ਤਰਨਤਾਰਨ (ਰਮਨ)-ਜ਼ਿਮਨੀ ਚੋਣਾਂ ਦੌਰਾਨ ਪੁਲਸ ਡਿਊਟੀ ਵਿੱਚ ਵਿਘਨ ਪਾਉਣ ਦੇ ਮਾਮਲੇ ਦੌਰਾਨ ਥਾਣਾ ਸਿਟੀ ਤਰਨਤਾਰਨ ਵਿਖੇ ਦਰਜ ਕੀਤੇ ਮੁਕੱਦਮੇ ਦੌਰਾਨ ਜਿੱਥੇ ਪੁਲਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਈ.ਟੀ. ਵਿੰਗ ਦੇ ਇੰਚਾਰਜ ਨਛੱਤਰ ਸਿੰਘ ਗਿੱਲ ਸਮੇਤ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉੱਥੇ ਹੀ ਇਨ੍ਹਾਂ ਦਾ ਹਾਸਿਲ ਕੀਤਾ ਇਕ ਦਿਨਾਂ ਰਿਮਾਂਡ ਪੂਰਾ ਹੋਣ ਤੋਂ ਬਾਅਦ ਸੋਮਵਾਰ ਮਾਣਯੋਗ ਅਦਾਲਤ ਨੇ ਪੁਲਸ ਦੀ ਅਰਜੀ ਨੂੰ ਵੇਖਦੇ ਜਿੱਥੇ ਨਛੱਤਰ ਸਿੰਘ ਗਿੱਲ ਨੂੰ ਇੱਕ ਦਿਨ ਦਾ ਰਿਮਾਂਡ ਹੋਰ ਦੇ ਦਿੱਤਾ ਹੈ, ਉਥੇ ਹੀ ਦੋ ਹੋਰ ਸਾਥੀਆਂ ਨੂੰ ਜ਼ੁਡੀਸ਼ੀਅਲ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- 'ਸਰਬਜੀਤ ਕੌਰ' ਤੋਂ 'ਨੂਰ ਹੁਸੈਨ' ਬਣੀ ਬੀਬੀ ਨੇ ਲਿਆ ਅਦਾਲਤ ਦਾ ਸਹਾਰਾ, ਜਤਾਈ ਇਹ ਇੱਛਾ
ਜ਼ਿਕਰਯੋਗ ਹੈ ਕਿ ਇਸ ਦਰਜ ਕੀਤੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਸਮੇਤ ਨਾਮਜਦ 12 ਵਿਅਕਤੀਆਂ ਤੋਂ ਇਲਾਵਾ 13 ਅਣਪਛਾਤੇ ਵਿਅਕਤੀਆਂ ਦੀ ਗ੍ਰਿਫਤਾਰੀ ਸਬੰਧੀ ਪੁਲਸ ਵੱਲੋਂ ਛਾਪੇਮਾਰੀ ਦਿਨ ਰਾਤ ਜਾਰੀ ਹੈ।
ਇਹ ਵੀ ਪੜ੍ਹੋ- ਰੂਹ ਕੰਬਾਊ ਵਾਰਦਾਤ: ਟਾਹਲੀ ਸਾਹਿਬ ਨੇੜੇ ਜਵਾਕ ਦਾ ਕਤਲ
ਜਾਣਕਾਰੀ ਅਨੁਸਾਰ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ ਬੀਤੀ 15 ਨਵੰਬਰ ਨੂੰ ਐੱਫ.ਆਈ.ਆਰ. ਨੰਬਰ 261 ਜੋ ਸਬ ਇੰਸਪੈਕਟਰ ਸਾਹਿਬ ਸਿੰਘ ਦੇ ਬਿਆਨਾਂ ਹੇਠ ਦਰਜ ਕੀਤੀ ਗਈ ਸੀ, ਵਿੱਚ ਬਿਆਨ ਦਰਜ ਕਰਵਾਏ ਗਏ ਸਨ ਕਿ ਜ਼ਿਮਨੀ ਚੋਣਾਂ ਦੇ ਚਲਦਿਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੁੱਖ ਲੀਡਰ ਤੇ ਹੋਰ ਅਹੁਦੇਦਾਰ ਆਪੋ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਹਲਕੇ ਵਿੱਚ ਆਏ ਹੋਏ ਹਨ ਤੇ ਇਸ ਦੌਰਾਨ ਪੁਲਸ ਨੂੰ ਇਤਲਾਹ ਪ੍ਰਾਪਤ ਹੋਈ ਸੀ ਕਿ ਕੋਈ ਸ਼ਰਾਰਤੀ ਅਨਸਰ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇ ਸਕਦਾ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਵੱਡੀ ਸੌਗਾਤ, 80 ਕਰੋੜ ਦਾ ਲੱਗੇਗਾ ਇਹ ਨਵਾਂ ਪ੍ਰਾਜੈਕਟ, ਮਿਲੇਗੀ ਖਾਸ ਸਹੂਲਤ
ਇਸ ਦੇ ਸੰਬੰਧ ਵਿੱਚ ਸੀ.ਆਈ.ਏ. ਸਟਾਫ ਦੇ ਇੰਚਾਰਜ ਪ੍ਰਭਜੀਤ ਸਿੰਘ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਦਫ਼ਤਰਾਂ ਵਿਖੇ ਮਾੜੇ ਅਨਸਰਾਂ ਉੱਪਰ ਨਜ਼ਰ ਰੱਖਣ ਲਈ ਡਿਊਟੀ ਭੇਜਿਆ ਗਿਆ ਸੀ। ਇਸ ਦੌਰਾਨ ਸਬ ਇੰਸਪੈਕਟਰ ਸਾਹਿਬ ਸਿੰਘ ਆਪਣੇ ਸਾਥੀ ਕਰਮਚਾਰੀਆਂ ਨਾਲ ਜਦੋਂ ਬੀਤੀ 5 ਨਵੰਬਰ ਨੂੰ ਸਥਾਨਕ ਝਬਾਲ ਚੌਕ ਤਰਨਤਾਰਨ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਸਾਹਮਣੇ ਮੌਜੂਦ ਸਨ ਤਾਂ ਅਚਾਨਕ 20-25 ਵਿਅਕਤੀ ਜਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਤੇ ਨਛੱਤਰ ਸਿੰਘ ਗਿੱਲ ਆਈ.ਟੀ. ਵਿੰਗ ਦੇ ਇੰਚਾਰਜ ਸਮੇਤ ਹੋਰ ਵਿਅਕਤੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ- ਬ੍ਰਿਜ ਮੋਹਨ ਸੂਰੀ ਦੇ ਘਰ ਦੀ ਰੈਕੀ ਕਰਦਾ ਸ਼ੱਕੀ CCTV ਕੈਮਰੇ ’ਚ ਕੈਦ, ਪੁਲਸ ਨੇ ਸਖ਼ਤ ਕੀਤੀ ਸੁਰੱਖਿਆ
ਇਹ ਸਾਰੇ ਵਿਅਕਤੀ ਸਬ ਇੰਸਪੈਕਟਰ ਸਾਹਿਬ ਸਿੰਘ ਅਤੇ ਉਸ ਦੇ ਸਾਥੀ ਕਰਮਚਾਰੀਆਂ ਨਾਲ ਜਿੱਥੇ ਹੱਥੋਪਾਈ ਹੋਣੇ ਸ਼ੁਰੂ ਹੋ ਗਏ, ਉੱਥੇ ਹੀ ਉਨ੍ਹਾਂ ਦੇ ਸ਼ਨਾਖਤ ਕਾਰਡ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਉਕਤ ਅਕਾਲੀ ਵਰਕਰਾਂ ਵੱਲੋਂ ਕਰੀਬ 25 ਮਿੰਟ ਤੱਕ ਪੁਲਸ ਮੁਲਾਜ਼ਮਾਂ ਨੂੰ ਹਰਾਸਮੈਂਟ ਕੀਤਾ ਗਿਆ ਤੇ ਪੁਲਸ ਮਹਿਕਮੇ ਖਿਲਾਫ ਉੱਚੀ ਉੱਚੀ ਨਾਅਰੇਬਾਜ਼ੀ ਕਰਦੇ ਹੋਏ ਮੌਕੇ ਤੋਂ ਚਲੇ ਗਏ। ਇਸ ਦਰਜ ਕੀਤੇ ਮਾਮਲੇ ਦੇ ਸਬੰਧ ਵਿਚ ਪੁਲਸ ਵੱਲੋਂ ਆਈ.ਟੀ. ਵਿੰਗ ਦੇ ਇੰਚਾਰਜ ਨਛੱਤਰ ਸਿੰਘ ਗਿੱਲ ਨੂੰ ਉਸ ਦੇ 2 ਹੋਰ ਸਾਥੀਆਂ ਸਮੇਤ ਬੀਤੇ ਸ਼ਨੀਵਾਰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਮਾਣਯੋਗ ਅਦਾਲਤ ਵੱਲੋਂ ਇੱਕ ਦਿਨਾਂ ਰਿਮਾਂਡ ਜਾਰੀ ਕੀਤਾ ਗਿਆ ਸੀ।
ਪੁਲਸ ਵੱਲੋਂ ਅਦਾਲਤ ਵਿਚ ਇਹ ਬਿਆਨ ਦਿੱਤੇ ਗਏ ਹਨ ਕਿ ਜਦੋਂ ਨਛੱਤਰ ਸਿੰਘ ਨੂੰ ਪੁਲਸ ਪਾਰਟੀ ਗ੍ਰਿਫਤਾਰ ਕਰ ਰਹੀ ਸੀ ਤਾਂ ਉਸ ਸਮੇਂ ਨਛੱਤਰ ਸਿੰਘ ਵੱਲੋਂ ਪੁਲਸ ਉੱਪਰ ਆਪਣੇ ਦਸਤੀ 45 ਬੋਰ ਪਿਸਤੌਲ ਨਾਲ ਧਮਕਾਇਆ ਵੀ ਗਿਆ ਸੀ, ਜਿਸ ਦੇ ਲਾਇਸੈਂਸੀ ਹੋਣ ਸਬੰਧੀ ਪੁਲਸ ਵੱਲੋਂ ਕੀਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨਛੱਤਰ ਸਿੰਘ ਦਾ 45 ਬੋਰ ਪਿਸਤੌਲ ਸਬੰਧੀ ਅਸਲਾ ਲਾਈਸੈਂਸ ਬੀਤੇ ਨਵੰਬਰ 2024 ਵਿੱਚ ਖਤਮ ਹੋ ਚੁੱਕਾ ਹੈ, ਜਿਸ ਨੂੰ ਉਸ ਵੱਲੋਂ ਅੱਗੇ ਰੀਨਿਊ ਨਹੀਂ ਕਰਵਾਇਆ ਗਿਆ ਸੀ ਤੇ ਨਾ ਹੀ ਉਸਦਾ ਅਸਲਾ ਸ਼ਾਖਾ ਤਰਨਤਾਰਨ ਵਿੱਚ ਕੋਈ ਰੀਨਿਊ ਸਬੰਧੀ ਰਿਕਾਰਡ ਮੌਜੂਦ ਹੈ।
ਸੋਮਵਾਰ ਪੁਲਸ ਵੱਲੋਂ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੌਰਾਨ ਜਿੱਥੇ ਗੁਰਜਿੰਦਰ ਸਿੰਘ ਅਤੇ ਰਜਿੰਦਰ ਸਿੰਘ ਨੂੰ ਮਾਣਯੋਗ ਅਦਾਲਤ ਨੇ ਜ਼ੁਡੀਸ਼ੀਅਲ ਭੇਜਣ ਦੇ ਹੁਕਮ ਦਿੱਤੇ ਹਨ, ਉਥੇ ਹੀ ਨਛੱਤਰ ਸਿੰਘ ਦਾ ਇੱਕ ਦਿਨਾਂ ਰਿਮਾਂਡ ਹੋਰ ਜਾਰੀ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਨਛੱਤਰ ਸਿੰਘ ਗਿੱਲ ਪਾਸੋਂ ਕੰਪਿਊਟਰ ਅਤੇ ਮੋਬਾਈਲ ਸਿਮਾ ਨੂੰ ਬਰਾਮਦ ਕਰਨ ਦੇ ਸਬੰਧ ਅਤੇ ਅਸਲਾ ਲਾਈਸੈਂਸ ਰੀਨਿਊ ਸਬੰਧੀ ਅਰਜੀ ਦਿੰਦੇ ਹੋਏ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਨ੍ਹਾਂ ਧਾਰਾਵਾਂ ਤਹਿਤ ਵਿਅਕਤੀਆਂ ਖਿਲਾਫ ਦਰਜ ਹੈ ਮਾਮਲਾ
ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ ਸਬ ਇੰਸਪੈਕਟਰ ਸਾਹਿਬ ਸਿੰਘ ਦੇ ਬਿਆਨਾ ਹੇਠ ਨਛੱਤਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਫੈਲੋਕੇ, ਕੰਚਨਪ੍ਰੀਤ ਕੌਰ ਪਤਨੀ ਅੰਮ੍ਰਿਤ ਪਾਲ ਸਿੰਘ ਬਾਠ ਵਾਸੀ ਪਿੰਡ ਮੀਆਂਪੁਰ, ਜਗਦੀਪ ਸਿੰਘ ਉਰਫ ਜੱਗੀ ਵਾਸੀ ਚੋਹਲਾ ਸਾਹਿਬ, ਗੁਰਜਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਫੈਲੋਕੇ, ਸਤਨਾਮ ਸਿੰਘ ਉਰਫ ਸੱਤਾ ਨਿਵਾਸੀ ਪਿੰਡ ਬਹਿਲਾ, ਗੁਰਪ੍ਰੀਤ ਸਿੰਘ ਉਰਫ ਬੱਬੂ ਸਾਬਕਾ ਸਰਪੰਚ ਵਾਸੀ ਪਿੰਡ ਪਲਾਸੌਰ, ਗੁਰਦਿਆਲ ਸਿੰਘ ਵਾਸੀ ਪਿੰਡ ਮਰਹਾਣਾ, ਹਰਜੀਤ ਸਿੰਘ ਉਰਫ ਰਾਜੂ ਵਾਸੀ ਮੀਆਂਪੁਰ, ਹਰਪ੍ਰੀਤ ਸਿੰਘ ਭੀਤਾ ਵਾਸੀ ਸਰਾਏ ਅਮਾਨਤ ਖਾਂ, ਪਰਮਜੀਤ ਸਿੰਘ ਉਰਫ ਪੰਮਾ ਵਾਸੀ ਪਿੰਡ ਗੱਗੋ ਬੂਹਾ, ਮਨਜਿੰਦਰ ਸਿੰਘ ਸਰਪੰਚ ਵਾਸੀ ਐਮਾਂ ਕਲਾਂ, ਵਰਿੰਦਰ ਸਿੰਘ ਉਰਫ ਸੋਨੂ ਵਾਸੀ ਪਿੰਡ ਦੋਦਾ ਤੋਂ ਇਲਾਵਾ 13 ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ।
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! 2 IAS ਅਫ਼ਸਰਾਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ
NEXT STORY