ਅੰਮ੍ਰਿਤਸਰ (ਨੀਰਜ) - ਜ਼ਿਲ੍ਹਾ ਅੰਮ੍ਰਿਤਸਰ ਦੀਆਂ ਤਹਿਸੀਲਾਂ ਅਤੇ ਰਜਿਸਟਰੀ ਦਫ਼ਤਰਾਂ ’ਚ ਜਾਅਲੀ ਦਸਤਾਵੇਜ਼ਾਂ ਨਾਲ ਰਜਿਸਟਰੀਆਂ ਕਰਨਾ ਅਤੇ ਪਾਵਰ ਆਫ਼ ਅਟਾਰਨੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਬ-ਰਜਿਸਟਰਾਰ-2 ਅਮਰਜੀਤ ਸਿੰਘ ਦੀ ਰਿਪੋਰਟ ਮਿਲਦੇ ਹੀ ਡੀ. ਸੀ. ਅਮਿਤ ਤਲਵਾੜ ਨੇ ਮਾਮਲੇ ਦੀ ਜਾਂਚ ਪੁਲਸ ਨੂੰ ਸੌਂਪ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਜਾਅਲੀ ਪਾਵਰ ਆਫ਼ ਅਟਾਰਨੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਆਰਥਿਕ ਅਪਰਾਧ ਸ਼ਾਖਾ ਦੇ ਜਾਂਚ ਅਧਿਕਾਰੀਆਂ ਵੱਲੋਂ ਰਜਿਸਟਰੀ ਦਫ਼ਤਰ-2 ਤੋਂ ਪਾਵਰ ਆਫ ਅਟਾਰਨੀ ਦਾ ਰਿਕਾਰਡ ਲੈ ਲਿਆ ਗਿਆ ਹੈ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਰਜਿਸਟਰੀ ਦਫ਼ਤਰ-2 ’ਚ ਸਬ-ਰਜਿਸਟਰਾਰ ਅਮਰਜੀਤ ਸਿੰਘ ਵੱਲੋਂ 21 ਅਗਸਤ ਦੇ ਦਿਨ ਇਕ ਜਾਅਲੀ ਪਾਵਰ ਆਫ ਅਟਾਰਨੀ ਫੜੀ ਗਈ ਸੀ, ਜਿਸ ’ਚ ਅਟਾਰਨੀ ਲੈਣ ਵਾਲਾ ਪੱਖ ਅਤੇ ਅਟਾਰਨੀ ਨੂੰ ਰੱਦ ਕਰਵਾਉਣ ਵਾਲਾ ਪੱਖ ਆਪਣੀ-ਆਪਣੀ ਦਲੀਲ ਦਿੰਦੇ ਹੋਏ ਤਹਿਸੀਲ ’ਚ ਹੀ ਭਿੜ ਪਏ ਸਨ ਅਤੇ ਮੌਕੇ ’ਤੇ ਪੁਲਸ ਬੁਲਾਉਣੀ ਪਈ ਸੀ। ਇਸ ਸਬੰਧੀ ਸਬ-ਰਜਿਸਟਰਾਰ ਅਮਰਜੀਤ ਸਿੰਘ ਨੇ ਰਿਪੋਰਟ ਐੱਸ. ਡੀ. ਐੱਮ. ਤੇ ਡਿਪਟੀ ਕਮਿਸ਼ਨਰ ਨੂੰ ਭੇਜੀ ਸੀ ਤੇ ਡੀ. ਸੀ. ਨੇ ਮਾਮਲੇ ਦੀ ਜਾਂਚ ਪੁਲਸ ਨੂੰ ਸੌਂਪ ਦਿੱਤੀ ਸੀ।
ਤਹਿਸੀਲ ਦੇ ਹੀ ਕੁੱਝ ਕਰਮਚਾਰੀ ਰਡਾਰ ’ਤੇ
ਦੂਜੀ ਪਾਸੇ ਰਜਿਸਟਰੀ ਦਫਤਰ-2 ਅਤੇ ਹੋਰ ਰਜਿਸਟਰੀ ਦਫਤਰਾਂ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਜਾਅਲੀ ਦਸਤਾਵੇਜ਼ਾਂ ਨਾਲ ਜ਼ਮੀਨਾਂ ਦੀਆਂ ਰਜਿਟਰੀਆਂ ਕਰਵਾਉਣ ਜਾਂ ਪਾਵਰ ਆਫ਼ ਅਟਾਰਨੀ ਕਰਵਾਉਣ ਦੇ ਮਾਮਲਾ ਕੋਈ ਪਹਿਲੀ ਵਾਰ ਸਾਹਮਣੇ ਨਹੀਂ ਆਏ ਹਨ ਸਗੋਂ ਇਸ ਤੋਂ ਪਹਿਲਾਂ ਵੀ ਕਈ ਲੋਕਾਂ ਨੂੰ ਡੀ. ਸੀ. ਵੱਲ ਬਲੈਕ ਲਿਸਟ ਕੀਤਾ ਗਿਆ ਹੈ ਅਤੇ ਇਕ ਪੂਰੇ ਦੇ ਪੂਰੇ ਪਰਿਵਾਰ ਨੂੰ ਹੀ ਡੀ. ਸੀ. ਵੱਲ ਗੈਰ-ਕਾਨੂੰਨੀ ਕਾਰਵਾਈ ਵਿਚ ਸ਼ਾਮਲ ਪਾਉਣ ’ਤੇ ਕਾਰਵਾਈ ਕੀਤੀ ਗਈ ਸੀ, ਜੋ ਰੋਜ਼ਾਨਾ ਜਾਅਲੀ ਦਸਤਾਵੇਜ਼ਾਂ ਨਾਲ ਰਜਿਸਟਰੀਆਂ ਕਰਵਾਉਣ ਦਾ ਕੰਮ ਕਰਦਾ ਸੀ। ਇਸ ਮਾਮਲੇ ’ਚ ਤਹਿਸੀਲ ਅਤੇ ਰਜਿਸਟਰੀ ਦਫਤਰ ’ਚ ਨਾਜਾਇਜ਼ ਢੰਗ ਨਾਲ ਕੰਮ ਕਰਨ ਵਾਲੇ ਕੁੱਝ ਪ੍ਰਾਈਵੇਟ ਕਰਿੰਦੇ ਵੀ ਰਡਾਰ ’ਤੇ ਹਨ, ਜੋ ਗਲਤ ਦਸਤਾਵੇਜ਼ਾਂ ਨਾਲ ਰਜਿਸਟਰੀਆਂ ਕਰਨ ’ਚ ਮਹਾਰਤ ਰੱਖਦੇ ਹਨ।
ਇਹ ਵੀ ਪੜ੍ਹੋ- ਆਪਣੇ ਹੱਥੀਂ ਮੌਤ ਸਹੇੜ ਰਹੇ ਨੌਜਵਾਨ, ਜਾਣ ਲਓ ਹਾਰਟ ਅਟੈਕ ਦੇ ਲੱਛਣ, ਕਦੇ ਨਜ਼ਰਅੰਦਾਜ਼ ਨਾ ਕਰੋ ਇਹ ਗੱਲਾਂ
ਕੀ ਸੀ ਮਾਮਲਾ
ਸਬ-ਰਜਿਸਟਰਾਰ ਅਮਰਜੀਤ ਸਿੰਘ ਦੇ ਦਫਤਰ ’ਚ ਇਕ ਪਾਰਟੀ ਵੱਲੋਂ ਬਿਨੈ ਕੀਤਾ ਗਿਆ ਕਿ 26 ਅਪ੍ਰੈਲ 2022 ਨੂੰ ਇਕ ਪਾਵਰ ਆਫ ਅਟਾਰਨੀ ਕੀਤੀ ਗਈ ਸੀ, ਜੋ ਜਾਅਲੀ ਹੈ ਤੇ ਇਸਨੂੰ ਰੱਦ ਕੀਤਾ ਜਾਵੇ। ਪਾਰਟੀ ਦਾ ਕਹਿਣਾ ਸੀ ਕਿ ਉਹ ਵਿਦੇਸ਼ ’ਚ ਗਏ ਹੋਏ ਸਨ, ਉਨ੍ਹਾਂ ਦੇ ਪਿੱਛੋਂ ਕੋਈ ਵਿਅਕਤੀ ਪਾਵਰ ਆਫ ਅਟਾਰਨੀ ਕਰਵਾ ਗਿਆ। ਇਸ ਦੌਰਾਨ ਦੂਜਾ ਪੱਖ ਮੌਕੇ ’ਤੇ ਆ ਗਿਆ, ਜਿਸ ’ਚ ਗੁਰਸ਼ਰਨ ਸਿੰਘ, ਜਿਸ ਦੇ ਹੱਕ ’ਚ ਪਾਵਰ ਆਫ ਅਟਾਰਨੀ ਹੋਈ ਸੀ, ਉਹ ਆਪਣੀ ਅਟਾਰਨੀ ਤੋਂ ਸਪੈਸ਼ਲ ਅਟਾਰਨੀ ਕਰਵਾਉਣ ਲਈ ਆ ਗਿਆ, ਇਸ ਪੱਖ ਦਾ ਕਹਿਣਾ ਸੀ ਕਿ ਇਨ੍ਹਾਂ ਨੇ 14 ਕਰੋੜ ਰੁਪਏ ਦੇ ਕੇ ਅਟਾਰਨੀ ਆਪਣੇ ਹੱਕ ’ਚ ਕਰਵਾਈ ਸੀ। ਸਬ-ਰਜਿਸਟਰਾਰ ਦਫਤਰ ਵੱਲੋਂ ਜਿਵੇਂ ਹੀ ਗੁਰਸ਼ਰਨ ਸਿੰਘ ਦੀ ਪਾਵਰ ਆਫ ਅਟਾਰਨੀ ਕਰਨ ਸਬੰਧੀ ਆਵਾਜ਼ ਲਾਈ ਤਾਂ ਦੋਵੇਂ ਪੱਖ ਆਹਮੋ-ਸਾਹਮਣੇ ਹੋ ਗਏ। ਇਸ ਮੌਕੇ ਪੰਜਾਬ ਪੁਲਸ ਦਾ ਸਾਬਕਾ ਅਧਿਕਾਰੀ ਅਤੇ ਸਾਬਕਾ ਅੰਤਰਰਾਸ਼ਟਰੀ ਬਾਕਸਰ ਜਗਤਾਰ ਸਿੰਘ ਵੀ ਹਾਜ਼ਰ ਸੀ ਕਿਉਂਕਿ ਗੁਰਸ਼ਰਨ ਸਿੰਘ ਵੱਲੋਂ ਜਗਤਾਰ ਸਿੰਘ ਦੇ ਨਾਂ ਸਪੈਸ਼ਲ ਅਟਾਰਨੀ ਕਰਵਾਉਣੀ ਸੀ। ਜਗਤਾਰ ਸਿੰਘ ਦੀ ਗੱਲ ਕਰੀਏ ਤਾਂ ਜਗਤਾਰ ਸਿੰਘ ਦੇ ਖਿਲਾਫ ਪੁਲਸ ਵੱਲ ਦਰਜਨਾਂ ਮੁੱਕਦਮੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ’ਚੋਂ ਬਹੁਤ ਸਾਰੇ ਮੁੱਕਦਮਿਆਂ ’ਚ ਉਹ ਬਰੀ ਹੋ ਚੁੱਕਾ ਹੈ।
26 ਅਪ੍ਰੈਲ ਦੀ ਖੋਲ੍ਹੇਗੀ ਭੇਦ
ਪਾਵਰ ਆਫ ਅਟਾਰਨੀ ਰੱਦ ਕਰਨ ਦੀ ਅਪੀਲ ਦੇਣ ਵਾਲੀ ਪਾਰਟੀ ਦਾ ਦਾਅਵਾ ਹੈ ਕਿ 26 ਅਪ੍ਰੈਲ ਨੂੰ ਜੋ ਅਟਾਰਨੀ ਹੋਈ ਉਹ ਜਾਅਲੀ ਸੀ, ਫਿਲਹਾਲ ਸੱਚਾਈ ਕੀ ਹੈ ਇਹ ਹੁਣ ਜਾਂਚ ਦਾ ਵਿਸ਼ਾ ਬਣ ਗਿਆ ਹੈ। ਇਸ ਮਾਮਲੇ ’ਚ ਡੀ. ਸੀ. ਵੱਲੋਂ ਪੁਲਸ ਨੂੰ ਜਾਂਚ ਸੌਂਪੀ ਜੀ ਚੁੱਕੀ ਹੈ ਪਰ ਇਹ ਸੱਚ ਹੈ ਕਿ 26 ਅਪ੍ਰੈਲ ਦੇ ਦਿਨ ਜੋ ਅਟਾਰਨੀ ਹੋਈ, ਉਹ ਸਾਰਾ ਭੇਦ ਖੋਲ੍ਹ ਸਕਦੀ ਹੈ। ਜਾਅਲੀ ਪਾਵਰ ਆਫ ਅਟਾਰਨੀ ਦੇ ਨਾਲ ਲੱਗੇ ਦਸਤਾਵੇਜ਼ ਵੀ ਸਾਰੇ ਮਾਮਲੇ ਦਾ ਖੁਲਾਸਾ ਕਰ ਸਕਦੇ ਹਨ।
ਇਹ ਵੀ ਪੜ੍ਹੋ- ਸੁਨਾਮ ਵਿਖੇ ਗਰਭਪਾਤ ਕਰਵਾਉਣ ਆਈ ਔਰਤ ਨਾਲ ਵਾਪਰੀ ਅਣਹੋਣੀ, ਮੌਕੇ ਤੋਂ ਫ਼ਰਾਰ ਹੋਈ ਨਰਸ
ਅਧਿਕਾਰੀਆਂ ਵੱਲੋਂ ਲੋਕਾਂ ਨੂੰ ਕੀਤੀ ਜਾਂਦੀ ਹੈ ਅਟਾਰਨੀ ਨਾ ਕਰਵਾਉਣ ਦੀ ਅਪੀਲ
ਪਾਵਰ ਆਫ ਅਟਾਰਨੀ ਦੀ ਗੱਲ ਕਰੀਏ ਤਾਂ ਇਸ ਦਾ ਪਿਛੋਕੜ ਧੋਖਾਧੜੀ ਨਾਲ ਜੁੜਿਆ ਹੋਇਆ ਹੈ ਕਿਉਂਕਿ ਇਕ ਵਿਅਕਤੀ ਜਦ ਦੂਸਰੇ ਵਿਅਕਤੀ ਨੂੰ ਪਾਵਰ ਆਫ ਅਟਾਰਨੀ ਕਰਦਾ ਹੈ ਤਾਂ ਅਟਾਰਨੀ ਕਰਨ ਕੁੱਝ ਮਿੰਟ ਬਾਅਦ ਹੀ ਇਸ ਨੂੰ ਰੱਦ ਵੀ ਕਰ ਸਕਦਾ ਹੈ ਅਤੇ ਕਿਸੇ ਦੂਜੇ ਵਿਅਕਤੀ ਦੇ ਨਾਂ ਕਰ ਸਕਦਾ ਹੈ। ਇੰਨਾ ਹੀ ਨਹੀਂ, ਪਾਵਰ ਆਫ ਅਟਾਰਨੀ ਕਰਨ ਵਾਲਾ ਵਿਅਕਤੀ ਜੇਕਰ ਮਰ ਜਾਂਦਾ ਹੈ ਤਾਂ ਜਿਸਦੇ ਹੱਕ ’ਚ ਪਾਵਰ ਆਫ ਅਟਾਰਨੀ ਹੋ ਚੁੱਕੀ ਹੁੰਦੀ ਹੈ, ਉਸ ਦੀ ਅਟਾਰਨੀ ਆਪਣੇ ਆਪ ਹੀ ਮਿੱਟੀ ਹੋ ਜਾਂਦੀ ਹੈ ਕਿਉਂਕਿ ਅਟਾਰਨੀ ਉਦੋਂ ਤੱਕ ਵੈਲਿਊ ਰੱਖਦੀ ਹੈ ਜਦ ਤੱਕ ਅਟਾਰਨੀ ਕਰਨ ਵਾਲਾ ਵਿਅਕਤੀ ਜਿਉਂਦਾ ਹੈ। ਇਹੀ ਕਾਰਨ ਹੈ ਕਿ ਡਿਪਟੀ ਕਮਿਸ਼ਨਰ ਸਮੇਤ ਹੋਰ ਅਧਿਕਾਰੀ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਜ਼ਮੀਨ ਜਾਇਦਾਦ ਦੀ ਵਿਕਰੀ ਕਰਦੇ ਸਮੇਂ ਪਾਵਰ ਆਫ ਅਟਾਰਨੀ ਦੀ ਬਜਾਏ ਰਜਿਸਟਰੀ ਕਰਵਾਓ ਪਰ ਲੋਕ ਆਪਣਾ ਰਜਿਸਟਰੀ ਦਾ ਖਰਚ ਬਚਾਉਣ ਲਈ ਪਾਵਰ ਆਫ ਅਟਾਰਨੀ ਦੇ ਚੱਕਰ ’ਚ ਪੈ ਜਾਂਦੇ ਹਨ ਅਤੇ ਫਿਰ ਧੋਖਾਧੜੀ ਦਾ ਸ਼ਿਕਾਰ ਬਣਦੇ ਹਨ।
ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬ ਦੇ ਗੱਭਰੂ ਦੀ ਹੋਈ ਮੌਤ, ਦੋ ਬੱਚਿਆਂ ਦਾ ਪਿਓ ਸੀ ਮ੍ਰਿਤਕ
ਤਹਿਸੀਲਾਂ ’ਚ ਘੁੰਮ ਰਿਹਾ ਜਾਅਲੀ ਦਸਤਾਵੇਜ਼ ਤਿਆਰ ਕਰਨ ਵਾਲਾ ਗੈਂਗ
ਜ਼ਿਲ੍ਹਾ ਕਚਿਹਰੀ ਅਤੇ ਤਹਿਸੀਲਾਂ ’ਚ ਜਾਅਲੀ ਦਸਤਾਵੇਜ਼ ਬਣਾਉਣ ਵਾਲਾ ਗੈਂਗ ਵੀ ਘੁੰਮ ਰਿਹਾ ਹੈ। ਕਈ ਵਾਰ ਪੁਲਸ ਵੱਲੋਂ ਇਸ ਗੈਂਗ ਦੇ ਮੈਂਬਰਾਂ ਨੂੰ ਫੜਿਆ ਗਿਆ ਹੈ ਪਰ ਜੇਲ ’ਚੋਂ ਬਾਹਰ ਆਉਣ ਦੇ ਬਾਅਦ ਇਹ ਗੈਂਗ ਫਿਰ ਤੋਂ ਸਰਗਰਮ ਹੋ ਜਾਂਦਾ ਹੈ ਅਤੇ ਕਈ ਪ੍ਰਾਈਵੇਟ ਕਰਿੰਦੇ ਵੀ ਇਸ ਗੈਂਗ ਦੇ ਮੈਂਬਰ ਹੋਏ ਹਨ। ਨਿਆਂਇਕ ਅਧਿਕਾਰੀਆਂ ਵੱਲੋਂ ਕਈ ਵਾਰ ਇਸ ਗੈਂਗ ਦੇ ਮੈਂਬਰਾਂ ਨੂੰ ਫੜਣ ਲਈ ਪੁਲਸ ਨੂੰ ਲਿਖਿਆ ਗਿਆ ਹੈ ਕਿਉਂਕਿ ਇਹ ਗੈਂਗ ਜਾਅਲੀ ਦਸਤਾਵੇਜ਼ਾਂ ਨਾਲ ਅਪਰਾਧੀਆਂ ਦੀਆਂ ਜ਼ਮਾਨਤਾਂ ਕਰਨ ਦਾ ਕੰਮ ਵੀ ਕਰ ਰਿਹਾ ਸੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰਿਆਣਾ ਦੇ ਮੁੱਖ ਮੰਤਰੀ ਖੱਟੜ ਡੇਰਾ ਬਿਆਸ ਪੁੱਜੇ, ਡੇਰਾ ਮੁਖੀ ਨਾਲ 3 ਘੰਟੇ ਤੱਕ ਕੀਤੀ ਮੁਲਾਕਾਤ
NEXT STORY