ਲੁਧਿਆਣਾ (ਵਿੱਕੀ) : ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਵੈਟਰਨਰੀ ਵਿਦਿਆਰਥੀਆਂ ਦਾ ਹੌਸਲਾ ਹੁਣ ਜਵਾਬ ਦੇਣ ਲੱਗਾ ਹੈ। ਪਿਛਲੇ 1 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਆਪਣੀਆਂ ਮੰਗਾਂ ਸਬੰਧੀ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੀ ਹੜਤਾਲ ਸੋਮਵਾਰ ਨੂੰ 33ਵੇਂ ਦਿਨ ’ਚ ਪੁੱਜ ਗਈ। ਸਰਕਾਰ ਦੀ ਚੁੱਪ ਅਤੇ ਪ੍ਰਸ਼ਾਸਨ ਦੇ ਢਿੱਲੇ ਰਵੱਈਏ ਖਿਲਾਫ ਵਿਦਿਆਰਥੀਆਂ ਨੇ ਹੁਣ ਵਿਰੋਧ ਦਾ ਨਵਾਂ ਤਰੀਕਾ ਅਪਣਾਇਆ ਅਤੇ ਚਾਹ, ਨਿੰਬੂ ਪਾਣੀ ਅਤੇ ਇਥੋਂ ਤੱਕ ਕਿ ਜੁੱਤੀਆਂ ਪਾਲਿਸ਼ ਕਰਨ ਦੇ ਸਟਾਲ ਲਗਾ ਕੇ ਉਨ੍ਹਾਂ ਨੇ ਸਰਕਾਰ ਦੀ ਬੇਰੁਖੀ ਪ੍ਰਤੀ ਆਪਣਾ ਰੋਸ ਜਤਾਇਆ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਘਟਨਾ! ਵੱਡੇ ਭਰਾ ਤੋਂ ਦੁਖੀ ਨਿੱਕੇ ਨੇ ਖ਼ੁਦ 'ਤੇ ਪੈਟਰੋਲ ਪਾ ਕੇ ਲਾ ਲਾਈ ਅੱਗ
ਅੱਜ ਡਾ. ਮਾਨਵਪ੍ਰੀਤ ਕੌਰ, ਡਾ. ਨਿਸ਼ਠਾ ਪਿਪਲਾਨੀ, ਡਾ. ਅੰਤਰ੍ਰਪੀਤ ਕੌਰ, ਡਾ. ਗਰਿਮਾ, ਡਾ. ਸ਼ਰਣਦੀਪ ਸਿੰਘ ਅਤੇ ਡਾ. ਗਗਨ 6 ਵਿਦਿਆਰਥੀਆਂ ਨੇ ਲੜੀਵਾਰ ਭੁੱਖ ਹੜਤਾਲ ਜਾਰੀ ਰੱਖੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਉਨ੍ਹਾਂ ਦੀਅਾਂ ਮੰਗਾਂ ਨੂੰ ਅਣਸੁਣਿਆ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਵਿਰੋਧ ਦੇ ਅਜਿਹੇ ਤਰੀਕੇ ਅਪਣਾਉਣੇ ਪੈ ਰਹੇ ਹਨ। ਯੂਨੀਅਨ ਦੀ ਮੁੱਖ ਮੰਗ ਇੰਟਰਨਸ਼ਿਪ ਭੱਤਾ 15000 ਰੁਪਏ ਤੋਂ ਵਧਾ ਕੇ 24310 ਪ੍ਰਤੀ ਮਹੀਨਾ ਕੀਤਾ ਜਾਵੇ, ਤਾਂ ਕਿ ਇਹ ਗੁਆਂਢੀ ਸੂਬਿਆਂ ਦੇ ਬਰਾਬਰ ਹੋ ਸਕੇ। ਵਿਦਿਆਰਥੀਆਂ ਨੇ ਦੱਸਿਆ ਕਿ ਮੌਜੂਦਾ ਭੱਤਾ ਸਿਰਫ ਯੂਨੀਵਰਸਿਟੀ ਅਤੇ ਆਈ. ਸੀ. ਏ. ਆਰ. ਵਲੋਂ ਦਿੱਤਾ ਜਾ ਰਿਹਾ ਹੈ, ਜਿਸ ਵਿਚ ਪੰਜਾਬ ਸਰਕਾਰ ਦਾ ਕੋਈ ਵਿੱਤੀ ਯੋਗਦਾਨ ਨਹੀਂ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ਜਾ ਰਹੇ 4 ਭਾਰਤੀ ਈਰਾਨ 'ਚ ਅਗਵਾ, ਟਾਰਚਰ ਵਾਲੀਆਂ ਵੀਡੀਓ ਭੇਜ ਕੇ ਮੰਗੀ ਕਰੋੜਾਂ ਦੀ ਫਿਰੌਤੀ
ਵਿਦਿਆਰਥੀਆਂ ਨੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਮੰਤਰੀ ਦੇ ਪ੍ਰਦਰਸ਼ਨ ਸਥਾਨ ’ਤੇ ਨਾ ਪੁੱਜਣ ’ਤੇ ਨਿਰਾਸ਼ਾ ਜਤਾਈ। ਹਾਲਾਂਕਿ ਅੱਜ ਵਿਦਿਆਰਥੀ ਪ੍ਰਤੀਨਿਧੀਆਂ, ਯੂਨੀਵਰਸਿਟੀ ਅਧਿਕਾਰੀਆਂ ਅਤੇ ਸੂਬੇ ਦੇ ਵਿੱਤ ਮੰਤਰੀ ਵਿਚ ਇਕ ਮਹੱਤਵਪੂਰਨ ਬੈਠਕ ਨਿਰਧਾਰਿਤ ਹੈ। ਵਿਦਿਆਰਥੀਆਂ ਨੂੰ ਇਸ ਬੈਠਕ ਤੋਂ ਹਾਂ-ਪੱਖੀ ਨਤੀਜੇ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ 'ਚ ਵੱਡੀ ਵਾਰਦਾਤ : ਲੁਧਿਆਣਾ ਦੇ ਰਹਿਣ ਵਾਲੇ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ
NEXT STORY