ਅਟਾਰੀ (ਭੀਲ)- ਪੰਜਾਬ ਵਿਚ ਕਣਕ ਦੀ ਸਰਕਾਰੀ ਖ਼ਰੀਦ ਦੇ 1 ਅਪ੍ਰੈਲ ਤੋਂ ਆਦੇਸ਼ ਹਨ ਪਰ ਬੇਮੌਸਮੀ ਮੀਂਹ ਨਾਲ ਝੱਬਿਆਂ ਕਿਸਾਨ ਹਾਲੇ ਅਟਾਰੀ ਦੀ ਅਨਾਜ ਵਿਚ ਇਕ ਦਾਣਾ ਤੱਕ ਨਹੀਂ ਲੈ ਕੇ ਪਹੁੰਚ ਸਕਿਆ, ਜਿਸ ਕਾਰਨ ਆੜ੍ਹਤੀ ਵਰਗ ਮਾਯੂਸੀ ਦੇ ਆਲਮ ਵਿਚ ਡੁੱਬਿਆ ਪਿਆ, ਜਦਕਿ ਪਿਛਲੇ ਸਾਲ ਮੰਡੀ ਵਿਚ 79 ਮੀਟਰਿਕ ਟਨ ਕਣਕ ਆਈ ਸੀ।
ਇਹ ਵੀ ਪੜ੍ਹੋ- ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ SGPC ਪ੍ਰਧਾਨ ਦਾ ਅਹਿਮ ਬਿਆਨ
6 ਅਪ੍ਰੈਲ ਤੱਕ 42 ਮੀਟਰਿਕ ਟਨ ਕਣਕ ਹੋਰ ਮੰਡੀਆਂ ਵਿਚ ਪੁੱਜੀ ਸੀ, ਜਿਸ ਕਾਰਨ 8 ਅਪ੍ਰੈਲ ਤੱਕ ਪੈਸੇ ਆੜ੍ਹਤੀਆਂ ਤੇ ਕਿਸਾਨਾਂ ਦੇ ਖਾਤੇ ਵਿਚ ਆ ਚੁੱਕੇ ਸਨ। ਇਸ ਵਾਰ ਆੜ੍ਹਤੀਆਂ ਦੇ ਖਾਤੇ ਖਾਲੀ ਪਏ ਹਨ, ਜਿਸ ਨਾਲ ਕਿਸਾਨਾਂ ਦੇ ਚਿਹਰੇ ਮੁਰਝਾਏ ਹਨ। ਉੱਧਰ ਬੇਮੌਸਮੀ ਮੀਂਹ ਨੇ ਕਿਸਾਨਾਂ ਨੂੰ ਕੱਖਾਂ ਤੋਂ ਹੋਲਾ ਕਰ ਦਿੱਤਾ ਹੈ। ਹੁਣ ਕਿਸਾਨਾਂ ਤੇ ਆੜਤੀਆਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਬੇਮੌਸਮੀ ਮੀਂਹ ਕਾਰਨ ਕਣਕ ਦੀ ਫ਼ਸਲ ਵਿਚ ਬਦਰੰਗ ਅਤੇ ਸੁੰਗੜੇ ਹੋਏ ਮਾਂਜੂ ਦਾਣੇ ਦੀ ਕੇਂਦਰ ਸਰਕਾਰ ਵਲੋਂ ਤੈਅ ਮਿਆਰਾਂ ਤੋਂ ਕਿਤੇ ਵੱਧ ਹੋਣ ਦੇ ਆਸਾਰ ਹਨ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਡੀ. ਜੀ. ਪੀ. ਗੌਰਵ ਯਾਦਵ
ਸਰਹੱਦੀ ਖ਼ੇਤਰ ਵਿਚ ਕੁਝ ਕੁ ਥਾਵਾਂ ’ਤੇ ਕਣਕ ਦਾ ਦਾਣਾ ਕਾਲਾ ਹੋਣ ਦੀ ਸੰਭਾਵਨਾ ਵੀ ਹੈ, ਜਿਸ ਕਾਰਨ ਸਰਹੱਦੀ ਕਿਸਾਨਾਂ ਅਤੇ ਆੜ੍ਹਤੀਆਂ ਵਰਗ ’ਤੇ ਚਿੰਤਾ ਦਾ ਬੱਦਲ ਮਡਰਾ ਰਹੇ ਹਨ। ਜੇਕਰ ਇਸ ਵਾਰ ਸਰਕਾਰ ਨੇ ਨਮੀ ਵਿਚ ਕਿਸਾਨਾਂ ਨੂੰ ਕੋਈ ਢਿੱਲ ਨਾ ਦਿੱਤੀ ਤਾਂ ਕਿਸਾਨ ਅੰਨਦਾਤਾ ਬੁਰੀ ਤਰ੍ਹਾਂ ਮੁਝਰਾ ਜਾਵੇਗਾ। ਕਿਸਾਨ ਦੇ ਸਿਰ ਕਰਜ਼ੇ ਦੀ ਭੰਡ ਹੋਰ ਭਾਰੀ ਹੋ ਜਾਵੇਗੀ, ਜਿਸ ਕਾਰਨ ਕਿਸਾਨ (ਅੰਨਦਾਤਾ) ਤੇ ਆੜ੍ਹਤੀ ਬੈਂਕ ਦੇ ਇੱਕ ਵਾਰ ਫਿਰ ਤੋਂ ਡਿਫਾਲਟਰ ਹੋ ਸਕਦੇ ਹਨ। ਜਦ ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਸਤਨਾਮ ਸਿੰਘ ਢਿੱਲੋਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੰਡੀ ਦੇ ਸਾਰੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਦੂਜੇ ਪਾਸੇ ਆੜ੍ਹਤੀ ਯੂਨੀਅਨ ਦੇ ਸਾਬਕਾ ਪ੍ਰਧਾਨ ਜੋਗਿੰਦਰ ਸਿੰਘ ਰਾਣਾ ਘਰਿੰਡਾ, ਆੜ੍ਹਤੀ ਸਰਤਾਜ ਸਿੰਘ ਭੀਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ। ਕਣਕ ਦੀ ਨਮੀ ਵਿਚ ਕਿਸਾਨਾਂ ਨੂੰ ਭਾਰੀ ਛੋਟ ਦਿੱਤੀ ਜਾਵੇ ਤਾਂ ਅੰਨਦਾਤਾ ਕਰਜ਼ੇ ਤੋਂ ਬੋਝ ਤੋਂ ਬੱਚ ਸਕੇ।
ਇਹ ਵੀ ਪੜ੍ਹੋ- ਘਪਲਿਆਂ ਤੋਂ ਦੁਖੀ ਪੰਜਾਬ ਜੰਗਲਾਤ ਵਿਭਾਗ ਪੰਚਾਇਤਾਂ ਤੋਂ ਖ਼ਰੀਦੇਗਾ ਜ਼ਮੀਨ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਗ੍ਰਿਫ਼ਤਾਰੀ ਤੋਂ ਬਾਅਦ ਪਪਲਪ੍ਰੀਤ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ, ਵੀਡੀਓ ’ਚ ਦੇਖੋ ਕੀ ਬੋਲਿਆ
NEXT STORY