ਦੀਨਾਨਗਰ(ਹਰਜਿੰਦਰ ਗੋਰਾਇਆ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਦੌਰਾਂਗਲਾ ਦੇ ਪਿੰਡ ਗੰਜੀ ਵਿਖੇ ਇੱਕ ਫਰਨੀਚਰ ਦੀ ਦੁਕਾਨ 'ਤੇ ਚਾਰ ਅਣਪਛਾਤੇ ਕਾਰ ਸਵਾਰਾਂ ਵੱਲੋਂ ਹਮਲਾ ਕਰਕੇ ਦੋ ਵਿਅਕਤੀਆਂ ਨੂੰ ਜ਼ਖਮੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੁਕਾਨ ਦੇ ਮਾਲਕ ਗੁਰਨਾਮ ਸਿੰਘ ਪੁੱਤਰ ਕਰਮ ਸਿੰਘ ਵਾਸੀ ਕਠਿਆਲੀ ਨੇ ਦੱਸਿਆ ਪਿੰਡ ਗੰਜੀ (ਟੋਟਾ ਮੋੜ) ਵਿਖੇ ਫਰਨੀਚਰ ਦੀ ਦੁਕਾਨ ਕਰਦਾ ਹੈ। ਜਦੋਂ ਦੁਕਾਨ ਦੇ ਅੰਦਰ ਬੈਠਾ ਹੋਇਆ ਸੀ ਅਤੇ ਕਾਰੀਗਰ ਦੁਕਾਨ ਦੀ ਬਾਹਰ ਸਾਇਡ ਕੰਮ ਕਰ ਰਹੇ ਸਨ ਸ਼ਾਮ ਕਰੀਬ 5.00 ਵਜੇ ਇੱਕ ਕਾਰ ਜਿੰਨ ਮਾਰਕਾ ਬਿਨਾਂ ਨੰਬਰੀ ਵਿੱਚ 4 ਅਣਪਛਾਤੇ ਵਿਅਕਤੀ ਸਵਾਰ ਹੋ ਕੇ ਆਏ ਅਤੇ ਇੱਕ ਵਿਅਕਤੀ ਕਾਰ ਵਿੱਚ ਬੈਠਾ ਰਿਹਾ ਤਿੰਨ ਅਣਪਛਾਤੇ ਵਿਅਕਤੀਆਂ ਨੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਦਸਤੀ ਹਥਿਆਰਾ ਨਾਲ ਸੱਟਾਂ ਮਾਰ ਕੇ ਮੇਰੇ ਅਤੇ ਦੁਕਾਨ 'ਤੇ ਕੰਮ ਕਰਦੇ ਲੜਕੇ ਅਸ਼ਵਨੀ ਕੁਮਾਰ ਨੂੰ ਜ਼ਖ਼ਮੀ ਕਰ ਦਿੱਤਾ।
ਦੁਕਾਨ ਦੇ ਬਾਹਰ ਸੜਕ ਦੇ ਕਿਨਾਰੇ ਖੜੀ ਸਵਿਫਟ ਗੱਡੀ ਦੀ ਭੰਨ ਤੋੜ ਕੀਤੀ ਤੇ ਬਾਅਦ 'ਚ ਗੱਡੀ ਗੁਰਦਾਸਪੁਰ ਵਾਲੀ ਸਾਈਡ ਨੂੰ ਲੈ ਕੇ ਫਰਾਰ ਹੋ ਗਏ। ਉਧਰੋਂ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਾਰੇ ਘਟਨਾ ਦੀ ਜਾਂਚ ਪੜਤਾਲ ਕਰ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। ਪੁਲਸ ਵੱਲੋਂ ਸੜਕ ਕਿਨਾਰੇ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਕਿ ਹਮਲਾ ਕਰਨ ਵਾਲੇ ਨੌਜਵਾਨਾਂ ਬਾਰੇ ਕੋਈ ਪਤਾ ਲੱਗ ਸਕੇ ।
ਪੰਜਾਬ 'ਚ ਇਕ ਹੋਰ ਵੱਡਾ ਐਨਕਾਊਂਟਰ, ਚੱਲੀਆਂ ਤਾੜ-ਤਾੜ ਗੋਲੀਆਂ
NEXT STORY