ਬਟਾਲਾ/ਸ੍ਰੀ ਅੱਚਲ ਸਾਹਿਬ (ਬੇਰੀ,ਸਾਹਿਲ,ਗੋਰਾ ਚਾਹਲ): ਨਜ਼ਦੀਕੀ ਪਿੰਡ ਮਿਸ਼ਰਪੁਰਾ ਵਿਖੇ ਬੀਤੇ ਦਿਨ ਕਬਾੜ ਦੇ ਇਕ ਗੋਦਾਮ ਨੂੰ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਤੇਜਪਾਲ ਸਿੰਘ ਅਤੇ ਦੁਕਾਨ ਮਾਲਕ ਵਿਜੇ ਨੇ ਦੱਸਿਆ ਕਿ ਉਨ੍ਹਾਂ ਦਾ ਇੱਥੇ ਕਬਾੜ ਦਾ ਕਾਰੋਬਾਰ ਹੈ ਤੇ ਐਤਵਾਰ ਹੋਣ ਕਰਕੇ ਦੁਕਾਨ ਬੰਦ ਸੀ ਅਤੇ ਮਾਲਕ ਚਰਚ ਗਏ ਹੋਏ ਸਨ। ਦੁਕਾਨ ਮਾਲਕ ਨੇ ਦੱਸਿਆ ਕਿ ਦੁਪਹਿਰ ਸਮੇਂ ਉਨ੍ਹਾਂ ਨੂੰ ਨੇੜਲੇ ਲੋਕਾਂ ਦਾ ਫੋਨ ਆਇਆ ਕਿ ਦੁਕਾਨ ਨੂੰ ਅੱਗ ਲੱਗ ਚੁੱਕੀ ਹੈ।
ਇਹ ਵੀ ਪੜ੍ਹੋ- 28 ਅਪ੍ਰੈਲ ਨੂੰ ਪੂਰੇ ਪੰਜਾਬ 'ਚ ਮੌਸਮ ਦੀ ਚਿਤਾਵਨੀ, ਪੜ੍ਹੋ ਵਿਭਾਗ ਦੀ ਵੱਡੀ ਭਵਿੱਖਬਾਣੀ
ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਮੌਕੇ ’ਤੇ ਆ ਕੇ ਦੇਖਿਆ ਤਾਂ ਸਾਰਾ ਸਾਮਾਨ ਸੜ ਰਿਹਾ ਸੀ। ਉਨ੍ਹਾਂ ਦੱਸਿਆ ਕਿ ਦੁਕਾਨ ਦੇ ਨੇੜੇ ਖਾਲੀ ਪਲਾਟ ਦੇ ਮਾਲਕ ਵੱਲੋਂ ਸੁੱਕੇ ਘਾਹ ਨੂੰ ਅੱਗ ਲਗਾਈ ਗਈ ਸੀ, ਜੋ ਤੇਜ਼ ਹਵਾ ਕਾਰਨ ਬਾਹਰ ਪਏ ਸਾਮਾਨ ਤੱਕ ਫੈਲ ਗਈ। ਗੋਦਾਮ ਅੰਦਰ ਗੱਤਾ ਅਤੇ ਰੱਦੀ ਹੋਣ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ, ਜਿਸ ਨਾਲ ਕਰੀਬ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਇਹ ਵੀ ਪੜ੍ਹੋ- ਦੇਸ਼ ਦੇ 6 ਕਰੋੜ ਕਰਿਆਨਾ ਦੁਕਾਨਦਾਰਾਂ ਦੀ ਰੋਜ਼ੀ-ਰੋਟੀ ’ਤੇ ਸੰਕਟ ਦੇ ਬੱਦਲ, ਜਾਣੋ ਕਾਰਨ
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ, ਪਰ ਉਦੋਂ ਤੱਕ ਸਾਰਾ ਸਾਮਾਨ ਸੁਆਹ ਹੋ ਚੁੱਕਾ ਸੀ। ਇਸ ਘਟਨਾ ਕਾਰਨ ਬਟਾਲਾ-ਜਲੰਧਰ ਰੋਡ ਕਰੀਬ ਅੱਧਾ ਘੰਟਾ ਬੰਦ ਰਿਹਾ, ਜਿਸ ਨਾਲ ਸੜਕ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ।
ਇਹ ਵੀ ਪੜ੍ਹੋ- ਪੰਜਾਬ: ਗਰਮੀ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਵੱਲੋਂ ਸਾਰੇ ਸਕੂਲਾਂ ਲਈ ਅਹਿਮ ਹਦਾਇਤਾਂ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਦੇਸ਼ ਦੇ 6 ਕਰੋੜ ਕਰਿਆਨਾ ਦੁਕਾਨਦਾਰਾਂ ਦੀ ਰੋਜ਼ੀ-ਰੋਟੀ ’ਤੇ ਸੰਕਟ ਦੇ ਬੱਦਲ, ਜਾਣੋ ਕਾਰਨ
NEXT STORY