ਅੰਮ੍ਰਿਤਸਰ, (ਅਰੁਣ)- ਜ਼ਿਲਾ ਦਿਹਾਤੀ ਪੁਲਸ ਨੇ ਕੀਤੀ ਛਾਪੇਮਾਰੀ ਦੌਰਾਨ ਨਸ਼ੇ ਵਾਲੇ ਪਦਾਰਥਾਂ ੰਦੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ। ਥਾਣਾ ਕੰਬੋਅ ਦੀ ਪੁਲਸ ਨੇ 40 ਗੋਲੀਆਂ ਸਮੇਤ ਕੁਲਦੀਪ ਸਿੰਘ ਦਰਜੀ ਵਾਸੀ ੳੁਡਰ, ਥਾਣਾ ਘਰਿੰਡਾ ਦੀ ਪੁਲਸ ਨੇ 2 ਗ੍ਰਾਮ ਹੈਰੋਇਨ ਸਮੇਤ ਮਨਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਕਾਊਂਕੇ, ਥਾਣਾ ਰਾਜਾਸਾਂਸੀ ਦੀ ਪੁਲਸ ਨੇ 120 ਗੋਲੀਆਂ ਤੇ 3 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਸਵਾਰ ਮਨਦੀਪ ਸਿੰਘ ਪੁੱਤਰ ਇੰਦਰਜੀਤ ਸਿੰਘ, ਇੰਦਰਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਸੈਂਸਰਾ ਕਲਾਂ, ਥਾਣਾ ਮਹਿਤਾ ਦੀ ਪੁਲਸ ਨੇ 300 ਗੋਲੀਆਂ ਸਮੇਤ ਗੁਰਜੰਟ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਉਦੋਨੰਗਲ ਖੁਰਦ, ਥਾਣਾ ਮਜੀਠਾ ਦੀ ਪੁਲਸ ਨੇ 1 ਗ੍ਰਾਮ ਨਸ਼ੇ ਵਾਲੇ ਪਾਊਡਰ ਸਮੇਤ ਕਰਨਪਾਲ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਤੇਜਾਵੀਲਾ, ਥਾਣਾ ਭਿੰਡੀ ਸੈਦਾਂ ਦੀ ਪੁਲਸ ਨੇ 92 ਗੋਲੀਆਂ ਸਮੇਤ ਕਸ਼ਮੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸੌਡ਼ੀਅਾਂ ਮੰਦ, ਥਾਣਾ ਰਮਦਾਸ ਦੀ ਪੁਲਸ ਨੇ 65 ਗੋਲੀਅਾਂ ਸਮੇਤ ਸੁਰਜੀਤ ਮਸੀਹ ਵਾਸੀ ਅਵਾਣ, ਥਾਣਾ ਝੰਡੇਰ ਦੀ ਪੁਲਸ ਨੇ 510 ਗੋਲੀਆਂ ਤੇ ਮੋਬਾਇਲ ਸਮੇਤ ਰਾਜਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਤੇਡ਼ਾ ਕਲਾਂ, ਥਾਣਾ ਚਾਟੀਵਿੰਡ ਦੀ ਪੁਲਸ ਨੇ 45 ਗੋਲੀਆਂ ਸਮੇਤ ਲਵਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਵਰਪਾਲ, ਥਾਣਾ ਜੰਡਿਆਲਾ ਗੁਰੂ ਦੀ ਪੁਲਸ ਨੇ 55 ਗੋਲੀਆਂ ਸਮੇਤ ਸਰਬਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਨਿੱਝਰਪੁਰਾ ਤੇ ਥਾਣਾ ਲੋਪੋਕੇ ਦੀ ਪੁਲਸ ਨੇ 9 ਗ੍ਰਾਮ ਹੈਰੋਇਨ ਸਮੇਤ ਹਰਪਾਲ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਚਵਿੰਡਾ ਕਲਾਂ ਨੂੰ ਗ੍ਰਿਫਤਾਰ ਕਰ ਕੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕਾਰਵਾਈ ਕਰਦਿਆਂ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।
ਪਾਵਰਕਾਮ ਨੇ 6768 ਕੁਨੈਕਸ਼ਨਾਂ ਦੀ ਚੈਕਿੰਗ ਕਰ ਕੇ ਠੋਕਿਆ 37.58 ਲੱਖ ਜੁਰਮਾਨਾ
NEXT STORY