ਧਾਰੀਵਾਲ (ਖੋਸਲਾ, ਬਲਬੀਰ) : ਸਬ-ਤਹਿਸੀਲ ਧਾਰੀਵਾਲ ’ਚ ਚੋਰਾਂ ਵਲੋਂ ਬਿਜਲੀ ਦੀਆਂ ਤਾਰਾਂ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਕਾਰਨ ਸਰਕਾਰੀ ਦਫ਼ਤਰ ਦੇ ਕੰਮ-ਕਾਜ ’ਚ ਵੱਡੀ ਰੁਕਾਵਟ ਪੈਦਾ ਹੋਈ ਹੈ। ਸਬ-ਰਜਿਸਟਰਾਰ ਧਾਰੀਵਾਲ ਬਲਜੀਤ ਰਾਏ ਨੇ ਦੱਸਿਆ ਕਿ ਚੋਰਾਂ ਵਲੋਂ ਬੀਤੀ ਰਾਤ ਸਬ-ਤਹਿਸੀਲ ਦੇ ਕਮਰਿਆਂ ਅਤੇ ਪਟਵਾਰੀਆਂ ਦੇ ਬੈਠਣ ਵਾਲੇ ਕੈਬਿਨਾਂ ’ਚ ਲੱਗੇ ਛੱਤ ਵਾਲੇ ਪੱਖੇ, ਸਾਰੀ ਬਿਜਲੀ ਦੀ ਵਾਇਰਿੰਗ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਚੋਰੀ ਦੇ ਨਾਲ-ਨਾਲ ਐਲੂਮੀਨੀਅਮ ਦੀ ਫਿਟਿੰਗ ਆਦਿ ਦੀ ਵੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫ਼ਾਨ ਦੀ ਸੰਭਾਵਨਾ, ਇਨ੍ਹਾਂ ਜ਼ਿਲ੍ਹਿਆਂ 'ਚ Orange Alert
ਬਲਜੀਤ ਰਾਏ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਤਹਿਸੀਲ ਦੇ ਸਟਾਫ਼ ਅਤੇ ਕੰਮ-ਕਾਜ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।
ਇਹ ਵੀ ਪੜ੍ਹੋ- ਪੰਜਾਬ: ਨੌਜਵਾਨ ਕੁੜੀ ਤੇ 2 ਮੁੰਡਿਆਂ ਦੀ ਅਜਿਹੀ ਹਾਲਤ 'ਚ ਵੀਡੀਓ ਵਾਇਰਲ, ਹਰਕਤ ’ਚ ਆਈ ਪੁਲਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਅਰਸ਼ਨੂਰ ਕੌਰ ਨੇ ਪੁਰਤਗਾਲ 'ਚ ਚਾਰਟਰਡ ਅਕਾਊਂਟੈਂਟ ਬਣ ਕੇ ਪੰਜਾਬ ਦਾ ਨਾਮ ਕੀਤਾ ਰੌਸ਼ਨ
NEXT STORY