ਅੰਮ੍ਰਿਤਸਰ (ਇੰਦਰਜੀਤ)- ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ, ਅੰਮ੍ਰਿਤਸਰ ਵਿਖੇ ਯਾਤਰੀ ਸੇਵਾ ਮੁਹਿੰਮ–2026 ਤਹਿਤ ਯਾਤਰੀਆਂ ਨੂੰ ਸਮਾਂਬੱਧ, ਸੁਖਾਲਾ ਅਤੇ ਬਿਹਤਰ ਯਾਤਰਾ ਅਨੁਭਵ ਪ੍ਰਦਾਨ ਕਰਨ ਦੇ ਮਕਸਦ ਨਾਲ ਸਮਾਂਬੱਧਤਾ, ਉਡਾਣ ਸੰਬੰਧੀ ਸਹੀ ਸੂਚਨਾ ਅਤੇ ਮੌਸਮ ਸੰਬੰਧੀ ਸਥਿਤੀਆਂ ਲਈ ਤਿਆਰੀਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਹ ਸਰਗਰਮੀਆਂ ਏਅਰਪੋਰਟ ਡਾਇਰੈਕਟਰ ਅਨਿਰੁੱਧ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਕੀਤੀਆਂ ਗਈਆਂ। ਇਸ ਮੌਕੇ ਬੋਰਡਿੰਗ ਅਤੇ ਗੇਟ ਐਲਾਨਾਂ ਦੀ ਸਮਾਂ-ਹੱਦ ਦੀ ਸਮੀਖਿਆ ਕੀਤੀ ਗਈ ਅਤੇ ਉਡਾਣ ਸੰਬੰਧੀ ਜਾਣਕਾਰੀਆਂ ਦੇ ਨਾਲ ਸਮੇਂ ਸਿਰ ਉਡਾਣ ਸੰਚਾਲਨ ਕਰਨ ਲਈ ਸੰਬੰਧਿਤ ਏਜੰਸੀਆਂ ਨਾਲ ਤਾਲਮੇਲ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਸਵੇਰੇ-ਸ਼ਾਮ ਠੰਡ ਦੀ ਦਸਤਕ, ਪਹਾੜੀ ਇਲਾਕਿਆਂ ਨਾਲ ਲੱਗਦੇ ਜ਼ਿਲ੍ਹਿਆਂ 'ਚ ਡਿੱਗਿਆ ਤਾਪਮਾਨ
ਮੌਸਮ ’ਚ ਖਰਾਬ ਸਥਿਤੀਆਂ ਦੇ ਮੱਦੇਨਜ਼ਰ ਯਾਤਰੀਆਂ ਨੂੰ ਸਮੇਂ ਸਿਰ ਅਤੇ ਸਪੱਸ਼ਟ ਜਾਣਕਾਰੀ ਉਪਲਬਧ ਕਰਵਾਉਣ ਲਈ ਤਿਆਰੀਆਂ ਦੀ ਵੀ ਸਮੀਖਿਆ ਕੀਤੀ ਗਈ। ਇਸ ਦੇ ਨਾਲ ਹੀ ਏਅਰ ਟ੍ਰੈਫਿਕ ਕੰਟਰੋਲ, ਏਅਰਲਾਈਨਜ਼, ਗਰਾਊਂਡ-ਹੈਂਡਲਿੰਗ ਏਜੰਸੀਆਂ ਅਤੇ ਟਰਮੀਨਲ ਟੀਮਾਂ ਵਿਚਕਾਰ ਸੰਚਾਲਨ ਤਾਲਮੇਲ ਨੂੰ ਪ੍ਰਭਾਵਸ਼ਾਲੀ ਬਣਾਉਣ ’ਤੇ ਜ਼ੋਰ ਦਿੱਤਾ ਗਿਆ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ 5 ਸੀਨੀਅਰ IPS ਅਫ਼ਸਰ ਹੋਏ ਸੇਵਾਮੁਕਤ
ਏਅਰਪੋਰਟ ਸਟਾਫ਼ ਤੋਂ ਹਜ਼ਾਰੀ ਕੁਮਾਰ ਅਤੇ ਛਵੀ ਸ਼ਰਮਾ ਨੇ ਦੱਸਿਆ ਕਿ ਉਡਾਣਾਂ ’ਚ ਸੰਭਾਵੀ ਦੇਰੀ ਦੀ ਸਥਿਤੀ ’ਚ ਯਾਤਰੀਆਂ ਨੂੰ ਦਿੱਤੀ ਜਾਣ ਵਾਲੀ ਜਾਣਕਾਰੀ ਨੂੰ ਯਕੀਨੀ ਬਣਾਉਣ ਲਈ ਦੇਰੀ ਸੂਚਨਾ ਸੰਚਾਰ ਦਾ ਸਿਮੂਲੇਸ਼ਨ ਵੀ ਕੀਤਾ ਗਿਆ। ਇਸ ਦਾ ਉਦੇਸ਼ ਯਾਤਰੀਆਂ ਨੂੰ ਵੱਖ-ਵੱਖ ਯਾਤਰੀ ਸੰਪਰਕ ਬਿੰਦੂਆਂ ’ਤੇ ਸਮੇਂ ਸਿਰ, ਸਪੱਸ਼ਟ ਅਤੇ ਇਕਸਾਰ ਜਾਣਕਾਰੀ ਉਪਲਬਧ ਕਰਵਾਉਣਾ ਰਿਹਾ। ਏਅਰਪੋਰਟ ਡਾਇਰੈਕਟਰ ਅਨਿਰੁੱਧ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਅੰਮ੍ਰਿਤਸਰ ਹਵਾਈ ਅੱਡਾ ਯਾਤਰੀਆਂ ਨੂੰ ਸੁਰੱਖਿਅਤ, ਸੁਖਾਲਾ, ਸਮਾਂਬੱਧ ਅਤੇ ਯਾਤਰੀ-ਕੇਂਦਰਿਤ ਯਾਤਰਾ ਅਨੁਭਵ ਪ੍ਰਦਾਨ ਕਰਨ ਲਈ ਨਿਰੰਤਰ ਯਤਨਸ਼ੀਲ ਹੈ।
ਇਹ ਵੀ ਪੜ੍ਹੋ- ਪਠਾਨਕੋਟ-ਗੁਰਦਾਸਪੁਰ ’ਚ ਗੈਰ-ਕਾਨੂੰਨੀ ਮਾਈਨਿੰਗ ਦੇ 200 ਤੋਂ ਵੱਧ ਠਿਕਾਣੇ, ਹਾਈ ਕੋਰਟ ਦੇ ਸਖ਼ਤ ਆਦੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਜੀ.ਐੱਨ.ਡੀ.ਯੂ. ਦੇ ਓਪਨ ਐਂਡ ਡਿਸਟੈਂਸ ਤੇ ਆਨਲਾਈਨ ਕੋਰਸਾਂ ’ਚ ਦਾਖ਼ਲੇ ਦੀ ਆਖਰੀ ਤਾਰੀਕ 13 ਅਕਤੂਬਰ ਤੱਕ ਵਧੀ
NEXT STORY