ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਦੇ ਪੁਰਾਣੀ ਦਾਣਾ ਮੰਡੀ ਚੌਕ ’ਚ ਖੰਡ ਘਿਓ ਦਾ ਹੋਲਸੇਲ ਦਾ ਕੰਮ ਕਰਨ ਵਾਲੇ ਵਪਾਰੀ ਨੂੰ ਇਕ ਦਿਨ ਪਹਿਲਾਂ ਕੈਡਿਟ ਕਾਰਡ ਮਿਲਿਆ, ਜਿਸਨੂੰ ਆਨਲਾਈਨ ਠੱਗਾਂ ਨੇ ਕੁਝ ਹੀ ਮਿੰਟਾਂ ’ਚ ਖਾਲੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਰਮੇਸ਼ ਕੁਮਾਰ ਅਰੋੜਾ ਅਤੇ ਉਨ੍ਹਾਂ ਦੇ ਬੇਟੇ ਰਜਤ ਅਰੋੜਾ ਨੂੰ ਆਰ. ਬੀ. ਐੱਲ. ਬੈਂਕ ਨੇ ਬੀਤੇ ਦਿਨ ਹੀ ਕ੍ਰੈਡਿਟ ਕਾਰਡ ਜਾਰੀ ਕੀਤੇ ਸਨ, ਜਿਨ੍ਹਾਂ ’ਚੋਂ ਇਕ ਦੀ ਲਿਮਿਟ ਡੇਢ ਲੱਖ ਸੀ ਤੇ ਦੂਸਰੇ ਦੀ ਸਾਢੇ ਤਿੰਨ ਲੱਖ। ਕਾਰਡ ਉਨ੍ਹਾਂ ਨੂੰ ਮਿਲਣ ਤੋਂ ਥੋੜੀ ਹੀ ਦੇਰ ਬਾਅਦ ਇਕ ਲੜਕੀ ਵੱਲੋਂ ਰਮੇਸ਼ ਕੁਮਾਰ ਨੂੰ ਬਾਰ-ਬਾਰ ਕਾਲ ਕਰ ਕੇ ਕ੍ਰੈਡਿਟ ਕਾਰਡ ਬਾਰੇ ਜਾਣਕਾਰੀ ਹਾਸਲ ਕੀਤੀ ਗਈ।
ਉਕਤ ਕਾਲ ਕਰਨ ਵਾਲੀ ਲੜਕੀ ਦੇ ਵਟਸਐਪ ’ਤੇ ਲੋਗੋ ਵੀ ਆਰ. ਬੀ. ਐੱਲ. ਬੈਂਕ ਦਾ ਲੱਗਿਆ ਹੋਇਆ ਸੀ, ਜਿਸ ਕਾਰਨ ਠੱਗੀ ਦਾ ਸ਼ਿਕਾਰ ਹੋਏ ਰਮੇਸ਼ ਅਰੋੜਾ ਨੇ ਸੋਚਿਆ ਕਿ ਇਹ ਬੈਂਕ ਦੀ ਹੀ ਕਾਲ ਹੋਵੇਗੀ ਅਤੇ ਉਸ ਨੇ ਸਾਰੀ ਜਾਣਕਾਰੀ ਅਤੇ ਓ. ਟੀ. ਪੀ. ਵੀ ਦੇ ਦਿੱਤਾ। ਦੇਖਦੇ ਹੀ ਵੇਖਦੇ ਠੱਗਾਂ ਵੱਲੋਂ ਡੇਢ ਲੱਖ ਵਾਲਾ ਕ੍ਰੈਡਿਟ ਕਾਰਡ ਚਾਰ ਟਰਾਂਜੈਕਸ਼ਨਾਂ ਰਾਹੀਂ ਖਾਲੀ ਕਰ ਦਿੱਤਾ ਗਿਆ, ਜਦਕਿ ਦੂਜਾ ਸਾਢੇ ਤਿੰਨ ਲੱਖ ਵਾਲਾ ਕ੍ਰੈਡਿਟ ਕਾਰਡ ਇਸ ਲਈ ਬਚ ਗਿਆ, ਕਿਉਂਕਿ ਉਨ੍ਹਾਂ ਦੇ ਲੜਕੇ ਰਜਤ ਅਰੋੜਾ ਦੀ ਤਬੀਅਤ ਥੋੜੀ ਖਰਾਬ ਸੀ ਤੇ ਉਸ ਨੇ ਠੱਗਾਂ ਨੂੰ ਕਿਹਾ ਕਿ ਬਾਕੀ ਕੱਲ੍ਹ ਕਾਲ ਕਰ ਕੇ ਪਤਾ ਕਰ ਲੈਣ। ਰਮੇਸ਼ ਅਰੋੜਾ ਤੇ ਰਜਤ ਅਰੋੜਾ ਨੇ ਠੱਗੀ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਨੂੰ ਕੀਤੀ ਜਾ ਚੁੱਕੀ ਹੈ।
ਪੰਜਾਬ 'ਚ ਆਉਣ ਵਾਲੇ 5 ਦਿਨਾਂ ਲਈ ਪੜ੍ਹੋ ਮੌਸਮ ਦੀ ਖ਼ਬਰ, ਜਾਣੋ ਵਿਭਾਗ ਦੀ Latest Update
NEXT STORY