ਅੰਮ੍ਰਿਤਸਰ (ਬਿਊਰੋ)- ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵਲੋਂ ਮਸ਼ੀਨਾਂ ਤੇ ਸਬਸਿਡੀ ਉਪਲੱਬਧ ਕਰਵਾਉਣ ਲਈ ਆਨ ਲਾਈਨ ਪੋਰਟਲ agrumachinerypb.com ’ਤੇ 03 ਜਨਵਰੀ 2023 ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 5 ਸਾਲ ਦੇ ਬੱਚੇ ਨਾਲ ਜੋ ਹੋਇਆ ਸੁਣ ਕੰਬ ਜਾਵੇਗੀ ਰੂਹ, ਪੈਸੇ ਦੇ ਕੇ ਮਾਮਲਾ ਦਬਾਉਣ ਦੀ ਕੋਸ਼ਿਸ਼
ਇਸ ਸਬੰਧੀ ਵਿਸਥਾਰ ਦਿੰਦਿਆਂ ਮੁੱਖ ਖੇਤੀਬਾੜੀ ਅਧਿਕਾਰੀ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਵਿਚ ਮੁੱਖ ਤੌਰ ’ਤੇ ਮੈਨੂਅਲ/ਬੈਟਰੀ:ਨੈਪ ਸੈਕ ਸਪ੍ਰੇਅਰ, ਫਾਰੇਜ ਬੇਲਰ, ਮਲਟੀ ਕਰਾਪ ਪਲਾਂਟਰ (20 ਐਚ.ਪੀ ਤੋਂ ਘੱਟ ਸਮਰੱਥਾ ਵਾਲੇ ਟ੍ਰੈਕਟਰ ਲਈ),ਪਾਵਰ ਨੈਪ ਸੈਕ ਸਪ੍ਰਅਰ, ਮਿਲੈਟ ਮਿੱਲ, ਫਾਰੇਜ ਹਾਰਵੇਸਟਰ, ਟ੍ਰੈਕਟਰ ਚਾਲਕ ਸਪ੍ਰੇਅਰ,ਆਈਲ ਮਿੱਲ ਅਤੇ ਨੁਮੈਟਿਕ ਪਲਾਂਟਰ ਸ਼ਾਮਲ ਹਨ।
ਇਹ ਵੀ ਪੜ੍ਹੋ- ਹਵਾਈ ਯਾਤਰੀ ਜ਼ਰੂਰ ਪੜ੍ਹਨ ਇਹ ਖ਼ਬਰ, ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਲਿਆ ਵੱਡਾ ਫ਼ੈਸਲਾ
ਉਨ੍ਹਾਂ ਨੇ ਦੱਸਿਆ ਕਿ ਐੱਸ.ਸੀ/ਮਹਿਲਾਵਾਂ/ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਸਬਸਿਡੀ ਦੀ ਦਰ 50 ਫੀਸਦੀ ਅਤੇ ਹੋਰ ਕਿਸਾਨਾਂ ਲਈ 40 ਫੀਸਦੀ ਹੋਵੇਗੀ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਰ ਕਰਨ ਦੇ ਮਕਸਦ ਨਾਲ ਮਸ਼ੀਨਰੀ ਤੇ ਦਿੱਤੀ ਜਾ ਰਹੀ ਸਬਸਿਡੀ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਗਿੱਲ ਨੇ ਦੱਸਿਆ ਕਿ ਕਿਸਾਨ ਕਿਸੇ ਵੀ ਤਰ੍ਹਾਂ ਦੀ ਸਲਾਹ ਲਈ ਕਿਸਾਨ ਕਾਲ ਸੈਂਟਰ ਦੇ ਟੋਲ ਫ਼ਰੀ ਨੰਬਰ 1800-180-1551 ਤੇ ਵੀ ਸੰਪਰਕ ਕਰ ਸਕਦੇ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਅੰਮ੍ਰਿਤਸਰ 'ਚ 5 ਸਾਲ ਦੇ ਬੱਚੇ ਨਾਲ ਜੋ ਹੋਇਆ ਸੁਣ ਕੰਬ ਜਾਵੇਗੀ ਰੂਹ, ਪੈਸੇ ਦੇ ਕੇ ਮਾਮਲਾ ਦਬਾਉਣ ਦੀ ਕੋਸ਼ਿਸ਼
NEXT STORY