ਕਾਦੀਆਂ (ਜ਼ੀਸ਼ਾਨ)– ਨਾਬਾਲਗ ਕੁੜੀ ਨਾਲ ਛੇੜਛਾੜ ਦਾ ਵਿਰੋਧ ਕਰਨਾ ਇਕ ਪਿਤਾ ਨੂੰ ਮਹਿੰਗਾ ਪੈ ਗਿਆ, ਜਦੋਂ ਦੋਸ਼ੀ ਨੌਜਵਾਨ ਅਤੇ ਉਸਦੇ ਸਾਥੀਆਂ ਨੇ ਉਸ ’ਤੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ, ਸਿਵਲ ਲਾਈਨਜ਼ ਖੇਤਰ ’ਚ ਇਕ ਬਾਰਬਰ ਦੀ ਦੁਕਾਨ ’ਤੇ ਕੰਮ ਕਰਦਾ ਨੌਜਵਾਨ ਆਉਣ-ਜਾਣ ਵਾਲੀਆਂ ਕੁੜੀਆਂ ਨਾਲ ਛੇੜਛਾੜ ਕਰਦਾ ਸੀ। ਜਦੋਂ 13 ਸਾਲਾ ਕੁੜੀ ਨੇ ਘਰ ਆ ਕੇ ਇਹ ਗੱਲ ਦੱਸੀ, ਤਾਂ ਮਾਪੇ ਸ਼ਿਕਾਇਤ ਕਰਨ ਲਈ ਦੁਕਾਨ ’ਤੇ ਪਹੁੰਚੇ। ਇਸ ’ਤੇ ਦੋਸ਼ੀ ਨੌਜਵਾਨ ਅਤੇ ਉਸਦੇ ਭਰਾ ਨੇ ਉਲਟਾ ਮਾਪਿਆਂ ’ਤੇ ਹਮਲਾ ਕਰ ਦਿੱਤਾ।
ਇਸ ਦੌਰਾਨ ਪਿਤਾ, ਜੋ ਇਕ ਧਾਰਮਿਕ ਸੰਸਥਾ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਹਨ, ਦੇ ਸਿਰ ਅਤੇ ਨੱਕ ’ਤੇ ਗੰਭੀਰ ਚੋਟਾਂ ਆਈਆਂ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਐਸ.ਐਚ.ਓ. ਕਾਦੀਆਂ ਗੁਰਮੀਤ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ਪ੍ਰਾਪਤ ਹੋ ਗਈ ਹੈ ਅਤੇ ਐਮ.ਐਲ.ਆਰ. ਮਿਲਣ ਤੋਂ ਬਾਅਦ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਲਾਟਰੀ ਨੇ ਮਜ਼ਦੂਰ ਨੌਜਵਾਨ ਦੀ ਬਦਲੀ ਕਿਸਮਤ
NEXT STORY