ਬਹਿਰਾਮਪੁਰ, (ਗੋਰਾਇਆ)- ਪੁਲਸ ਨੇ ਜ਼ਿਲਾ ਗੁਰਦਾਸਪੁਰ ਦੇ ਇਕ ਪਿੰਡ ’ਚ ਇਕ ਨਾਬਾਲਗ ਬੱਚੇ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਬਹਿਰਾਮਪੁਰ ਪੁਲਸ ਸਟੇਸ਼ਨ ਇੰਚਾਰਜ ਮਨਜੀਤ ਕੌਰ ਨੇ ਦੱਸਿਆ ਕਿ 28 ਅਕਤੂਬਰ ਨੂੰ ਜਾਗੋਚੱਕ ਟਾਂਡਾ ਵਾਸੀ ਇਕ 14 ਸਾਲਾ ਲਡ਼ਕੇ ਨੂੰ ਚੌਕੀਦਾਰ ਸੁਖਵਿੰਦਰ ਸਿੰਘ ਨਸ਼ੇ ਦੀ ਹਾਲਤ ’ਚ ਆਪਣੇ ਘਰ ਲੈ ਗਿਆ ਸੀ ਅਤੇ ਉਸ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਕਤ ਲੜਕੇ ਵਲੋਂ ਵਿਰੋਧ ਕਰਨ ’ਤੇ ਮੁਲਜ਼ਮ ਨੇ ਬੱਚੇ ਦੇ ਹੱਥ ਪੈਰ ਬੰਨ੍ਹ ਕੇ ਉਸ ਨੂੰ ਜ਼ਬਰਦਸ਼ਤੀ ਆਪਣੇ ਘਰ ’ਚ ਲੁਕਾ ਕੇ ਰੱਖਿਆ ਅਤੇ ਬੱਚੇ ਵਲੋਂ ਰੌਲਾ ਪਾਉਣ ’ਤੇ ਦਾਤਰ ਨਾਲ ਉਸ ਦੇ ਗਲੇ ’ਤੇ ਵਾਰ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ। ਇਸ ਸਬੰਧੀ ਮੁਲਜ਼ਮ ਦੇ ਲਡ਼ਕੇ ਅਤੇ ਉਸ ਦੇ ਇਕ ਸਾਥੀ ਨੇ ਬੱਚੇ ਨੂੰ ਬਚਾਇਆ ਸੀ। ਇਸ ਸਬੰਧੀ ਬਹਿਰਾਮਪੁਰ ਪੁਲਸ ਨੇ ਬੱਚੇ ਦੇ ਬਿਆਨ ਦੇ ਆਧਾਰ ’ਤੇ ਮੁਲਜ਼ਮ ਸੁਖਵਿੰਦਰ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਉਸਦੀ ਤਾਲਾਸ਼ ਸ਼ੁਰੂ ਕਰ ਦਿੱਤੀ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਸ ਸਮੇਂ ਤੋਂ ਹੀ ਵਿਸ਼ੇਸ਼ ਟੀਮਾਂ ਗਠਿਤ ਕਰ ਮੁਲਜ਼ਮ ਦੀ ਤਾਲਾਸ਼ ਕੀਤੀ ਜਾ ਰਹੀ ਸੀ। ਕਿਸੇ ਮੁਖਬਰ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਮੁਲਜ਼ਮ ਰਾਵੀ ਦਰਿਆ ਦੇ ਕੱਢੇ ਬਣੇ ਧੁੱਸੀ ਬੰਨ੍ਹ ਕੋਲ ਟਿਊਬਵੈੱਲ ’ਤੇ ਛੁਪਿਆ ਹੋਇਆ ਹੈ ਅਤੇ ਇਸ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਅੰਮ੍ਰਿਤਸਰ ਤੋਂ ਗੱਡੀ ਖੋਹਣ ਵਾਲੇ 3 ਹੋਰ ਨੌਜਵਾਨ ਹਥਿਆਰਾਂ ਸਮੇਤ ਕਾਬੂ
NEXT STORY