ ਕਾਰਨ ਗੁਰਦਾਸਪੁਰ ਜ਼ਿਲੇ ਦੇ ਲੋਕ ਇਸ ਗੱਲ ਨੂੰ ਲੈ ਕੇ ਵੀ ਚਿੰਤਤ ਹਨ ਕਿ ਗੁਰਦਾਸਪੁਰ ਸਰਹੱਦੀ ਜਿਲੇ ਵਿਚ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਬਾਹਰਲੇ ਜ਼ਿਲ੍ਹਿਆਂ ਦੇ ਅਪਰਾਧਿਕ ਕਿਸਮ ਦੇ ਲੋਕ ਸਰਗਰਮ ਹਨ ਜਿਨ੍ਹਾਂ ਦੀਆਂ ਸਾਜ਼ਿਸ਼ਾਂ ਦਾ ਖਤਰਾ ਗੁਰਦਾਸਪੁਰ ਦੇ ਸਿਰ ’ਤੇ ਮੰਡਰਾ ਰਿਹਾ ਹੈ।
ਖੁਫੀਆ ਤੰਤਰ ਅਤੇ ਮੁਖਬਰਾਂ ਨੂੰ ਸਰਗਰਮ ਕਰਨ ਦੀ ਲੋੜ
ਪਿਛਲੇ ਕੁਝ ਹੀ ਦਿਨਾਂ ਵਿਚ ਗੁਰਦਾਸਪੁਰ ਅੰਦਰ ਦੁਕਾਨਾਂ ਵਿਚ ਵੜ ਕੇ ਲੁਟੇਰਿਆਂ ਨੇ ਲੁੱਟਾਂ ਕੀਤੀਆਂ ਹਨ ਅਤੇ ਨਾਲ ਹੀ ਬੀਤੀ ਸ਼ਾਮ ਇਕ ਨੌਜਵਾਨ ਕੋਲੋਂ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ ਉਸ ਨਾਲ ਹੁਣ ਲੋਕਾਂ ਵਿਚ ਸਹਿਮ ਵੀ ਪੈਦਾ ਹੋ ਗਿਆ ਹੈ। ਲੋਕ ਮੰਗ ਕਰ ਰਹੇ ਹਨ ਕਿ ਬਾਹਰਲੇ ਮੁਲਜ਼ਮਾਂ ਦੇ ਨਾਲ ਨਜਿੱਠਣ ਦੀ ਕੋਸ਼ਿਸ਼ ਦੇ ਨਾਲ ਨਾਲ ਪੁਲਸ ਨੂੰ ਆਪਣਾ ਅੰਦਰੂਨੀ ਖੁਫੀਆ ਅੰਤਰ ਅਤੇ ਮੁਖਬਰਾਂ ਨੂੰ ਵੀ ਜ਼ਿਲੇ ਅੰਦਰ ਵੀ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਜੋ ਰੋਜ਼ਾਨਾ ਗੁਰਦਾਸਪੁਰ ਸ਼ਹਿਰ ਦੀਆਂ ਵੱਖ-ਵੱਖ ਗਲੀਆਂ, ਸੜਕਾਂ, ਮੁਹੱਲਿਆਂ ਅਤੇ ਦੁਕਾਨਾਂ ਵਿਚ ਵਾਰਦਾਤਾਂ ਕਰ ਰਹੇ ਲੁਟੇਰਿਆਂ ਨੂੰ ਨੱਥ ਪਾਈ ਜਾ ਸਕੇ। ਲੋਕ ਇਸ ਗੱਲ ਨੂੰ ਲੈ ਕੇ ਸਹਿਮ ਵਿਚ ਹਨ ਕਿ ਜੇਕਰ ਅਜਿਹੇ ਹੀ ਹਾਲਾਤ ਬਰਕਰਾਰ ਰਹੇ ਤਾਂ ਲੋਕਾਂ ਦਾ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਵੇਗਾ। ਕਿਉਂਕਿ ਲੁਟੇਰਿਆਂ ਦੇ ਹੌਸਲੇ ਇਸ ਕਦਰ ਵਧ ਰਹੇ ਹਨ ਕਿ ਉਹ ਦੁਕਾਨਾਂ ਵਿਚ ਵੜ ਕੇ ਪੈਸੇ ਖੋ ਰਹੇ ਹਨ ਇਥੋਂ ਤੱਕ ਕਿ ਮੈਡੀਕਲ ਸਟੋਰਾਂ ਨੂੰ ਵੀ ਨਹੀਂ ਬਖਸ਼ ਰਹੇ।
ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵੱਲੋਂ 7 ਜ਼ਿਲ੍ਹਿਆਂ ਦੇ ਪੁਲਸ ਅਧਿਕਾਰੀਆਂ ਨਾਲ ਮੀਟਿੰਗ
NEXT STORY