ਜਲੰਧਰ (ਮ੍ਰਿਦੁਲ)- ਮਾਡਲ ਟਾਊਨ ’ਚ ਬੀਤੀ ਰਾਤ ਮਾਤਾ ਰਾਣੀ ਚੌਂਕ ਨੇੜੇ ਕੈਫੇ ਡਬਲਸ਼ਾਟ ਦੇ ਬਾਹਰ ਇਕ ਤੇਜ਼ ਰਫ਼ਤਾਰ ਕ੍ਰੇਟਾ ਅਤੇ ਗ੍ਰੈਂਡ ਵਿਟਾਰਾ ਵਿਚਕਾਰ ਹੋਈ ਟੱਕਰ ਦੌਰਾਨ ਅਕਾਲੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ 36 ਸਾਲਾ ਇਕਲੌਤੇ ਪੁੱਤਰ ਰਿਚੀ ਕੇਪੀ ਦੀ ਮੌਤ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਪੁਲਸ ਨੇ ਐਤਵਾਰ ਸਵੇਰੇ ਜੀ. ਟੀ. ਬੀ. ਨਗਰ ਦੇ ਰਹਿਣ ਵਾਲੇ ਕ੍ਰੇਟਾ ਕਾਰ ਦੇ ਮਾਲਕ ਅਤੇ ਮੁਲਜ਼ਮ ਗੁਰਸ਼ਰਨ ਸਿੰਘ ਪ੍ਰਿੰਸ ਦੀ ਕਾਰ ਨੂੰ ਉਸ ਦੇ ਘਰੋਂ ਬਰਾਮਦ ਕਰ ਲਿਆ ਜਦੋਂਕਿ ਪਹਿਲਾਂ ਮੁਲਜ਼ਮ ਪ੍ਰਿੰਸ ਕਾਰ ਨੂੰ ਗੁਰਦੁਆਰਾ ਜੀ. ਟੀ. ਬੀ. ਨਗਰ ਦੇ ਬੇਸਮੈਂਟ ਵਿਚ ਬਣੀ ਪਾਰਕਿੰਗ ਵਿਚ ਛੱਡ ਗਿਆ ਸੀ। ਇਸ ਤੋਂ ਬਾਅਦ ਕੋਈ ਹੋਰ ਵਿਅਕਤੀ ਕਾਰ ਵਾਪਸ ਲੈ ਗਿਆ। ਇਸ ਤੋਂ ਬਾਅਦ ਮੁਲਜ਼ਮ ਪ੍ਰਿੰਸ ਆਪਣੇ ਪਰਿਵਾਰ ਸਮੇਤ ਫਰਾਰ ਹੋ ਗਿਆ। ਫਿਲਹਾਲ ਏ. ਡੀ. ਸੀ. ਪੀ. ਸਿਟੀ-2 ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਮੁਲਜ਼ਮ ਪ੍ਰਿੰਸ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 16,17 ਤੇ 18 ਤਾਰੀਖ਼ਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਸਾਵਧਾਨ ਰਹਿਣ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ

ਸੂਤਰਾਂ ਦੀ ਮੰਨੀਏ ਤਾਂ ਹਾਦਸੇ ਤੋਂ ਬਾਅਦ ਫਰਾਰ ਹੋਏ ਸ਼ਾਨ ਐਂਟਰਪ੍ਰਾਈਜ਼ਿਜ਼ ਦੇ ਮਾਲਕ ਗੁਰਸ਼ਰਨ ਸਿੰਘ ਪ੍ਰਿੰਸ ਨੇ ਪਹਿਲਾਂ ਆਪਣੀ ਕ੍ਰੇਟਾ ਕਾਰ ਨੂੰ ਜੀ. ਟੀ. ਬੀ. ਨਗਰ ਸਥਿਤ ਗੁਰਦੁਆਰਾ ਸਾਹਿਬ ਦੇ ਬੇਸਮੈਂਟ ਵਿਚ ਬਣੀ ਪਾਰਕਿੰਗ ਵਿਚ ਲੈ ਗਿਆ ਅਤੇ ਬਾਅਦ ਵਿਚ ਜਦੋਂ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਉਕਤ ਕਾਰ ਨੂੰ ਅੰਦਰ ਪਾਰਕ ਕਰਨ ’ਤੇ ਇਤਰਾਜ਼ ਕੀਤਾ ਤਾਂ ਲਗਭਗ ਇਕ ਘੰਟੇ ਬਾਅਦ ਕੋਈ ਹੋਰ ਵਿਅਕਤੀ ਆਇਆ ਅਤੇ ਕਾਰ ਨੂੰ ਵਾਪਸ ਲੈ ਗਿਆ ਅਤੇ ਮੁਲਜ਼ਮ ਪ੍ਰਿੰਸ ਦੇ ਘਰ ਦੇ ਬਾਹਰ ਪਾਰਕ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਸਵੇਰੇ ਹੀ ਉਸ ਦੀ ਕਾਰ ਨੂੰ ਕਰੇਨ ਨਾਲ ਚੁੱਕ ਕੇ ਬਰਾਮਦ ਕਰ ਲਿਆ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਨੁਕਸਾਨੀ ਗਈ ਗ੍ਰੈਂਡ ਵਿਟਾਰਾ ਕਾਰ ’ਚ ਬੈਠੇ ਪਤੀ-ਪਤਨੀ ਅਤੇ ਧੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਸੋਮਵਾਰ ਤੇ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਪੰਜਾਬ ਦੇ ਇਸ ਜ਼ਿਲ੍ਹੇ ਦੇ 12 ਸਕੂਲ ਰਹਿਣਗੇ ਬੰਦ
ਗੁਰਦੁਆਰਾ ਸਾਹਿਬ ਦੀ ਯੂਥ ਕਮੇਟੀ ਦੇ ਮੁਖੀ ਨੇ ਕਿਹਾ - ਸੋਸ਼ਲ ਮੀਡੀਆ ’ਚ ਕੁਝ ਝੂਠੀਆਂ ਅਫ਼ਵਾਹਾਂ ਚੱਲ ਰਹੀਆਂ
ਜੀ. ਟੀ. ਬੀ. ਨਗਰ ਗੁਰਦੁਆਰਾ ਸਾਹਿਬ ਦੀ ਯੁਵਾ ਸਭਾ ਦੇ ਮੁਖੀ ਗਗਨਦੀਪ ਸਿੰਘ ਗੱਗੀ ਨੇ ਕਿਹਾ ਕਿ ਮੀਡੀਆ ਵਿਚ ਕੁਝ ਝੂਠੀਆਂ ਅਫ਼ਵਾਹਾਂ ਚੱਲ ਰਹੀਆਂ ਹਨ। ਕੁਝ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਕਿਹਾ ਹੈ ਕਿ ਮੁਲਜ਼ਮ ਗੁਰਸ਼ਰਨ ਸਿੰਘ ਪ੍ਰਿੰਸ ਨੇ ਜੀ. ਟੀ. ਬੀ. ਨਗਰ ਗੁਰਦੁਆਰਾ ਸਾਹਿਬ ਦੇ ਬੇਸਮੈਂਟ ਵਿਚ ਕਾਰ ਖੜ੍ਹੀ ਕੀਤੀ ਹੈ ਅਤੇ ਪੁਲਸ ਨੇ ਕਾਰ ਨੂੰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਤੋਂ ਹੀ ਬਰਾਮਦ ਕਰ ਲਿਆ ਹੈ, ਜੋਕਿ ਗਲਤ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਾਰ ਬੇਸਮੈਂਟ ਵਿਚ ਖੜ੍ਹੀ ਸੀ ਪਰ ਜਦੋਂ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਇਸ ’ਤੇ ਇਤਰਾਜ਼ ਕੀਤਾ ਤਾਂ ਕੋਈ ਹੋਰ ਵਿਅਕਤੀ ਆਇਆ ਅਤੇ ਉਕਤ ਕਾਰ ਨੂੰ ਬੇਸਮੈਂਟ ਤੋਂ ਚੁੱਕ ਕੇ ਜੀ. ਟੀ. ਬੀ. ਨਗਰ ਸਥਿਤ ਆਪਣੇ ਘਰ ਵਾਪਸ ਲੈ ਗਿਆ ਅਤੇ ਪੁਲਸ ਨੇ ਘਰ ਤੋਂ ਕਾਰ ਵੀ ਬਰਾਮਦ ਕਰ ਲਈ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਗੁਰਦੁਆਰਾ ਸਾਹਿਬ ’ਚ ਹੋਈ ਅਨਾਊਂਸਮੈਂਟ! ਪਿੰਡ ਵਾਸੀਆਂ ਨੂੰ ਦਿੱਤੀ ਸਖ਼ਤ ਚਿਤਾਵਨੀ

ਐੱਫ਼. ਆਈ. ਆਰ. ਅਨੁਸਾਰ ਰਿਚੀ ਦੀ ਕਾਰ ਦੇ ਪਿੱਛੇ ਸੀ ਮਹਿੰਦਰ ਸਿੰਘ ਕੇ. ਪੀ. ਦੀ ਕਾਰ
ਦੂਜੇ ਪਾਸੇ ਪੁਲਸ ਸਟੇਸ਼ਨ 6 ਵਿਚ ਦਰਜ ਐੱਫ਼. ਆਈ. ਆਰ. ਨੰਬਰ 178 ਦੇ ਅਨੁਸਾਰ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਮ੍ਰਿਤਕ ਰਿਚੀ ਕੇ. ਪੀ. ਦੇ ਪਿਤਾ ਅਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਨੇ ਕਿਹਾ ਕਿ ਉਹ ਅਤੇ ਉਸ ਦਾ ਪੁੱਤਰ ਰਾਤ ਨੂੰ ਕਿਸੇ ਨਿੱਜੀ ਕੰਮ ਲਈ ਬਾਹਰ ਗਏ ਸਨ ਅਤੇ ਬਾਅਦ ਵਿਚ ਵਾਪਸ ਆਉਂਦੇ ਸਮੇਂ ਉਹ ਆਪਣੀ ਮਰਾਜ਼ੋ ਕਾਰ (ਨੰਬਰ ਪੀ. ਬੀ. 08 ਐੱਲ 0001) ਵਿਚ ਯਾਤਰਾ ਕਰ ਰਹੇ ਸਨ ਅਤੇ ਉਨ੍ਹਾਂ ਦੇ ਅੱਗੇ ਉਨ੍ਹਾਂ ਦਾ ਪੁੱਤਰ ਰਿਚੀ ਫਾਰਚੂਨਰ (ਨੰਬਰ ਪੀ ਬੀ 08 ਏ. ਟੀ. 0001) ਵਿਚ ਘਰ ਜਾ ਰਿਹਾ ਸੀ।
ਇੰਨੇ ਵਿਚ ਜਦੋਂ ਉਹ ਬਾਟ ਸ਼ੋਅ ਰੂਮ ਨੇੜੇ ਪਹੁੰਚੇ ਤਾਂ ਇਕ ਗ੍ਰੈਂਡ ਵਿਟਾਰਾ ਕਾਰ ਨੰ. ਪੀ. ਬੀ. 08 ਐੱਫ਼. ਕੇ. 7073 ਉਸ ਦੇ ਪੁੱਤਰ ਦੀ ਕਾਰ ਅੱਗੇ ਆਈ ਅਤੇ ਉਸ ਦੇ ਪਿੱਛੇ ਆ ਰਹੀ ਪੀ. ਬੀ. 08 ਡੀ. ਬੀ. 6500 ਕ੍ਰੇਟਾ ਕਾਰ ਉਨ੍ਹਾਂ ਦੇ ਪੁੱਤਰ ਦੀ ਕਾਰ ਨਾਲ ਟਕਰਾ ਗਈ, ਜਿਸ ਤੋਂ ਬਾਅਦ ਉਹ ਤੁਰੰਤ ਗਲੋਬਲ ਹਸਪਤਾਲ ਲਿਜਾਣ ਦੇ ਬਾਅਦ ਪਟੇਲ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ: ਸਤਲੁਜ ਦਰਿਆ ਦੇ ਓਵਰਫਲੋਅ ਹੋਣ ਦੇ ਖ਼ਤਰੇ ਨੂੰ ਵੇਖਦਿਆਂ CM ਭਗਵੰਤ ਮਾਨ ਦਾ ਐਕਸ਼ਨ

ਗ੍ਰੈਂਡ ਵਿਟਾਰਾ ਕਾਰ ਦਾ ਮਾਲਕ ਨਿਕਲਿਆ ਕਰਿਆਣਾ ਕਾਰੋਬਾਰੀ
ਸੂਤਰਾਂ ਦੀ ਮੰਨੀਏ ਤਾਂ ਗ੍ਰੈਂਡ ਵਿਟਾਰਾ ਕਾਰ ਦਾ ਮਾਲਕ ਰੇਲਵੇ ਸਟੇਸ਼ਨ ਰੋਡ ’ਤੇ ਸਤਿਤ ਮੰਡੀ ਵਿਚ ਕਰਿਆਨਾ ਕਾਰੋਬਾਰੀ ਨਿਕਲਿਆ, ਜੋਕਿ ਆਪਣੀ ਪਤਨੀ ਅਤੇ ਧੀ ਨਾਲ ਮਾਡਲ ਟਾਊਨ ਵਿਚ ਪਿੱਜ਼ਾ ਖਾਣ ਲਈ ਜਾ ਰਿਹਾ ਸੀ, ਇਸ ਦੌਰਾਨ ਉਕਤ ਹਾਦਸਾ ਵਾਪਰ ਗਿਆ । ਹਲਾਂਕਿ ਦੱਸਿਆ ਜਾ ਰਿਹਾ ਹੈ ਕਿ ਗ੍ਰੈਂਡ ਵਿਟਾਰਾ ਕਾਰ ਦੇ ਮਾਲਕ ਉਸ ਦੀ ਪਤਨੀ ਅਤੇ ਬੱਚੀ ਨੂੰ ਵੀ ਸੱਟਾਂ ਲੱਗੀਆਂ ਹਨ, ਜੋਕਿ ਹਸਪਤਾਲ ਵਿਚ ਦਾਖ਼ਲ ਹੈ।

ਹਾਦਸੇ ਦਾ ਕਾਰਨ ਜਾਨਣ ਲਈ ਪੁਲਸ ਸੀ. ਸੀ. ਟੀ. ਵੀ. ਨੂੰ ਗਹਿਰਾਈ ਨਾਲ ਖੰਗਾਲਿਆ
ਉਥੇ ਹੀ ਏ. ਡੀ. ਸੀ. ਪੀ. ਸਿਟੀ-2 ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਹਾਦਸੇ ਦਾ ਕਾਰਨ ਜਾਨਣ ਲਈ ਪੁਲਸ ਮਾਡਲ ਟਾਊਨ ਰੋਡ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਆਖਰ ਹਾਦਸਾ ਕਿਸ ਤਰ੍ਹਾਂ ਹੋਇਆ ਅਤੇ ਕਿਸ ਕਾਰ ਚਾਲਤ ਦੀ ਗ਼ਲਤੀ ਸੀ। ਫਿਲਹਾਲ ਜੋ ਫੁਟੇਜ ਪੁਲਸ ਕੋਲ ਆਈ ਹੈ, ਉਸ ਆਧਾਰ ’ਤੇ ਦੋਵੇਂ ਕਾਰ ਚਾਲਕਾਂ ਨੂੰ ਨਾਮਜ਼ਦ ਕੀਤਾ ਹੈ ਕਿਉਂਕਿ ਮੁੱਢਲੇ ਤੌਰ ’ਤੇ ਦੋਵੇਂ ਕਾਰ ਚਾਲਕਾਂ ਦੀਆਂ ਗ਼ਲਤੀਆਂ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਵਾਸੀਆਂ ਨੂੰ ਲੈ ਕੇ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਅਨੋਖੇ ਮਤੇ ਪਾਸ, ਕਰ 'ਤੇ ਵੱਡੇ ਐਲਾਨ
ਮਹਿੰਦਰ ਸਿੰਘ ਕੇ. ਪੀ. ਦੇ ਘਰ ਦੁੱਖ਼ ਪ੍ਰਗਟਾਉਣ ਪਹੁੰਚੇ ਸਾਰੀਆਂ ਪਾਰਟੀਆਂ ਦੇ ਨੇਤਾ
ਉਥੇ ਹੀ ਮਹਿੰਦਰ ਸਿੰਘ ਕੇ. ਪੀ, ਜੋਕਿ ਸਾਬਕਾ ਵਿਧਾਇਕ ਅਤੇ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ, ਦੇ ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਪੰਜਾਬ ਭਾਜਪਾ, ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਉਨ੍ਹਾਂ ਦੇ ਘਰ ਪਰਿਵਾਰ ਨਾਲ ਦੁੱਖ਼ ਸਾਂਝਾ ਕਰਨ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦਿੱਤਾ। ਇਸ ਦੁੱਖ਼ ਦੀ ਘੜੀ ਵਿਚ ਸ਼ਾਮਲ ਹੋਣ ਵਾਲੇ ਨੇਤਾਵਾਂ ਵਿਚ ਬੀਬੀ ਜਗੀਰ ਕੌਰ, ਸੁਸ਼ੀਲ ਕੁਮਾਰ ਰਿੰਕੂ, ਜ਼ਿਲਾ ਪ੍ਰਧਾਨ ਅਕਾਲੀ ਦੱਲ ਇਕਬਾਲ ਸਿੰਘ ਢੀਂਡਸਾ ਆਦਿ ਸ਼ਾਮਲ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਬਿਜਲੀ ਖ਼ਪਤਕਾਰ ਦੇਣ ਧਿਆਨ! ਪਾਵਰਕਾਮ ਵਿਭਾਗ ਕਰ ਰਿਹੈ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੱਪ ਦੇ ਡੰਗਣ ’ਤੇ ਇਲਾਜ ਸੰਭਵ, ਤੁਰੰਤ ਲਓ ਮੈਡੀਕਲ ਸਹਾਇਤਾ
NEXT STORY