ਅੰਮ੍ਰਿਤਸਰ, (ਰਮਨ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਖਪਤਕਾਰਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਤੇ ਸੇਵਾਵਾਂ ਦੇਣ ਦੇ ਨਾਲ-ਨਾਲ ਆਪਣੇ ਬਿਜਲੀ ਘਾਟੇ ਨੂੰ ਘਟਾਉਣ ਲਈ ਅਚਾਨਕ ਛਾਪੇਮਾਰੀ ਕਰ ਕੇ ਬਿਜਲੀ ਚੋਰੀ ਨੂੰ ਰੋਕਣ ਦੇ ਵੀ ਯਤਨ ਕਰਦਾ ਹੈ। ਇਸ ਕਰ ਕੇ ਬਾਰਡਰ ਜ਼ੋਨ ਅੰਮ੍ਰਿਤਸਰ ਦੇ ਮੁੱਖ ਇੰਜੀਨੀਅਰ ਸੰਦੀਪ ਕੁਮਾਰ ਸੂਦ ਦੇ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਟੀਮਾਂ ਬਣਾ ਕੇ ਸਮੁੱਚੇ ਜ਼ੋਨ ’ਚ ਚੈਕਿੰਗ ਕਰਵਾਈ ਗਈ। ਹਲਕਾ ਤਰਨਤਾਰਨ ਨੇ ਇਸ ਮੁਹਿੰਮ ਦੌਰਾਨ 3037 ਕੁਨੈਕਸ਼ਨ ਚੈੱਕ ਕੀਤੇ, 81 ਕੇਸਾਂ ’ਚ ਬੇਨਿਕਾਰਨ 10.95 ਲੱਖ ਰੁਪਏ, ਹਲਕਾ ਸਬ-ਅਰਬਨ ਦੀ ਟੀਮ ਨੇ 1952 ਕੁਨੈਕਸ਼ਨ ਚੈੱਕ ਕਰ ਕੇ 78 ਬਿਜਲੀ ਚੋਰਾਂ ਨੂੰ 10-10 ਲੱਖ ਰੁਪਏ, ਹਲਕਾ ਗੁਰਦਾਸਪੁਰ ’ਚ 1249 ਕੇਸਾਂ ਦੀ ਚੈਕਿੰਗ ਦੌਰਾਨ 166 ਕੇਸ ਬਿਜਲੀ ਚੋਰੀ ਫਡ਼ ਕੇ 10.08 ਲੱਖ ਤੇ ਹਲਕਾ ਸ਼ਹਿਰੀ ਅੰਮ੍ਰਿਤਸਰ ’ਚ 530 ਕੁਨੈਕਸ਼ਨ ਚੈੱਕ ਕੀਤੇ, ਜਿਨ੍ਹਾਂ ’ਚੋਂ 19 ਕੁਨੈਕਸ਼ਨਾਂ ਦੀ ਬਿਜਲੀ ਸਪਲਾਈ ਪਾਵਰ ਕਾਰਪੋਰੇਸ਼ਨ ਦੀਆਂ ਹਦਾਇਤਾਂ ਅਨੁਸਾਰ ਨਾ ਹੋਣ ਕਾਰਨ 5.45 ਲੱਖ ਰੁਪਏ ਜੁਰਮਾਨਾ ਪਾਇਆ ਗਿਆ।
ਇਸ ਸਬੰਧੀ ਮੁੱਖ ਇੰਜੀਨੀਅਰ ਨੇ ਕਿਹਾ ਕਿ ਸਮੁੱਚੇ ਜ਼ੋਨ ਵਿਚ ਕੁਲ 6768 ਕੁਨੈਕਸ਼ਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਤੋਂ ਸਿਰਫ 344 ਕੇਸਾਂ ਵਿਚ ਹੀ ਬੇਨਿਯਮੀਅਾਂ ਹੋਣ ਕਾਰਨ ਕੁਲ 37 ਲੱਖ 58 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਖਪਤਕਾਰ ਈਮਾਨਦਾਰੀ ਨਾਲ ਵਰਤੋਂ ਕੀਤੀ ਗਈ ਬਿਜਲੀ ਦਾ ਬਿੱਲ ਸਮੇਂ ਸਿਰ ਅਦਾ ਕਰਨ। ਬਿਜਲੀ ਚੋਰੀ ਕਰਨਾ ਕਾਨੂੰਨੀ ਜੁਰਮ ਹੈ, ਜਿਸ ਦੀ ਸਜ਼ਾ ਜੇਲ ਹੈ। ਬਿਜਲੀ ਦੇ ਯੰਤਰਾਂ ਨਾਲ ਛੇਡ਼ਛਾਡ਼ ਨਾ ਕਰੋ, ਇਹ ਜਾਨਲੇਵਾ ਹੋ ਸਕਦਾ ਹੈ।
ਕੇਂਦਰੀ ਵਿਧਾਨ ਸਭਾ ਹਲਕੇ ਦਾ ਸੀਵਰੇਜ ਸਿਸਟਮ 1 ਕਰੋਡ਼ ਦੀ ਲਾਗਤ ਨਾਲ ਹੋਵੇਗਾ ਸਾਫ
NEXT STORY