ਅੰਮ੍ਰਿਤਸਰ (ਨੀਰਜ)-ਚਾਈਨਾ ਡੋਰ ਵਿਰੁੱਧ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਵੱਡੀ ਸਫ਼ਲਤਾ ਮਿਲੀ ਹੈ। ਜਾਣਕਾਰੀ ਅਨੁਸਾਰ ਪ੍ਰਦੂਸ਼ਣ ਕੰਟਰੋਲ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨੇ ਘਿਓ ਮੰਡੀ ਚੌਕ ਸਥਿਤ ਸੁਰਜੀਤ ਟ੍ਰਾਂਸਪੋਰਟ ਦੇ ਗੋਦਾਮ ਤੋਂ 1200 ਚਾਈਨਾ ਡੋਰ ਦੇ ਗੱਟੂਆਂ ਦੀ ਇਕ ਵੱਡੀ ਖੇਪ ਬਰਾਮਦ ਕੀਤੀ ਹੈ। ਜ਼ਿਲ੍ਹਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇਹ ਖੇਪ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਹੈ, ਜਿਸ ਵਿੱਚ ਇੰਨੀ ਵੱਡੀ ਮਾਤਰਾ ਵਿੱਚ ਚਾਈਨਾ ਡੋਰ ਦੇ ਗੱਟੂ ਫੜੇ ਗਏ ਹਨ। ਇਸ ਤੋਂ ਪਹਿਲਾਂ ਥਾਣਾ ਕੰਟੋਨਮੈਂਟ ਦੀ ਟੀਮ ਨੇ ਆਪਣੇ ਇਲਾਕੇ ਵਿਚ ਬੋਰੀਆਂ ਵਾਲਾ ਬਾਜ਼ਾਰ ਦੇ ਪਤੰਗ ਵੇਚਣ ਵਾਲੇ ਦਵਿੰਦਰ ਸਿੰਘ ਉਰਫ ਬੰਟੀ ਅਤੇ ਟਰੱਕ ਡਰਾਇਵਰ ਹੇਮਰਾਜ ਤੋਂ 1020 ਚਾਈਨਾ ਡੋਰ ਦੇ ਗੱਟੂ ਫੜੇ ਸਨ।
ਜਾਣਕਾਰੀ ਅਨੁਸਾਰ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਚੇਅਰਮੈਨ ਆਦਰਸ਼ਪਾਲ ਵਿੱਗ ਵੱਲੋਂ ਜਾਰੀ ਟੋਲ ਫ੍ਰੀ ਨੰਬਰ 18001802810 ’ਤੇ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਉਕਤ ਟਰਾਂਸਪੋਰਟ ਵਾਹਨ ਵਿਚ ਸੈਂਕੜੇ ਦੀ ਸੰਖਿਆ ਵਿਚ ਗੱਟੂ ਆਏ ਹਨ, ਜਿਸ ਤੋਂ ਬਾਅਦ ਐਕਸੀਅਨ ਸੁਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਐੱਸ. ਡੀ. ਓ. ਵਿਨੋਦ ਕੁਮਾਰ ਅਤੇ ਐੱਸ. ਡੀ. ਓ. ਜਸਮੀਤ ਸਿੰਘ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ, ਜਿਸ ਵਿਚ ਸਾਰੀ ਨਿਗਰਾਨੀ ਖੁਦ ਡੀ. ਸੀ. ਸਾਕਸ਼ੀ ਸਾਹਨੀ ਵਲੋਂ ਕੀਤੀ ਗਈ ਅਤੇ ਮੌਕੇ ’ਤੇ 20 ਪੇਟੀਆਂ ਚਾਈਨਾ ਗੱਟੂਆਂ ਦੀਆਂ ਬਰਾਮਦ ਹੋਈਆ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ ਨੂੰ ਮਿਲਿਆ SKM ਦਾ 'ਸਾਥ', ਖਨੌਰੀ ਬਾਰਡਰ ਪਹੁੰਚਿਆ ਜੱਥਾ
ਕਰਨਾਲ ਤੋਂ ਆਇਆ ਸੀ ਮਾਲ ਜੰਡਿਆਲਾ ਗੁਰੂ ਦੇ ਪਤੇ ’ਤੇ
ਜਾਣਕਾਰੀ ਅਨੁਸਾਰ ਸੁਰਜੀਤ ਟਰਾਂਸਪੋਰਟ ਦੇ ਟਰੱਕ ਵਿਚ ਚਾਈਨਾ ਡੋਰ ਦੀਆਂ 20 ਪੇਟੀਆਂ ਕਰਨਾਲ ਤੋਂ ਆਈਆ ਸੀ, ਜਿਸ ਨੂੰ ਜੰਡਿਆਲਾ ਗੁਰੂ ਦੇ ਪਤੇ ’ਤੇ ਉਤਾਰਿਆ ਜਾਣਾ ਸੀ। ਪੁਲਸ ਦੀ ਜਾਂਚ ਪ੍ਰਭਾਵਿਤ ਨਾ ਹੋਵੇ ਇਸ ਲਈ ਖੇਪ ਮੰਗਵਾਉਣ ਵਾਲੇ ਵਿਅਕਤੀ ਦਾ ਨਾਂ ਜਨਤਕ ਨਹੀਂ ਕੀਤਾ ਜਾ ਰਿਹਾ ਹੈ ਪਰ ਇਹ ਵੀ ਸੱਚ ਹੈ ਕਿ ਇਸ ਖੇਪ ਦੇ ਪਿੱਛੇ ਹੀ ਕੋਈ ਪੁਰਾਣੇ ਚਾਈਨਾ ਡੋਰ ਵਿਕ੍ਰੇਤਾ ਦੀ ਸਾਜਿਸ਼ ਹੈ।
ਫਿਲਹਾਲ ਇੰਨੀ ਵੱਡੀ ਪੇਖ ਦੇ ਫੜੇ ਜਾਣ ਨਾਲ ਇਹ ਵੀ ਸਾਬਿਤ ਹੋ ਰਿਹਾ ਹੈ ਕਿ ਨਾ ਤਾਂ ਪਤੰਗ ਵ੍ਰਿਕੇਤਾ ਚਾਈਨਾ ਡੋਰ ਦੀ ਵਿਕਰੀ ਕਰਨ ਤੋਂ ਬਾਜ ਆ ਰਹੇ ਹਨ ਅਤੇ ਨਾ ਹੀ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਬੱਚੇ ਇਸ ਖੂਨੀ ਡੋਰ ਤੋਂ ਤੋਬਾ ਕਰਨ ਤੋਂ ਬਾਜ ਆ ਰਹੇ ਹਨ, ਜਦਕਿ ਖੁਦ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਡੀ. ਸੀ. ਸਾਕਸ਼ੀ ਸਾਹਨੀ, ਐੱਸ. ਐੱਸ. ਪੀ. ਚਰਨਜੀਤ ਸਿੰਘ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਹਨ ਅਤੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਚਾਈਨਾ ਡੋਰ ਨਾਲ ਪਤੰਗ ਨਾ ਉਡਾਓ।
ਟਰਾਂਸਪੋਰਟ ਪ੍ਰਬੰਧਕਾਂ ਦਾ ਕਹਿਣਾ ਬਿੱਲ ਵਿਚ ਧਾਰਾ ਲਿਖੀ ਸੀ
ਸੁਰਜੀਤ ਟਰਾਂਸਪੋਰਟ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜਿਹੜੇ ਵਿਅਕਤੀ ਨੇ ਕਰਨਾਲ ਤੋਂ ਬਿਲਟੀ ਕਰਵਾਈ ਹੈ, ਉਸ ਨੇ ਬਿੱਲ ਵਿਚ ਚਾਈਨਾ ਡੋਰ ਗੱਟੂ ਦੇ ਬਜਾਏ ਧਾਗਾ ਹੋਣ ਦਾ ਬਿੱਲ ਦਿੱਤਾ ਸੀ, ਜਿਸ ਦੇ ਚੱਲਦਿਆਂ 20 ਪੇਟੀ ਮਾਲ ਅੰਮ੍ਰਿਤਸਰ ਲਿਆਂਦਾ ਗਿਆ ਪਰ ਇਹ ਗੱਲ ਕਿਸੇ ਨੂੰ ਹਜ਼ਮ ਨਹੀਂ ਹੋ ਰਹੀ ਹੈ। ਟਰਾਂਸਪੋਰਟਰ ਕੀ ਕਿਸੇ ਵੀ ਤਰ੍ਹਾਂ ਦਾ ਮਾਲ ਬੁੱਕ ਕਰਨ ਤੋਂ ਪਹਿਲਾਂ ਉਸ ਨੂੰ ਚੈੱਕ ਨਹੀਂ ਕਰਦੇ ਹਨ। ਅਜਿਹੇ ਤਾਂ ਬਿਨਾਂ ਚੈਕਿੰਗ ਦੇ ਸਿਰਫ ਬਿੱਲ ਨੂੰ ਦੇਖ ਕੇ ਹਥਿਆਰਾਂ ਦੀ ਖੇਪ ਇੱਧਰੋ-ਉਧਰੋਂ ਹੋ ਸਕਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 4 ਵਿਅਕਤੀਆਂ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮਾਰੀਆਂ ਗੋਲੀਆਂ
ਪ੍ਰਸ਼ਾਸਨ ਵੱਲੋਂ ਬਣਾਏ ਕਾਊਂਟਰਾਂ ’ਤੇ ਦਿਖੇ ਘੱਟ ਲੋਕ
ਚਾਈਨਾ ਡੋਰ ਦੇ ਮਾਮਲੇ ਵਿਚ ਜ਼ਿਲਾ ਪ੍ਰਸ਼ਾਸਨ ਵੱਲੋਂ ਡੀ. ਸੀ. ਦਫ਼ਤਰ ਵਿੱਚ ਬਣਾਏ ਗਏ ਕਾਊਂਟਰ ’ਤੇ ਬਹੁਤ ਹੀ ਘੱਟ ਲੋਕ ਦੇਖਣ ਨੂੰ ਮਿਲੇ ਹਨ ਇਹ ਕਹਿ ਦਿੱਤਾ ਜਾਵੇ ਕਿ ਨਾ ਸਿਰਫ਼ ਲੋਕ ਦਿਖੇ ਹਨ, ਜਦਕਿ ਡੀ. ਸੀ. ਵਲੋਂ ਐਲਾਨ ਕੀਤਾ ਗਿਆ ਹੈ ਕਿ ਚਾਈਨਾ ਡੋਰ ਦਾ ਗੱਟੂ ਕਾਊਂਟਰ ’ਤੇ ਜਮਾ ਕਰਵਾਉ ਅਤੇ ਫ੍ਰੀ ਵਿਚ ਧਾਗੇ ਵਾਲੀ ਰਵਾਇਤੀ ਡੋਰ ਲੈ ਜਾਉ। ਸ਼ਾਇਦ ਲੋਕ ਪੁਲਸ ਕਾਰਵਾਈ ਦੇ ਡਰ ਤੋਂ ਕਾਊਂਟਰ ’ਤੇ ਨਹੀਂ ਆ ਰਹੇ ਹਨ। ਹਾਲਾਂਕਿ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਪੱਸ਼ਟ ਕੀਤਾ ਹੈ ਕਿ ਕਾਊਂਟਰ ’ਤੇ ਆਉਣ ਵਾਲੇ ਲੋਕਾਂ ’ਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ।
ਹਰ ਪਹਿਲੂ ਦੀ ਗੰਭੀਰਤਾ ਨਾਲ ਕਰਵਾਈ ਜਾਵੇਗੀ ਜਾਂਚ
1200 ਅਤੇ 1020 ਗੱਟੂ ਫੜੇ ਜਾਣ ਦੇ ਮਾਮਲੇ ਵਿੱਚ ਡੀ. ਸੀ. ਸਾਕਸ਼ੀ ਸਾਹਨੀ ਦਾ ਕਹਿਣਾ ਹੈ ਕਿ ਜਿਸ ਨੇ ਵੀ ਕਰਨਾਲ ਤੋਂ ਚਾਈਨਾ ਡੋਰ ਗੱਟੂ ਭੇਜੇ ਹਨ ਅਤੇ ਜਿਸ ਨੇ ਵੀ ਮੰਗਵਾਏ ਹਨ, ਉਸ ਦੀ ਹਰ ਪਹਿਲੂ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਕਾਲ ਬਣ ਆਏ ਕੈਂਟਰ ਨੇ ਪੂਰੇ ਪਰਿਵਾਰ ਨੂੰ ਪਾਇਆ ਘੇਰਾ, ਵਿਛ ਗਏ ਸੱਥਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਜਾਇਜ਼ ਸ਼ਰਾਬ ਸਪਲਾਈ ਕਰ ਰਹੇ ਤਿੰਨ ਵਿਅਕਤੀ ਪੁਲਸ ਨੂੰ ਦੇਖ ਕੇ ਹੋਏ ਫਰਾਰ
NEXT STORY