ਅੰਮ੍ਰਿਤਸਰ, (ਰਮਨ)- ਨਗਰ ਨਿਗਮ ਵੱਲੋਂ ਗੁਰੂ ਨਗਰੀ ਨੂੰ ਦੀਵਾਲੀ ਤੋਂ ਪਹਿਲਾਂ 66 ਹਜ਼ਾਰ ਐੱਲ. ਈ. ਡੀ. ਲਾਈਟਾਂ ਨਾਲ ਜਗਮਗਾਉਣ ਦੀ ਤਿਆਰੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਪਿਛਲੇ ਸਾਲਾਂ ਤੋਂ ਐੱਲ. ਈ. ਡੀ. ਲਾਈਟਾਂ ਲਾਉਣ ਸਬੰਧੀ ਗੱਲਾਂ ਤਾਂ ਬਹੁਤ ਹੋਈਆਂ ਤੇ ਕੁਝ ਲਾਈਟਾਂ ਸ਼ਹਿਰ ਦੇ ਮੁੱਖ ਰੋਡ ’ਤੇ ਲੱਗੀਆਂ ਤਾਂ ਹਨ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਅਮਲੀਜਾਮਾ ਨਹੀਂ ਪੁਆਇਆ ਗਿਆ, ਜਿਸ ਸਬੰਧੀ ਇਸ ਵਾਰ ਦੀਵਾਲੀ ਤੋਂ ਪਹਿਲਾਂ ਨਿਗਮ ਪ੍ਰਸ਼ਾਸਨ ਨੇ ਐੱਲ. ਈ. ਡੀ. ਲਾਈਟਾਂ ਲਾਉਣ ਦੀ ਠਾਣ ਲਈ ਹੈ।
ਸ਼ਹਿਰ ਵਿਚ ਸਟਰੀਟ ਲਾਈਟਾਂ ਨੂੰ ਲੈ ਕੇ ਕਾਫ਼ੀ ਸਮੱਸਿਆਵਾਂ ਹਰ ਰੋਜ਼
ਆਉਂਦੀਅਾਂ ਹਨ ਅਤੇ ਨਿਗਮ ਹਾਊਸ ਵਿਚ ਲੋਕ ਵੀ ਅਾਵਾਜ਼ ਉਠਾ ਚੁੱਕੇ ਹਨ ਕਿ ਉਨ੍ਹਾਂ ਦੇ ਕਈ ਇਲਾਕਿਆਂ ਵਿਚ ਸਟਰੀਟ ਲਾਈਟਾਂ ਦੇ ਪੁਆਇੰਟ ਬੰਦ ਹਨ, ਜਿਸ ਸਬੰਧੀ ਨਿਗਮ ਨੂੰ ਪੁਰਾਣੀਅਾਂ ਲਾਈਟਾਂ ਦੇ ਰੱਖ-ਰਖਾਅ ਲਈ ਵੀ ਕਾਫ਼ੀ ਬਜਟ ਖਰਚ ਕਰਨਾ ਪੈਂਦਾ ਹੈ। ਪਿਛਲੀ ਨਿਗਮ ਹਾਊਸ ਦੀ ਬੈਠਕ ਵਿਚ ਐੱਲ. ਈ. ਡੀ. ਲਾਈਟਾਂ ਸਬੰਧ ਮਤਾ ਪਾਸ ਕਰ ਦਿੱਤਾ ਗਿਆ ਸੀ, ਜਿਸ ਦਾ ਟੈਂਡਰ ਵੀ ਲੱਗ ਗਿਆ ਹੈ ਅਤੇ ਛੇਤੀ ਹੀ ਕੰਪਨੀ ਨੂੰ ਕੰਮ ਅਲਾਟ ਕਰ ਕੇ ਸ਼ਹਿਰ ਵਿਚ ਸਟਰੀਟ ਲਾਈਟਾਂ ਲੱਗਣ ਦਾ ਕੰਮ ਸ਼ੁਰੂ ਹੋ ਜਾਵੇਗਾ।
ਐੱਲ. ਈ. ਡੀ. ਲਾਈਟਾਂ ਲੱਗਣ ਨਾਲ ਹੋਵੇਗੀ ਬਿਜਲੀ ਦੀ ਬੱਚਤ
ਸ਼ਹਿਰ ’ਚ ਗਲੀਆਂ, ਚੌਕ-ਚੌਰਾਹਿਅਾਂ ਤੇ ਬਾਜ਼ਾਰਾਂ ਵਿਚ ਵੱਡੀਆਂ ਲਾਈਟਾਂ ਲੱਗੀਆ ਹੋਈਅਾਂ ਹਨ, ਜਿਨ੍ਹਾਂ ਨਾਲ ਬਿਜਲੀ ਦੀ ਖਪਤ ਜ਼ਿਆਦਾ ਹੁੰਦੀ ਹੈ। ਜਦੋਂ ਐੱਲ. ਈ. ਡੀ. ਲਾਈਟਾਂ ਲੱਗ ਗਈਅਾਂ ਤਾਂ ਬਿਜਲੀ ਖਪਤ ਵੀ ਘੱਟ ਹੋ ਜਾਵੇਗੀ।
ਸਮਾਰਟ ਸਿਟੀ ਪ੍ਰਾਜੈਕਟ ਤਹਿਤ ਹੋਵੇਗਾ ਸਾਰਾ ਕੰਮ
ਐੱਲ. ਈ. ਡੀ. ਲਾਈਟਾਂ ਲਾਉਣ ਦਾ ਕੰਮ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਹੋਵੇਗਾ, ਜਿਸ ਨਾਲ ਸ਼ਹਿਰ ’ਚ ਸਟਰੀਟ ਲਾਈਟਾਂ ਦੀਆਂ ਤਾਰਾਂ ਵੀ ਬਦਲੀਅਾਂ ਜਾਣਗੀਅਾਂ, ਜਿਸ ਨਾਲ ਬਿਜਲੀ ਚੋਰੀ ’ਤੇ ਨੱਥ ਕੱਸੀ ਜਾਵੇਗੀ। ਸਾਰੇ ਸ਼ਹਿਰ ਵਿਚ ਬਿਜਲੀ ਚੋਰੀ ਜ਼ਿਆਦਾਤਰ ਸਟਰੀਟ ਲਾਈਟਾਂ ਤੋਂ ਹੋ ਰਹੀ ਹੈ, ਜਿਸ ਨੂੰ ਲੈ ਕੇ ਕਈ ਵਾਰ ਪਾਵਰਕਾਮ ਦੇ ਅਧਿਕਾਰੀ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤਾਂ ਕਰ ਚੁੱਕੇ ਹਨ, ਜਿਸ ਨਾਲ ਥਾਂ-ਥਾਂ ’ਤੇ ਕੰਡਮ ਤਾਰਾਂ ਦਾ ਸਿਲਸਿਲਾ ਵੀ ਖਤਮ ਹੋ ਜਾਵੇਗਾ।
ਗੁਰੂ ਨਗਰੀ ਦਾ ਵਿਕਾਸ ਹੀ ਮੇਰਾ ਇਕਮਾਤਰ ਟੀਚਾ ਹੈ, ਜਿਸ ਲਈ ਦਿਨ-ਰਾਤ ਆਪਣੀ ਟੀਮ ਨਾਲ ਕੰਮ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਵਿਚ ਸ਼ਹਿਰਵਾਸੀਆਂ ਦੇ ਰੁਕੇ ਹੋਏ ਕੰਮਾਂ ਨੂੰ ਵੀ ਪੂਰਾ ਕਰਵਾਇਆ ਜਾਵੇਗਾ। ਮੈਨੂੰ ਗੁਰੂ ਨਗਰੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਪਿਛਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰੂ ਨਗਰੀ ਦੇ ਵਿਕਾਸ ਕੰਮਾਂ ਸਬੰਧੀ ਗੱਲਬਾਤ ਹੋਈ, ਜਿਸ ਨਾਲ ਅਗਲੇ ਸਮੇਂ ’ਚ ਵਿਕਾਸ ਕੰਮਾਂ ਅਤੇ ਫੰਡ ਨੂੰ ਲੈ ਕੇ ਕੋਈ ਕਮੀ ਨਹੀਂ ਆਵੇਗੀ। ਸ਼ਹਿਰ ਵਿਚ ਐੱਲ. ਈ. ਡੀ. ਲਾਈਟਾਂ ਸਬੰਧੀ ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਇਸ ਕੰਮ ਵਿਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਦੀਵਾਲੀ ਤੋਂ ਪਹਿਲਾਂ ਐੱਲ. ਈ. ਡੀ. ਲਾਈਟਾਂ ਲੱਗਣ ਦਾ ਸ਼ਹਿਰ ਵਿਚ ਕੰਮ ਸ਼ੁਰੂ ਹੋ ਜਾਵੇਗਾ। ਸ਼ਹਿਰ ਐੱਲ. ਈ. ਡੀ. ਲਾਈਟਾਂ ਨਾਲ ਜਗਮਗਾਏਗਾ, ਟੈਂਡਰ ਲੱਗ ਗਿਆ ਹੈ, ਛੇਤੀ ਹੀ ਕੰਪਨੀ ਨੂੰ ਅਲਾਟ ਕਰ ਦਿੱਤਾ ਜਾਵੇਗਾ। –ਕਰਮਜੀਤ ਸਿੰਘ ਰਿੰਟੂ, ਮੇਅਰ ਨਗਰ ਨਿਗਮ ਅੰਮ੍ਰਿਤਸਰ
‘31 ਮਾਰਚ ਦੀ ਡੈੱਡਲਾਈਨ ’ਚ 2 ਸਾਲ ਦੀ ਮਿਆਦ ਵਧਾਏ ਪੰਜਾਬ ਸਰਕਾਰ’
NEXT STORY