ਮਾਨਾਂਵਾਲਾ, (ਜਗਤਾਰ)- ਪਿਛਲੇ 6-7 ਸਾਲ ਤੋਂ ਸ਼ੁਰੂ ਹੋਏ ਨਸ਼ੇ ਦੇ ਤੂਫਾਨ ਨੇ ਪੰਜਾਬੀ ਮਾਵਾਂ ਦੇ ਪੁੱਤ ਰੁਖਾਂ ਵਾਂਗ ਜੜੋਂ ਉਖਾੜ ਸੁਟੇ ਹਨ ਤੇ ਇਹ ਤੁਫਾਨ ਬੇ-ਖੌਫ ਹੋ ਕੇ ਗੁਰੂਆਂ-ਪੀਰਾਂ ਤੇ ਸੂਰਮਿਆਂ ਦੀ ਧਰਤੀ ਤੇ ਆਪਣਾ ਕਹਿਰ ਢਾਹ ਰਿਹਾ ਹੈ। ਇਸ ਕਹਿਰ ਦੀ ਭੇਂਟ ਸ਼ੁਕੱਰਵਾਰ ਪਿੰਡ ਬੰਡਾਲਾ 'ਚ ਗੁਰਸੇਵਕ ਸਿੰਘ ਪੁੱਤਰ ਹਰਭਜਨ ਸਿੰਘ ਪਰਜਾਪਤ ਪੱਤੀ ਬਾਝ ਕੀ ਵੀ ਚ੍ਹੜ ਗਿਆ। ਜਾਣਕਾਰੀ ਮੁਤਾਬਿਕ ਗੁਰਸੇਵਕ ਸਿੰਘ ਜੋ ਕਿ ਕਾਫੀ ਦੇਰ ਤੋਂ ਨਸ਼ਿਆਂ ਦਾ ਆਦੀ ਸੀ ਜੋ ਕਿ ਕੁਝ ਦਿਨ ਪਹਿਲਾਂ ਨਸ਼ੇ ਕਰ ਕੇ ਜਦ ਘਰ ਪਹੁੰਚਿਆਂ ਤਾਂ ਦਰਵਾਜੇ 'ਚ ਹੀ ਬੇਹੋਸ਼ ਹੋ ਕੇ ਡਿੱਗ ਪਿਆ ਤੇ ਕੁਝ ਹੀ ਸਮੇਂ ਬਾਅਦ ਦੰਮ ਤੋੜ ਗਿਆ, ਇਸ ਦੌਰਾਨ ਪਿੰਡ ਬੰਡਾਲਾ ਵਾਸੀਆਂ ਨੇ ਸਖਤ ਰੋਸ ਕੀਤਾ ਤੇ ਚਿੱਟਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਪੁਲੀਸ ਨੂੰ ਤਾੜਨਾਂ ਕੀਤੀ। ਪਿੰਡ ਵਾਸੀਆਂ ਦੇ ਰੋਸ ਨੂੰੰ ਦੇਖਦੇ ਹੋਏ ਐਸ.ਐਚ.ਓ ਥਾਣਾਂ ਜੰਡਿਆਲਾ ਗੁਰੂ ਕਪਿੱਲ ਕੌਸ਼ਲ ਨੇ ਪੁਲੀਸ ਚੌਕੀ ਬੰਡਾਲਾ ਵਿੱਖੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਹੰਗਾਮੀ ਮੀਟਿੰਗ ਸੱਦੀ। ਮੀਟਿੰਗ ਦੌਰਾਨ ਪਿੰਡ ਵਾਸੀਆਂ ਨੇ ਚਿੱਟਾ ਵੇਚਣ ਵਾਲਿਆਂ ਦਾ ਨਾਮ ਲੈ ਕੇ ਖੁਲ ਕੇ ਭੜਾਸ ਕੱਢੀ। ਜਿਸ ਤੇ ਐਚ.ਐਚ.ਓ ਕਪਿੱਲ ਕੌਸ਼ਲ ਅਤੇ ਏ.ਐਸ.ਆਈ ਬਲਵਿੰਦਰ ਸਿੰਘ ਪੁਲਸ ਚੌਕੀ ਇੰਚਾਰਜ਼ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਤਿੰਨ ਨਸ਼ੇੜੀਆਂ ਨਿਰਮਲ ਸਿੰਘ ਵਾਸੀ ਪੱਖੋਕੇ, ਜਗਤਾਰ ਸਿੰਘ ਜੱਗਾ ਵਾਸੀ ਬੰਡਾਲਾ, ਪੰਜਾਬ ਸਿੰਘ ਵਾਸੀ ਬੰਡਾਲਾ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ।
Punjab Wrap Up: ਪੜ੍ਹੋ 15 ਮਾਰਚ ਦੀਆਂ ਵੱਡੀਆਂ ਖ਼ਬਰਾਂ
NEXT STORY