ਗੁਰਦਾਸਪੁਰ/ਬਲੋਚਿਸਤਾਨ (ਵਿਨੋਦ)- ਸੋਮਵਾਰ ਨੂੰ ਬਲੋਚਿਸਤਾਨ ਦੇ ਤੁਰਬਤ ਵਿਚ ਕੇਚ ਜ਼ਿਲੇ ਦੇ ਡਿਪਟੀ ਕਮਿਸ਼ਨਰ ਮੇਜਰ (ਸੇਵਾਮੁਕਤ) ਬਸ਼ੀਰ ਬਰਾਇਚ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ਵਿਚ 7 ਪੁਲਸ ਕਰਮਚਾਰੀਆਂ ਸਮੇਤ 8 ਲੋਕ ਜ਼ਖਮੀ ਹੋ ਗਏ। ਇਸ ਹਮਲੇ ਵਿਚ ਡਿਪਟੀ ਕਮਿਸ਼ਨਰ ਵੀ ਜ਼ਖਮੀ ਹੋ ਗਏ।
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪ੍ਰੈੱਸ ਕਲੱਬ ਰੋਡ ’ਤੇ ਕੀਤੇ ਗਏ ਹਮਲੇ ਵਿਚ ਰਿਮੋਟ ਕੰਟਰੋਲ ਬੰਬ ਦੀ ਵਰਤੋਂ ਕੀਤੀ ਗਈ। ਮੋਟਰਸਾਈਕਲ ਨਾਲ ਜੁੜੇ ਬੰਬ ’ਚ ਰਿਮੋਟ ਕੰਟਰੋਲ ਨਾਲ ਉਸ ਸਮੇਂ ਧਮਾਕਾ ਕੀਤਾ ਗਿਆ, ਜਦੋਂ ਡਿਪਟੀ ਕਮਿਸ਼ਨਰ ਦਾ ਕਾਫਲਾ ਇਲਾਕੇ ਵਿਚੋਂ ਲੰਘ ਰਿਹਾ ਸੀ। ਇਸ ਘਟਨਾ ਵਿੱਚ 7 ਪੁਲਸ ਕਰਮਚਾਰੀ ਅਤੇ ਇਕ ਰਾਹਗੀਰ ਜ਼ਖਮੀ ਹੋ ਗਏ। ਕੇਚ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਹ ਖ਼ਤਰੇ ਤੋਂ ਬਾਹਰ ਹੈ।
ਜਾਪਾਨ ਦੀ ਪਹਿਲੀ ਮਹਿਲਾ PM ਨਾਲ ਟਰੰਪ ਨੇ ਕੀਤੀ ਮੁਲਾਕਾਤ, ਮਜ਼ਬੂਤ ਹੈਂਡਸ਼ੇਕ ਦੀ ਕੀਤੀ ਤਾਰੀਫ਼
NEXT STORY